ETV Bharat / entertainment

ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ ਵਿੱਚ ਰੌਣਕਾਂ ਲਾਉਣ ਮੁੰਬਈ ਪਹੁੰਚੇ ਜਸਟਿਨ ਬੀਬਰ - Justin Bieber - JUSTIN BIEBER

Justin Bieber In Mumbai: ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ ਵਿੱਚ ਪਰਫਾਰਮ ਕਰਨ ਲਈ ਮੁੰਬਈ ਪਹੁੰਚ ਗਏ ਹਨ। ਗਾਇਕ ਦੀ ਕਾਰ ਨੂੰ ਸ਼ਹਿਰ 'ਚ ਸਪਾਟ ਕੀਤਾ ਗਿਆ ਹੈ।

Justin Bieber In Mumbai
Justin Bieber In Mumbai (instagram+getty)
author img

By ETV Bharat Entertainment Team

Published : Jul 4, 2024, 1:05 PM IST

ਮੁੰਬਈ: ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ ਵਿਆਹ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਅੰਤਰਰਾਸ਼ਟਰੀ ਪੌਪ ਆਈਕਨ ਜਸਟਿਨ ਬੀਬਰ ਜੋੜੇ ਦੇ ਵਿਆਹ ਸਮਾਰੋਹ ਦੀ ਸ਼ਾਮ ਨੂੰ ਸ਼ਾਨਦਾਰ ਬਣਾਉਣ ਲਈ ਮੁੰਬਈ ਆਏ ਹਨ। ਅੱਜ (4 ਜੁਲਾਈ) ਇਸ ਗਾਇਕ ਨੂੰ ਮਹਾਂਨਗਰੀ ਵਿੱਚ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਸਟਿਨ ਬੀਬਰ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਪਰਫਾਰਮ ਕਰਨਗੇ।

ਪਾਪਰਾਜ਼ੀ ਨੇ ਜਸਟਿਨ ਬੀਬਰ ਦੀ ਤਾਜ਼ਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਹੈ। ਵੀਡੀਓ 'ਚ ਜਸਟਿਨ ਬੀਬਰ ਦੀ ਕਾਰ ਅੰਬਾਨੀ ਦੀ ਰਿਹਾਇਸ਼ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਉਸਦੀ ਕਾਰ ਦੇ ਅੱਗੇ ਅਤੇ ਪਿੱਛੇ ਪੁਲਿਸ ਦੀਆਂ ਗੱਡੀਆਂ ਹਨ।

ਉਲੇਖਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਜਸਟਿਨ ਬੀਬਰ ਨੇ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਆਪਣਾ ਕੰਸਰਟ ਰੱਦ ਕਰ ਦਿੱਤਾ ਹੈ। ਹਾਲਾਂਕਿ, ਤਾਜ਼ਾ ਮੀਡੀਆ ਰਿਪੋਰਟਾਂ ਹਨ ਕਿ 'ਬੇਬੀ' ਹਿੱਟਮੇਕਰ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਲਚਲ ਪੈਦਾ ਕਰਨ ਜਾ ਰਿਹਾ ਹੈ।

ਜਸਟਿਨ ਬੀਬਰ ਤੋਂ ਇਲਾਵਾ ਇਹ ਗਾਇਕ ਵੀ ਕਰਨਗੇ ਪਰਫਾਰਮ: ਮੀਡੀਆ ਰਿਪੋਰਟਾਂ ਮੁਤਾਬਕ ਜਸਟਿਨ ਬੀਬਰ ਤੋਂ ਇਲਾਵਾ ਰੈਪਰ ਬਾਦਸ਼ਾਹ ਅਤੇ ਪੰਜਾਬੀ ਗਾਇਕ ਕਰਨ ਔਜਲਾ ਵੀ ਸੰਗੀਤ ਸਮਾਰੋਹ 'ਚ ਪਰਫਾਰਮ ਕਰਨਗੇ।

12 ਜੁਲਾਈ ਨੂੰ ਲੈਣਗੇ ਸੱਤ ਫੇਰੇ ਅਨੰਤ-ਰਾਧਿਕਾ: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਣ ਜਾ ਰਿਹਾ ਹੈ। ਵਿਆਹ ਦੀ ਰਸਮ ਰਿਵਾਇਤੀ ਹਿੰਦੂ ਵੈਦਿਕ ਰੀਤੀ ਰਿਵਾਜਾਂ ਅਨੁਸਾਰ ਹੋਵੇਗੀ। ਇਸ ਜੋੜੇ ਦੇ ਵਿਆਹ ਦੀ ਰਿਸੈਪਸ਼ਨ 14 ਜੁਲਾਈ ਨੂੰ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.