ਅਹਿਮਦਾਬਾਦ: ਕੋਲਕਾਤਾ ਨਾਈਟ ਰਾਈਡਰਜ਼ ਲਈ ਅੱਜ ਦਾ ਦਿਨ ਅਹਿਮ ਹੈ। ਆਈਪੀਐਲ 2024 ਦੇ ਫਾਈਨਲ ਵਿੱਚ ਜਗ੍ਹਾਂ ਪੱਕੀ ਕਰਨ ਲਈ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਾ ਕਰੇਗੀ। ਕੁਆਲੀਫਾਇਰ 1 ਵਿੱਚ ਆਪਣੀ ਟੀਮ ਦੇ ਮਨੋਬਲ ਨੂੰ ਵਧਾਉਣ ਲਈ ਉਸਦੇ ਸਹਿ-ਮਾਲਕ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਸਟੈਂਡ ਵਿੱਚ ਮੌਜੂਦ ਹੋਣਗੇ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਗੇ।
ਸੋਮਵਾਰ (20 ਮਈ) ਨੂੰ ਮੁੰਬਈ ਵਿੱਚ ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਵਿੱਚ ਆਪਣੀ ਵੋਟ ਪਾਉਣ ਤੋਂ ਕੁਝ ਘੰਟੇ ਬਾਅਦ 'ਜਵਾਨ' ਸਟਾਰ ਕੇਕੇਆਰ ਦੇ ਮੈਚ ਵਿੱਚ ਸ਼ਾਮਲ ਹੋਣ ਲਈ ਆਪਣੇ ਪੁੱਤਰ ਅਬਰਾਮ ਨਾਲ ਅਹਿਮਦਾਬਾਦ ਲਈ ਰਵਾਨਾ ਹੋਇਆ। ਸ਼ਾਹਰੁਖ ਦੇ ਫੈਨ ਪੇਜ 'ਤੇ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸ਼ਾਹਰੁਖ ਅਤੇ ਅਬਰਾਮ ਨੂੰ ਅਹਿਮਦਾਬਾਦ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ।
ਉਲੇਖਯੋਗ ਹੈ ਕਿ ਅੱਜ 21 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ KKR ਅਤੇ SRH ਫਾਈਨਲ ਵਿੱਚ ਆਪਣੀ ਜਗ੍ਹਾਂ ਪੱਕੀ ਕਰਨ ਲਈ ਇੱਕ-ਦੂਜੇ ਦਾ ਸਾਹਮਣਾ ਕਰਨਗੇ। KKR ਅਤੇ SRH ਵਿਚਕਾਰ ਅੱਜ ਦਾ IPL ਮੁਕਾਬਲਾ ਤਿਉਹਾਰ ਹੋਣ ਦਾ ਵਾਅਦਾ ਕਰਦਾ ਹੈ, ਮੈਚ ਸੀਜ਼ਨ ਦੇ ਦੋ ਟ੍ਰੇਲਬਲੇਜ਼ਰਾਂ ਵਿਚਕਾਰ ਖੇਡਿਆ ਜਾ ਰਿਹਾ ਹੈ, ਜਿਨ੍ਹਾਂ ਦੀ ਚੌਕੇ ਅਤੇ ਛੱਕੇ ਮਾਰਨ ਦੀ ਆਦਤ ਹੈ। ਕੇਕੇਆਰ ਨੇ ਨੌਂ ਜਿੱਤਾਂ, ਤਿੰਨ ਹਾਰਾਂ ਅਤੇ ਦੋ ਬਿਨਾਂ ਨਤੀਜੇ ਦੇ ਨਾਲ ਕੁੱਲ 20 ਅੰਕਾਂ ਨਾਲ ਅੰਕ ਸੂਚੀ ਦੇ ਸਿਖਰ 'ਤੇ ਸੀਜ਼ਨ ਖਤਮ ਕੀਤਾ। ਉਨ੍ਹਾਂ ਨੇ ਆਪਣੇ ਆਖਰੀ ਮੈਚ ਵਿੱਚ 11 ਮਈ ਨੂੰ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ ਸੀ।
- ਪਤਨੀ ਟਵਿੰਕਲ ਖੰਨਾ ਦੇ ਸਾਹਮਣੇ ਖੁਦ ਨੂੰ 'ਗਧਾ' ਸਮਝਦੇ ਨੇ ਅਕਸ਼ੈ ਕੁਮਾਰ, ਬੋਲੇ-ਉਹ ਜ਼ਿਆਦਾ ਦਿਮਾਗ ਵਾਲੀ ਹੈ - Akshay Kumar
- ਤੁਹਾਡੇ ਖਰਾਬ ਮੂਡ ਨੂੰ ਚੁਟਕੀ 'ਚ ਬਦਲ ਦੇਣਗੀਆਂ ਸਿੰਮੀ ਚਾਹਲ ਦੀਆਂ ਇਹ ਤਸਵੀਰਾਂ, ਨਹੀਂ ਯਕੀਨ ਤਾਂ ਕਰੋ ਕਲਿੱਕ - Simi Chahal
- ਸਖ਼ਤ ਸੁਰੱਖਿਆ ਵਿਚਕਾਰ ਵੋਟ ਪਾਉਣ ਪਹੁੰਚੇ ਬਾਲੀਵੁੱਡ ਦੇ 'ਭਾਈਜਾਨ', ਦੇਖੋ ਵੀਡੀਓ - Lok Sabha Election 2024
ਗੁਜਰਾਤ ਟਾਈਟਨਜ਼ (GT) ਅਤੇ ਰਾਜਸਥਾਨ ਰਾਇਲਜ਼ (RR) ਦੇ ਖਿਲਾਫ ਉਨ੍ਹਾਂ ਦੇ ਆਖਰੀ ਦੋ ਲੀਗ ਪੜਾਅ ਦੇ ਮੈਚ ਮੀਂਹ ਕਾਰਨ ਰੱਦ ਕਰ ਦਿੱਤੇ ਗਏ ਸਨ। SRH ਅੱਠ ਜਿੱਤਾਂ, ਪੰਜ ਹਾਰਾਂ ਅਤੇ ਇੱਕ ਬਿਨ੍ਹਾਂ ਨਤੀਜੇ ਦੇ ਨਾਲ ਦੂਜੇ ਸਥਾਨ 'ਤੇ ਹੈ, ਜਿਸ ਨਾਲ ਉਸਨੂੰ 16 ਅੰਕ ਮਿਲੇ ਹਨ।
ਐਤਵਾਰ ਨੂੰ ਆਪਣੇ ਆਖਰੀ ਲੀਗ ਪੜਾਅ ਦੇ ਮੈਚ ਵਿੱਚ ਉਨ੍ਹਾਂ ਨੇ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ਵਿੱਚ ਜੇਤੂ ਟੀਮ ਸਿੱਧੇ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਜਦੋਂ ਕਿ ਹਾਰਨ ਵਾਲੀ ਟੀਮ ਨੂੰ ਕੁਆਲੀਫਾਇਰ 2 ਖੇਡ ਕੇ ਫਾਈਨਲ ਵਿੱਚ ਪ੍ਰਵੇਸ਼ ਕਰਨ ਦਾ ਦੂਜਾ ਮੌਕਾ ਮਿਲਦਾ ਹੈ।