ETV Bharat / entertainment

ਦੋ ਔਰਤਾਂ ਦੇ ਪਿਆਰ ਵਿੱਚ ਕਸੂਤਾ ਫਸਿਆ ਦਿਲਜੀਤ ਦੁਸਾਂਝ, ਬੇਹੱਦ ਮਜ਼ੇਦਾਰ ਹੈ 'ਜੱਟ ਐਂਡ ਜੂਲੀਅਟ 3' ਦਾ ਟ੍ਰੇਲਰ - Jatt And juliet 3 Trailer Out - JATT AND JULIET 3 TRAILER OUT

Jatt And juliet 3 Trailer Out: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦਾ ਆਖਿਰਕਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਫਿਲਮ ਦੇ ਟ੍ਰੇਲਰ ਤੋਂ ਪ੍ਰਤੀਤ ਹੁੰਦਾ ਹੈ ਕਿ ਗਾਇਕ ਦਿਲਜੀਤ ਦੋ ਔਰਤਾਂ ਦੇ ਪਿਆਰ ਵਿੱਚ ਫਸੇ ਨਜ਼ਰ ਆਉਣਗੇ।

Jatt And juliet 3 Trailer Out
Jatt And juliet 3 Trailer Out (instagram)
author img

By ETV Bharat Entertainment Team

Published : Jun 11, 2024, 9:40 AM IST

Updated : Jun 11, 2024, 2:44 PM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਹਸਾਉਣ ਲਈ ਤਿਆਰ ਹੈ, ਕਿਉਂਕਿ ਫਿਲਮ 'ਜੱਟ ਐਂਡ ਜੂਲੀਅਟ 3' ਦਾ ਮਜ਼ੇਦਾਰ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। 'ਵਾਈਟ ਸਟੂਡਿਓਜ਼' ਅਤੇ 'ਸਪੀਡ ਰਿਕਾਰਡਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਸਟੋਰੀ ਲਾਈਨ ਪ੍ਰੋਡੋਕਸ਼ਨ ਦੀ ਸੁਯੰਕਤ ਐਸੋਸੀਏਸ਼ਨ ਅਧੀਨ ਬਣਾਈ ਗਈ ਮਨੋਰੰਜਕ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਬੀਐਨ ਸ਼ਰਮਾ, ਰਾਣਾ ਰਣਬੀਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰ ਰਹੇ ਹਨ।

ਯੂਨਾਈਟਡ ਕਿੰਗਡਮ ਦੀਆਂ ਵੱਖ-ਵੱਖ ਮਨਮੋਹਕ ਲੋਕੇਸ਼ਨਜ ਉਪਰ ਜਿਆਦਾਤਰ ਫਿਲਮਾਈ ਗਈ ਇਸ ਦਿਲਚਸਪ ਫਿਲਮ ਦੇ ਕੁਝੇ ਕੁ ਖਾਸ ਦ੍ਰਿਸ਼ਾਂ ਦਾ ਫਿਲਮਾਂਕਣ ਪੰਜਾਬ ਵਿਖੇ ਵੀ ਪੂਰਾ ਕੀਤਾ ਗਿਆ ਹੈ। ਸਾਲ 2012 ਵਿੱਚ ਆਈ 'ਜੱਟ ਐਂਡ ਜੂਲੀਅਟ' ਅਤੇ 2013 ਵਿੱਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ 2' ਦੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ ਹੈ।

ਜਗਦੀਪ ਸਿੱਧੂ ਇਸ ਸੀਕਅਲ ਸੀਰੀਜ਼ ਫਿਲਮ ਦਾ ਪਹਿਲੀ ਵਾਰ ਹਿੱਸਾ ਬਣੇ ਹਨ, ਜਦਕਿ ਇਸ ਤੋਂ ਪਹਿਲਾਂ ਆਈਆਂ ਫਿਲਮਾਂ ਨੂੰ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ, ਜੋ ਹਿੰਦੀ ਸਿਨੇਮਾ ਦੇ ਉੱਚ-ਕੋਟੀ ਨਿਰਦੇਸ਼ਕਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਚੁੱਕੇ ਹਨ ਅਤੇ ਪੰਜਾਬੀ ਫਿਲਮ ਨਿਰਦੇਸ਼ਨ ਤੋਂ ਕਰੀਬ ਕਰੀਬ ਕਿਨਾਰਾ ਕਰ ਚੁੱਕੇ ਹਨ, ਹਾਲਾਂਕਿ ਨਿਰਮਾਣਕਾਰ ਦੇ ਤੌਰ ਉਤੇ ਜ਼ਰੂਰ ਪਾਲੀਵੁੱਡ ਵਿੱਚ ਉਨ੍ਹਾਂ ਅਪਣੀ ਉਪਸਥਿਤੀ ਬਰਕਰਾਰ ਰੱਖੀ ਹੋਈ ਹੈ। ਨਿਰਮਾਣ ਪੜਾਅ ਤੋਂ ਚਰਚਾ ਦਾ ਕੇਂਦਰ ਬਣਦੀ ਆ ਰਹੀ ਅਤੇ 27 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।

ਉਕਤ ਫਿਲਮ ਨਾਲ ਜੁੜੇ ਕੁਝ ਖਾਸ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਕਵਲ ਫਿਲਮ ਦੀ ਪਹਿਲੀ ਸਿਰਜਣਾ ਵਜੋਂ ਸਾਹਮਣੇ ਆਈ 'ਜੱਟ ਐਂਡ ਜੂਲੀਅਟ' ਹੀ ਅਜਿਹੀ ਸੁਪਰ ਡੁਪਰ ਹਿੱਟ ਫਿਲਮ ਰਹੀ ਹੈ, ਜਿਸ ਨੇ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੇ ਫਿਲਮ ਕਰੀਅਰ ਨੂੰ ਸ਼ੁਰੂਆਤੀ ਦੇਣ ਵਿੱਚ ਜਿੱਥੇ ਅਹਿਮ ਭੂਮਿਕਾ ਨਿਭਾਈ, ਉਥੇ 'ਵਾਈਟ ਹਿੱਲ ਸਟੂਡਿਓਜ਼' ਨੂੰ ਵੱਡੇ ਨਿਰਮਾਣ ਹਾਊਸ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਨਿਰਦੇਸ਼ਕ ਅਨੁਰਾਗ ਸਿੰਘ ਨੂੰ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਲਿਆ ਖੜ੍ਹਾ ਕੀਤਾ, ਜਿਨ੍ਹਾਂ ਇਸ ਫਿਲਮ ਦੀ ਅਪਾਰ ਕਾਮਯਾਬੀ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਇਸ ਇੰਡਸਟਰੀ ਦੀ ਝੋਲੀ ਪਾਈਆਂ।

Last Updated : Jun 11, 2024, 2:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.