ETV Bharat / entertainment

ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਆਗਾਜ਼, ਇਹ ਸਿਤਾਰੇ ਲਗਾਉਣਗੇ ਆਪਣੀ ਹਾਜ਼ਰੀ, ਲੋਕ ਕਈ ਫਿਲਮਾਂ ਦਾ ਮਾਣ ਸਕਣਗੇ ਆਨੰਦ - IFFI 2024

ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ ਦੀ ਸ਼ੁਰੂਆਤ 20 ਨਵੰਬਰ ਤੋਂ ਹੋ ਚੁੱਕੀ ਹੈ ਅਤੇ ਇਹ ਫੈਸਟੀਵਲ 28 ਨਵੰਬਰ ਤੱਕ ਚਲੇਗਾ।

IFFI 2024
IFFI 2024 (Instagram)
author img

By ETV Bharat Entertainment Team

Published : Nov 21, 2024, 1:05 PM IST

Updated : Nov 21, 2024, 2:18 PM IST

ਫਰੀਦਕੋਟ: ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ (IFFI) ਦੀ ਸ਼ੁਰੂਆਤ ਗੋਆ ਵਿਖੇ ਕੱਲ 20 ਨਵੰਬਰ ਨੂੰ ਧੂੰਮਧਾਮ ਨਾਲ ਹੋ ਗਈ ਹੈ। ਇਸਦੇ ਉਦਘਾਟਨ ਦੀ ਰਸਮ ਅਜ਼ੀਮ ਫ਼ਿਲਮਕਾਰ ਸ਼ੇਖਰ ਕਪੂਰ ਸਮੇਤ ਕਈ ਉੱਘੀਆਂ ਅਤੇ ਅੰਤਰਰਾਸ਼ਟਰੀ ਸਿਨੇਮਾਂ ਸ਼ਖਸੀਅਤਾਂ ਵੱਲੋ ਅਦਾ ਕੀਤੀ ਗਈ। ਗੋਆ ਦੇ ਮੁੱਖ ਮੰਤਰੀ ਮਾਨਯੋਗ ਡਾ. ਪ੍ਰਮੋਦ ਸਾਵੰਤ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਗੋਆ ਐਂਟਰਟੇਨਮੈਂਟ ਸੋਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਸਮਾਰੋਹ ਦੀ ਸਮਾਪਤੀ 28 ਨਵੰਬਰ ਨੂੰ ਹੋਵੇਗੀ।

ਫ਼ਿਲਮ ਫੈਸਟੀਵਲ 'ਚ ਇਹ ਸਿਤਾਰੇ ਵੀ ਲਵਾਉਣਗੇ ਹਾਜ਼ਰੀ

55ਵੇਂ ਸੰਸਕਰਣ ਵਜੋਂ ਸਾਹਮਣੇ ਆਉਣ ਜਾ ਰਹੇ ਇਸ ਫੈਸਟੀਵਲ ਦੌਰਾਨ 81 ਦੇਸ਼ਾਂ ਦੀਆਂ 180 ਅੰਤਰਰਾਸ਼ਟਰੀ ਫ਼ਿਲਮਾਂ ਦਿਖਾਈਆਂ ਜਾਣਗੀਆਂ, ਜਿਸ ਦੌਰਾਨ ਏ.ਆਰ ਰਹਿਮਾਨ, ਆਰ.ਮਾਧਵਨ, ਰਕੁਲ ਪ੍ਰੀਤ ਸਿੰਘ ਅਤੇ ਪੰਕਜ ਕਪੂਰ ਸਮੇਤ ਹਿੰਦੀ ਸਿਨੇਮਾਂ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਅਪਣੀ ਉਪ-ਸਥਿਤੀ ਦਰਜ਼ ਕਰਵਾਉਣਗੀਆਂ। ਵਿਸ਼ਵ ਪੱਧਰੀ ਸਿਨੇਮਾਂ ਨੂੰ ਇੱਕ ਸਾਂਝਾਂ ਮੰਚ ਪ੍ਰਦਾਨ ਕਰਨ ਅਤੇ ਸਿਨੇਮਾਂ ਵੰਨਗੀਆ ਦੇ ਅਦਾਨ-ਪ੍ਰਦਾਨ ਦੇ ਉਦੇਸ਼ ਨਾਲ ਵੱਡੇ ਪੱਧਰ 'ਤੇ ਆਯੋਜਿਤ ਕੀਤੇ ਜਾ ਰਹੇ ਇਸ ਫ਼ਿਲਮ ਫੈਸਟੀਵਲ ਦੇ ਪਹਿਲੇ ਪੜਾਅ ਵਿੱਚ ਮਾਸਟਰ ਕਲਾਸਾਂ ਦਾ ਵੀ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਵੀ ਮੁੱਖ ਬੁਲਾਰੇ ਵਜੋ ਸ਼ਾਮਿਲ ਹੋਏ ਹਨ।

ਇਸ ਮਾਸਟਰ ਕਲਾਸ ਦੇ ਦੂਸਰੇ ਪੜਾਅ ਅਧੀਨ ਪਟਕਥਾ ਲੇਖਕ ਅਤੇ ਨਿਰਦੇਸ਼ਕ ਚਾਰੁਦੱਤ ਆਚਾਰੀਆ ਵੱਲੋ ਕ੍ਰਿਏਟਿਵ ਮਾਈਂਡਜ਼ ਅਤੇ ਲੇਖਣ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆ ਦੀ ਵਿਸਥਾਰਿਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੰਨਾਂ ਦੇ ਸਿਨੇਮਾਂ ਸਿਰਜਣਾਤਮਕਤਾ ਸਬੰਧਤ ਵਿਚਾਰਾਂ ਨੂੰ ਵੱਖ-ਵੱਖ ਫਿਲਮ ਸੰਸਥਾਨਾਂ ਤੋਂ ਪੁੱਜੇ ਸਿਖਿਆਰਥੀ ਨੇ ਸੁਣਿਆ ਹੈ।

ਫ਼ਿਲਮ ਫੈਸਟੀਵਲ ਦੀ ਸ਼ੁਰੂਆਤ

ਅਗਲੇ ਪੜਾਅ ਵੱਲ ਵੱਧ ਚੁੱਕੇ ਇਸ ਫੈਸਟੀਵਲ ਦੇ ਪਹਿਲੇ ਦਿਨ ਅਧੀਨ ਹੋਣ ਜਾ ਰਹੀ ਸਕ੍ਰੀਨਿੰਗ ਦੀ ਸ਼ੁਰੁਆਤ ਬ੍ਰਿਟਿਸ਼ ਪੌਪ ਸਟਾਰ ਰੌਬੀ ਵਿਲੀਅਮਜ਼ ਦੇ ਜੀਵਨ ਤੋਂ ਪ੍ਰੇਰਿਤ ਮਾਈਕਲ ਗ੍ਰੇਸੀ ਦੀ ਆਸਟ੍ਰੇਲੀਅਨ ਫਿਲਮ 'ਬੈਟਟਰ ਮੈਨ' ਨਾਲ ਹੋਵੇਗੀ। ਇਸ ਉਪਰੰਤ ਲੋਕ ਫਿਲਮ ਫੈਸਟੀਵਲ 'ਚ ਵੱਖ-ਵੱਖ ਭਾਸ਼ਾਵਾਂ ਸਬੰਧਤ ਕੁੱਲ 25 ਫੀਚਰ ਫਿਲਮਾਂ ਦਾ ਆਨੰਦ ਮਾਣ ਸਕਣਗੇ, ਜਿਨ੍ਹਾਂ ਵਿੱਚ ਹਿੰਦੀ ਫਿਲਮਾਂ '12ਵੀਂ ਫੇਲ', 'ਕਲਕੀ 2898 ਈਡੀ', 'ਸ਼੍ਰੀਕਾਂਤ', 'ਆਰਟੀਕਲ 370' ਅਤੇ 'ਮਹਾਵਤਾਰ' ਸ਼ਾਮਲ ਹਨ।

ਇਹ ਵੀ ਪੜ੍ਹੋ:-

Last Updated : Nov 21, 2024, 2:18 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.