ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣਤਾ ਭਰੀ ਗਾਇਨ ਸ਼ੈਲੀ ਅਪਣਾ ਰਹੇ ਗਾਇਕ ਜਸਬੀਰ ਜੱਸੀ ਅਤੇ ਸ਼ਿਵਜੋਤ ਅਪਣੇ ਇੱਕ ਮੋਲੋਡੀਅਸ ਟ੍ਰੈਕ 'ਤੂੰਬਾ ਇਸ਼ਕੇ ਦਾ' ਲਈ ਪਹਿਲੀ ਵਾਰ ਇਕੱਠੇ ਹੋ ਰਹੇ ਹਨ। ਇਨ੍ਹਾਂ ਦੋਹਾਂ ਦੀ ਸ਼ਾਨਦਾਰ ਕਲੋਬ੍ਰੇਸ਼ਨ ਦਾ ਇਜ਼ਹਾਰ ਕਰਵਾਉਂਣ ਜਾ ਰਿਹਾ ਇਹ ਗਾਣਾ ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਜਾਰੀ ਹੋਣ ਜਾ ਰਿਹਾ ਹੈ।
ਜੇ ਜੇ ਮਿਊਜ਼ਿਕ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਜਸਬੀਰ ਜੱਸੀ ਵੱਲੋ ਖੁਦ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਪੁਰਾਤਨ ਸੰਗ਼ੀਤ ਸੁਮੇਲਤਾ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਇਹ ਟ੍ਰੈਕ ਸੁਣਨ ਅਤੇ ਵੇਖਣ ਵਾਲਿਆ ਨੂੰ ਅਨੂਠੀ ਸੰਗ਼ੀਤਕ ਤਰੋਤਾਜ਼ਗੀ ਦਾ ਅਹਿਸਾਸ ਕਰਵਾਏਗਾ। ਇਸ ਵਿੱਚ ਰਵਾਇਤੀ ਸਾਜਾਂ ਦਾ ਵੀ ਪ੍ਰਭਾਵਪੂਰਨਤਾ ਰੂਪ ਵਿਚ ਇਸਤੇਮਾਲ ਕੀਤਾ ਗਿਆ ਹੈ।
ਗੀਤ 'ਤੂੰਬਾ ਇਸ਼ਕੇ ਦਾ' ਰਿਲੀਜ਼ ਮਿਤੀ
ਗੀਤ 'ਤੂੰਬਾ ਇਸ਼ਕੇ ਦਾ' 9 ਜਨਵਰੀ ਨੂੰ ਵੱਡੇ ਪੱਧਰ 'ਤੇ ਸੰਗ਼ੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ। ਗਾਇਕ ਜਸਬੀਰ ਜੱਸੀ ਅਤੇ ਸ਼ਿਵਜੋਤ ਆਪਣੇ ਇਸ ਪਹਿਲੇ ਅਤੇ ਸੁਯੰਕਤ ਗਾਇਕੀ ਉਦਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧਤ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਗੀਤ ਪੰਜਾਬੀ ਸੰਗੀਤ ਜਗਤ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ। ਇਸ ਗੀਤ ਨੂੰ ਲੰਮੇਰੀ ਸੰਗ਼ੀਤਕ ਮਿਹਨਤ ਅਤੇ ਰਿਆਜ਼ ਬਾਅਦ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ ਹੈ। ਨਵੇਂ ਸਾਲ ਦੀ ਮੁੱਢਲੀ ਬੇਹਤਰੀਣ ਪੇਸ਼ਕਸ਼ ਵਜੋ ਸੰਗ਼ੀਤਕ ਗਲਿਆਰਿਆ ਵਿੱਚ ਛਾ ਜਾਣ ਵੱਲ ਵੱਧ ਚੁੱਕੇ ਇਸ ਟ੍ਰੈਕ ਦਾ ਸੰਗ਼ੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਵਿੱਚ ਪੰਜਾਬੀ ਵੰਨਗੀਆਂ ਅਤੇ ਅਸਲ ਪੰਜਾਬ ਦੀ ਗਰਿਮਾ ਨੂੰ ਮੁੜ ਸੁਰਜੀਤ ਕਰਦੇ ਕਈ ਰੰਗ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ:-