ETV Bharat / entertainment

ਕਾਮੇਡੀ ਫਿਲਮ 'ਫ਼ਰ੍ਰਾਟਾ' ਦਾ ਹੋਇਆ ਐਲਾਨ, ਜੱਸੀ ਗਿੱਲ ਨਿਭਾਉਣਗੇ ਮੁੱਖ ਭੂਮਿਕਾ

ਹਾਲ ਹੀ ਵਿੱਚ ਜੱਸੀ ਗਿੱਲ ਦੀ ਨਵੀਂ ਪੰਜਾਬੀ ਫਿਲਮ 'ਫ਼ਰ੍ਰਾਟਾ' ਦਾ ਐਲਾਨ ਕੀਤਾ ਗਿਆ ਹੈ।

author img

By ETV Bharat Entertainment Team

Published : 2 hours ago

Jassie Gill new Punjabi film farrata
Jassie Gill new Punjabi film farrata (instagram)

ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਘੇਰਾ ਵਿਸ਼ਾਲ ਕਰਨ ਅਤੇ ਇਸ ਨੂੰ ਸ਼ਾਨਦਾਰ ਅਧਾਰ ਦੇਣ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਆ ਰਹੀ ਹੈ, ਮਸ਼ਹੂਰ ਫਿਲਮ ਨਿਰਮਾਤਰੀ ਰੁਪਾਲੀ ਗੁਪਤਾ, ਜਿੰਨ੍ਹਾਂ ਵੱਲੋਂ ਅਪਣੀ ਇੱਕ ਹੋਰ ਨਵੀਂ ਪੰਜਾਬੀ ਫੀਚਰ ਫਿਲਮ 'ਫ਼ਰ੍ਰਾਟਾ' ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਫ੍ਰਾਈਡੇ ਰਸ਼ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਟੋਸ ਪ੍ਰੋਡੋਕਸ਼ਨ ਲਿਮਿ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਹ ਪੰਜਾਬੀ ਫਿਲਮ ਟਰੂ ਸਟੋਰੀ ਉਪਰ ਆਧਾਰਿਤ ਹੋਵੇਗੀ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਥਾਪਰ ਕਰਨਗੇ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਿਹਤਰੀਨ ਅਤੇ ਅਰਥ-ਭਰਪੂਰ ਫਿਲਮਾਂ ਦਾ ਹਿੱਸਾ ਰਹੇ ਹਨ।

'ਓਹ ਕਣਕ ਦੀ ਬੱਲੀ ਵਰਗੀ, ਬਣਕੇ ਤਿੱਤਲੀ ਦੇਖੋ ਚੱਲੀ ਕਲਮਕੱਲੀ' ਦੀ ਟੈਗਲਾਇਨ ਅਧੀਨ ਬਣਾਈ ਜਾ ਰਹੀ ਇਸ ਦਿਲਚਸਪ ਡ੍ਰਾਮੈਟਿਕ ਫਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ। ਪਰ ਇਸ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਚਰਚਿਤ ਚਿਹਰਿਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ, ਜਿਸ ਸੰਬੰਧਤ ਨਿਰਮਾਣ ਟੀਮ ਵੱਲੋਂ ਰਸਮੀ ਖੁਲਾਸਾ ਕਿਸੇ ਵੀ ਵੇਲੇ ਕੀਤਾ ਜਾ ਸਕਦਾ ਹੈ।

ਬਾਲੀਵੁੱਡ ਦੀ ਉੱਚ-ਕੋਟੀ ਨਿਰਮਾਤਰੀ ਵਜੋਂ ਆਪਣੀ ਹੋਂਦ ਦਾ ਬਰਾਬਰਤਾ ਨਾਲ ਪ੍ਰਗਟਾਵਾ ਕਰਵਾ ਰਹੀ ਹੈ ਨਿਰਮਾਤਾ ਰੁਪਾਲੀ ਗੁਪਤਾ, ਜੋ ਕਈ ਸੁਪਰ ਡੁਪਰ ਹਿੱਟ, ਬਿੱਗ ਸੈੱਟਅਪ ਅਤੇ ਬਹੁ-ਚਰਚਿਤ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਦੀਆਂ ਫਿਲਮਾਂ ਤੋਂ ਇਲਾਵਾ 'ਮੂਸਾ ਜੱਟ', '15 ਲੱਖ ਕਦੋਂ ਆਊਗਾ' ਆਦਿ ਸ਼ੁਮਾਰ ਰਹੀਆਂ ਹਨ।

ਪੰਜਾਬੀ ਸਿਨੇਮਾ ਦੀ ਹਿੱਟ ਫਰੈਂਚਾਈਜ 'ਮਿਸਟਰ ਐਂਡ ਮਿਸਿਜ਼ 420 ਅਗੇਨ' (ਭਾਗ ਤੀਜਾ) ਦੇ ਨਿਰਮਾਣ ਕਾਰਜਾਂ ਵਿੱਚ ਵੀ ਇਨੀਂ ਦਿਨੀਂ ਤੇਜ਼ੀ ਨਾਲ ਜੁਟੀ ਹੋਈ ਹੈ ਇਹ ਬ੍ਰਿਲੀਅਟ ਨਿਰਮਾਤਰੀ, ਜਿੰਨ੍ਹਾਂ ਦੀ ਸ਼ਿਤਿਜ ਚੌਧਰੀ ਨਿਰਦੇਸ਼ਿਤ ਅਤੇ ਨਰੇਸ਼ ਕਥੂਰੀਆ ਲਿਖਿਤ ਇਸ ਕਾਮੇਡੀ ਡਰਾਮਾ ਫਿਲਮ ਵਿੱਚ ਸਟਾਰ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਇੱਕ ਵਾਰ ਫਿਰ ਲੀਡਿੰਗ ਰੋਲ ਨਿਭਾਉਂਦੇ ਨਜ਼ਰੀ ਆਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.