ਹੈਦਰਾਬਾਦ: ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਕਾਊਂਟਡਾਊਨ ਉਦੋਂ ਸ਼ੁਰੂ ਹੋ ਗਿਆ ਸੀ, ਜਦੋਂ ਇਸ ਦੇ ਕਲਾਕਾਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਇਸ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਦੋਂ ਤੋਂ ਹੀ ਸ਼ੋਅ ਦਾ ਬੁਰਾ ਸਮਾਂ ਚੱਲ ਰਿਹਾ ਹੈ। ਸ਼ੋਅ 'ਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਨੇ ਉਹ ਕੇਸ ਜਿੱਤ ਲਿਆ ਹੈ, ਜਿਸ 'ਚ ਉਸ ਨੇ ਨਿਰਮਾਤਾ ਅਸਿਤ ਕੁਮਾਰ ਮੋਦੀ 'ਤੇ ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ।
ਅਦਾਲਤ ਨੇ ਇਸ ਮਾਮਲੇ 'ਚ ਨਿਰਮਾਤਾ ਨੂੰ ਦੋਸ਼ੀ ਪਾਇਆ ਸੀ ਅਤੇ ਉਸ ਨੂੰ ਅਦਾਕਾਰਾ ਦੇ ਬਕਾਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ ਅਤੇ ਹੁਣ ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਬਕਾਇਆ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜੈਨੀਫਰ ਨੇ ਕਿਹਾ ਹੈ ਕਿ ਨਿਰਮਾਤਾ ਅਸਿਤ ਕੁਮਾਰ ਮੋਦੀ ਵਿੱਤੀ ਸੰਕਟ ਦਾ ਹਵਾਲਾ ਦਿੰਦੇ ਹੋਏ 25 ਲੱਖ ਰੁਪਏ ਦਾ ਬਕਾਇਆ ਦੇਣ ਤੋਂ ਝਿਜਕ ਰਹੇ ਹਨ। ਅਸਿਤ ਨੇ ਜੈਨੀਫਰ ਨੂੰ ਸਵਾਲ ਕੀਤਾ ਕਿ ਕੀ ਉਹ ਇਹ ਸਭ ਸ਼ੈਲੇਸ਼ ਲੋਢਾ ਦੇ ਨਿਰਦੇਸ਼ਾਂ 'ਤੇ ਕਰ ਰਹੀ ਹੈ, ਜੋ ਸ਼ੋਅ 'ਚ ਅਦਾਕਾਰ ਸੀ?
ਇੱਕ ਇੰਟਰਵਿਊ 'ਚ ਜੈਨੀਫਰ ਨੇ ਕਿਹਾ ਹੈ ਕਿ ਉਹ ਇਸ ਜਿੱਤ ਤੋਂ ਖੁਸ਼ ਨਹੀਂ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੀ ਇੰਸਟਾ ਪੋਸਟ 'ਤੇ ਵੀ ਆਪਣੀ ਨਾਖੁਸ਼ੀ ਜ਼ਾਹਰ ਕੀਤੀ ਸੀ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਮੁਆਵਜ਼ਾ ਨਹੀਂ ਚਾਹੁੰਦੀ ਪਰ ਅਸਿਤ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦੀ ਹੈ।
ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਉਸਨੇ POSH (Protection Against Sexual Harassment) ਦੀ ਸੁਣਵਾਈ ਦੌਰਾਨ ਅਸਿਤ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਕਿਹਾ, 'ਮੈਂ ਸੁਣਵਾਈ ਦੌਰਾਨ ਅਸਿਤ ਨੂੰ ਦੋ ਵਾਰ ਮਿਲੀ, ਉਸਨੇ ਮੈਨੂੰ ਨਜ਼ਰਅੰਦਾਜ਼ ਕੀਤਾ, ਜਦੋਂ ਕਿ ਦੂਜੀ ਸੁਣਵਾਈ ਦੌਰਾਨ ਉਸਨੇ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਉਸ ਨੂੰ ਸ਼ੈਲੇਸ਼ ਲੋਢਾ ਅਤੇ ਮਾਲਵ ਰਾਜਦਾ ਦੇ ਨਾਲ ਫਸਾਉਂਦੀ ਹਾਂ, ਇਹ ਕੇਸ ਜਿੱਤੇ ਨੂੰ 40 ਦਿਨ ਹੋ ਗਏ ਹਨ, ਪਰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ।'
- 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਜੈਨੀਫਰ ਬੰਸੀਵਾਲ ਦੀ ਜਿਨਸੀ ਸ਼ੋਸ਼ਣ ਦੇ ਕੇਸ 'ਚ ਹੋਈ ਜਿੱਤ, ਅਸਿਤ ਕੁਮਾਰ ਮੋਦੀ ਹੋਏ ਦੋਸ਼ੀ ਕਰਾਰ - TMKOC Fame Jennifer Baniswal
- 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਪੁਰਾਣੇ ਰੌਸ਼ਨ ਸਿੰਘ ਸੋਢੀ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ, ਸੁਣੋ
- 'ਨਾ ਤਾਂ ਮੈਂ ਵਿਆਹੀ ਹੋਈ ਹਾਂ, ਨਾ ਹੀ ਗਰਭਵਤੀ ਹਾਂ', ਰਾਜ ਅਨਦਕਟ ਨਾਲ ਮੰਗਣੀ ਦੀਆਂ ਖਬਰਾਂ ਨੂੰ ਫਰਜ਼ੀ ਦੱਸਣ ਤੋਂ ਬਾਅਦ ਬੋਲੀ 'ਬਬੀਤਾ ਜੀ'
ਹਾਈ ਕੋਰਟ ਜਾਵੇਗੀ ਜੈਨੀਫਰ: ਉਲੇਖਯੋਗ ਹੈ ਕਿ ਜੈਨੀਫਰ ਨੇ ਹੁਣ ਨਿਰਮਾਤਾ ਨੂੰ ਜੇਲ੍ਹ ਵਿੱਚ ਡੱਕਣ ਦਾ ਫੈਸਲਾ ਕੀਤਾ ਹੈ। ਅਦਾਕਾਰਾ ਪਵਈ ਪੁਲਿਸ ਸਟੇਸ਼ਨ ਜਾ ਕੇ ਮਾਮਲੇ ਵਿੱਚ ਦਰਜ ਐਫਆਈਆਰ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਜੈਨੀਫਰ ਥਾਣੇ ਦੇ ਗੇੜੇ ਮਾਰ ਰਹੀ ਹੈ ਅਤੇ ਕਹਿੰਦੀ ਹੈ ਕਿ ਹੁਣ ਉਹ ਮੁਆਵਜ਼ਾ ਨਹੀਂ ਚਾਹੁੰਦੀ ਸਗੋਂ ਨਿਰਮਾਤਾ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਪੈਸੇ ਦਾ ਨਹੀਂ ਸਗੋਂ ਔਰਤ ਦੀ ਇੱਜ਼ਤ ਦਾ ਹੈ।