ਚੰਡੀਗੜ੍ਹ: ਪੰਜਾਬੀ ਸਿਨੇਮਾ 'ਚ ਹਰ ਸਾਲ ਵੱਡੀ ਗਿਣਤੀ 'ਚ ਫਿਲਮਾਂ ਦਾ ਨਿਰਮਾਣ ਹੁੰਦਾ ਹੈ। ਇੰਨ੍ਹਾਂ 'ਚੋਂ ਕੁਝ ਫਿਲਮਾਂ ਘੱਟ ਲਾਗਤ 'ਤੇ ਬਣਦੀਆਂ ਹਨ ਜਦਕਿ ਕਈ ਫਿਲਮਾਂ ਦਾ ਬਜਟ ਬਹੁਤ ਜ਼ਿਆਦਾ ਹੈ। ਫਿਲਮ ਮੇਕਰਸ ਇਸ ਉਮੀਦ ਵਿੱਚ ਇਨ੍ਹਾਂ ਪ੍ਰੋਜੈਕਟਾਂ ਉੱਤੇ ਪਾਣੀ ਵਾਂਗ ਪੈਸਾ ਖਰਚ ਕਰਦੇ ਹਨ ਕਿ ਉਨ੍ਹਾਂ ਨੂੰ ਰਿਲੀਜ਼ ਤੋਂ ਬਾਅਦ ਬਾਕਸ ਆਫਿਸ ਕਲੈਕਸ਼ਨ ਤੋਂ ਵੱਡਾ ਮੁਨਾਫਾ ਮਿਲੇਗਾ। ਹਾਲਾਂਕਿ ਕਈ ਵਾਰ ਅਜਿਹਾ ਨਹੀਂ ਹੁੰਦਾ ਅਤੇ ਵੱਡੇ ਸਿਤਾਰਿਆਂ ਦੀ ਮੌਜੂਦਗੀ ਦੇ ਬਾਵਜੂਦ ਇਹ ਫਿਲਮਾਂ ਬਾਕਸ ਆਫਿਸ 'ਤੇ ਸੁਪਰਫਲਾਪ ਹੋ ਜਾਂਦੀਆਂ ਹਨ।
ਹੁਣ ਇੱਥੇ ਅਸੀਂ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਲਈ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਤੁਹਾਨੂੰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਪੈਸਿਆਂ ਨਾਲ ਬਣੀਆਂ ਫਿਲਮਾਂ ਬਾਰੇ ਦੱਸਾਂਗੇ।
ਚਾਰ ਸਾਹਿਬਜ਼ਾਦੇ: ਸਾਡੀ ਇਸ ਲਿਸਟ ਵਿੱਚ ਸਭ ਤੋਂ ਉੱਪਰ 2014 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਚਾਰ ਸਾਹਿਬਜ਼ਾਦੇ' ਹੈ, ਇਹ ਇੱਕ ਐਨੀਮੇਟਿਡ ਇਤਿਹਾਸਕ ਫਿਲਮ ਹੈ। ਇਸ ਫਿਲਮ ਦਾ ਲੇਖਕ ਅਤੇ ਨਿਰਦੇਸ਼ਨ ਹੈਰੀ ਬਵੇਜਾ ਦੁਆਰਾ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਇਸ ਫਿਲਮ ਦਾ ਕੁੱਲ ਬਜਟ 20 ਕਰੋੜ ਸੀ। ਇਸ ਫਿਲਮ ਨੇ 45 ਕਰੋੜ ਦਾ ਕਲੈਕਸ਼ਨ ਕੀਤਾ ਸੀ।
ਜ਼ੋਰਾਵਰ: 'ਜ਼ੋਰਾਵਰ' 2016 ਦੀ ਇੱਕ ਐਕਸ਼ਨ ਫਿਲਮ ਹੈ, ਜਿਸ ਨੂੰ 'ਪੀਟੀਸੀ ਮੋਸ਼ਨ ਪਿਕਚਰਜ਼' ਨੇ ਪੇਸ਼ ਕੀਤਾ ਸੀ। ਫਿਲਮ ਵਿੱਚ ਮੁੱਖ ਭੂਮਿਕਾ ਰੈਪਰ ਯੋ ਯੋ ਹਨੀ ਸਿੰਘ ਨੇ ਨਿਭਾਈ ਸੀ। ਇਸ ਫਿਲਮ ਦਾ ਬਜਟ 16 ਕਰੋੜ ਸੀ।
ਕੈਰੀ ਆਨ ਜੱਟਾ 3: 2023 ਦੀ ਸੁਪਰਹਿੱਟ ਰਹੀ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਸ ਲਿਸਟ ਵਿੱਚ ਤੀਜਾ ਸਥਾਨ ਮੱਲ੍ਹਿਆ ਹੈ। ਫਿਲਮ ਦਾ ਕੁੱਲ ਬਜਟ 15 ਕਰੋੜ ਸੀ। ਹਾਲਾਂਕਿ 15 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ 103 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ।
ਸਰਦਾਰ ਜੀ: ਇਸ ਲਿਸਟ ਵਿੱਚ ਚੌਥਾ ਸਥਾਨ ਦਿਲਜੀਤ ਦੁਸਾਂਝ ਦੀ ਫਿਲਮ 'ਸਰਦਾਰ ਜੀ' ਨੇ ਮੱਲ੍ਹਿਆ ਹੋਇਆ ਹੈ, 2015 ਵਿੱਚ ਰਿਲੀਜ਼ ਹੋਈ ਇਸ ਦਾ ਕੁੱਲ ਬਜਟ 13 ਕਰੋੜ ਸੀ। ਹਾਲਾਂਕਿ ਇਸ ਫਿਲਮ ਨੇ 39 ਕਰੋੜ ਦਾ ਕਲੈਕਸ਼ਨ ਕੀਤਾ ਸੀ।
ਜੱਟ ਐਂਡ ਜੂਲੀਅਟ 3: ਇਸ ਸਾਲ ਰਿਲੀਜ਼ ਹੋਈ ਅਤੇ ਬਾਕਸ ਆਫਿਸ ਉਤੇ ਧੂੰਮਾਂ ਪਾਉਣ ਵਾਲੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਇਸ ਲਿਸਟ ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ ਹੈ, 12 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ ਬਾਕਸ ਆਫਿਸ ਉਤੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਅਤੇ 107 ਕਰੋੜ ਤੋਂ ਜਿਆਦਾ ਦਾ ਕਲੈਕਸ਼ਨ ਕੀਤਾ ਹੈ।
- ਸਿਰਫ਼ 'ਬਾਗ਼ੀ ਦੀ ਧੀ' ਹੀ ਨਹੀਂ, ਇਹ ਫਿਲਮਾਂ ਵੀ ਹਾਸਿਲ ਕਰ ਚੁੱਕੀਆਂ ਨੇ ਨੈਸ਼ਨਲ ਐਵਾਰਡ, ਦੇਖੋ ਪੂਰੀ ਲਿਸਟ - award winning Punjabi movie
- 5 ਦਿਨਾਂ 'ਚ 250 ਕਰੋੜ, 'ਸਤ੍ਰੀ 2' ਨੇ ਬਾਕਸ ਆਫਿਸ 'ਤੇ ਮਚਾਈ ਤਬਾਹੀ, ਕੀ 'ਕਲਕੀ 2898 AD' ਦਾ ਰਿਕਾਰਡ ਤੋੜ ਪਾਏਗੀ ਸ਼ਰਧਾ ਕਪੂਰ ਦੀ ਫਿਲਮ - Stree 2 Collection
- ਯੁਵਰਾਜ ਸਿੰਘ 'ਤੇ ਬਾਇਓਪਿਕ ਫਿਲਮ ਬਣਾਉਣ ਦਾ ਐਲਾਨ, ਜਾਣੋ ਕਿਹੜਾ ਐਕਟਰ ਨਿਭਾਏਗਾ ਯੁਵੀ ਦਾ ਕਿਰਦਾਰ? - Yuvraj Singh Biopic