ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਨੇ 12 ਜੁਲਾਈ ਨੂੰ ਆਪਣੀ ਬਚਪਨ ਦੀ ਦੋਸਤ ਰਾਧਿਕਾ ਮਰਚੈਂਟ ਨਾਲ ਵਿਆਹ ਕੀਤਾ ਹੈ। ਰਾਧਿਕਾ ਕਾਰੋਬਾਰੀ ਵੀਰੇਨ ਮਰਚੈਂਟ ਅਤੇ ਸ਼ੈਲਾ ਵੀਰੇਨ ਮਰਚੈਂਟ ਦੀ ਬੇਟੀ ਹੈ। ਦੋਵਾਂ ਦਾ ਵਿਆਹ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਹੋਇਆ। ਮਿਲੀ ਜਾਣਕਾਰੀ ਅਨੁਸਾਰ, ਅਨੰਤ ਅੰਬਾਨੀ ਨੇ ਆਪਣੇ ਕਰੀਬੀ ਦੋਸਤਾਂ ਨੂੰ ਕਰੋੜਾਂ ਰੁਪਏ ਦੀਆਂ ਲਗਜ਼ਰੀ ਘੜੀਆਂ ਗਿਫਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਘੜੀ ਸ਼ਾਹਰੁਖ ਖਾਨ ਦੇ ਹੱਥ 'ਚ ਵੀ ਦੇਖੀ ਜਾ ਚੁੱਕੀ ਹੈ।
ਵਾਇਰਲ ਹੋ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਅਨੁਸਾਰ, ਅਨੰਤ ਅੰਬਾਨੀ ਨੇ ਆਪਣੇ ਖਾਸ ਦੋਸਤਾਂ ਨੂੰ Audemars Piguet Royal Oak Perpetual Watch ਗਿਫਟ ਕੀਤੀ ਹੈ। ਇਸ ਘੜੀ ਦੀ ਕੀਮਤ 2 ਤੋਂ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸ਼ਾਹਰੁਖ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਮਿਲੇ ਖਾਸ ਤੋਹਫੇ: ਮੀਡੀਆ ਰਿਪੋਰਟਾਂ ਅਨੁਸਾਰ, ਅਨੰਤ ਨੇ ਇਹ ਘੜੀ ਸ਼ਾਹਰੁਖ ਖਾਨ, ਰਣਵੀਰ ਸਿੰਘ, ਸ਼ਿਖਰ ਪਹਾੜੀਆ, ਵੀਰ ਪਹਾੜੀਆ, ਮੀਜ਼ਾਨ ਜਾਫਰੀ ਸਮੇਤ ਕੁਝ ਖਾਸ ਦੋਸਤਾਂ ਨੂੰ ਗਿਫਟ ਕੀਤੀ ਹੈ।
- ਮੁੜ ਇਕੱਠੇ ਹੋਏ ਪੰਕਜ ਬੱਤਰਾ-ਅਮਰਿੰਦਰ ਗਿੱਲ ਅਤੇ ਕਾਰਜ ਗਿੱਲ, ਇਸ ਨਵੀਂ ਪੰਜਾਬੀ ਫਿਲਮ ਦਾ ਕੀਤਾ ਐਲਾਨ - Amrinder Gill And Karaj Gill
- ਅੰਬਾਨੀ ਪਰਿਵਾਰ 'ਚ ਛੋਟੀ ਨੂੰਹ ਰਾਧਿਕਾ ਦਾ ਗ੍ਰਹਿ ਪ੍ਰਵੇਸ਼, ਜੇਠਾਣੀ ਨੇ ਦਰਾਣੀ ਦਾ ਕੀਤਾ ਜੱਫੀ ਪਾ ਕੇ ਸ਼ਾਨਦਾਰ ਸਵਾਗਤ - Anant Radhika Wedding
- 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਲੈ ਕੇ 'ਬੀਬੀ ਰਜਨੀ' ਤੱਕ, ਜਲਦ ਹੀ ਰਿਲੀਜ਼ ਹੋਣਗੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਇਹ ਧਾਰਮਿਕ ਫਿਲਮਾਂ - Upcoming Punjabi Religious Films
ਦੱਸ ਦਈਏ ਕਿ ਅਨੰਤ ਅਤੇ ਰਾਧਿਕਾ ਅੱਜ (14 ਜੁਲਾਈ) ਮੁੰਬਈ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਆਯੋਜਿਤ ਕਰਨਗੇ। ਅਨੰਤ ਅਤੇ ਰਾਧਿਕਾ ਸੱਤ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਸੱਤ ਸਾਲ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ 12 ਜੁਲਾਈ ਨੂੰ ਦੋਵੇ ਵਿਆਹ ਦੇ ਬੰਧਨ 'ਚ ਬੱਝ ਗਏ।