ਮੁੰਬਈ: ਟੀਵੀ ਦੀਆਂ ਬੋਲਡ ਅਦਾਕਾਰਾਂ ਵਿੱਚ ਸਭ ਤੋਂ ਉੱਪਰ ਨਿਆ ਸ਼ਰਮਾ ਇਸ ਸਮੇਂ 'ਲਾਫਟਰ ਸ਼ੈੱਫ ਦਿ ਅਨਲਿਮਟਿਡ ਐਂਟਰਟੇਨਮੈਂਟ' ਸ਼ੋਅ ਵਿੱਚ ਨਜ਼ਰੀ ਪੈ ਰਹੀ ਹੈ, ਹਾਲ ਹੀ ਵਿੱਚ ਅਦਾਕਾਰਾ ਖਾਣਾ ਬਣਾਉਂਦੇ ਸਮੇਂ ਜਖ਼ਮੀ ਹੋ ਗਈ।
ਦਰਅਸਲ, ਹਾਲ ਹੀ ਦੇ ਐਪੀਸੋਡ ਵਿੱਚ ਬੋਲਡ ਅਦਾਕਾਰਾ ਨਿਆ ਸ਼ਰਮਾ ਇੱਕ ਸ਼ੈਲਫ ਵਿੱਚ ਵੱਜਦੀ ਹੈ, ਜਿਸ ਤੋਂ ਬਾਅਦ ਉਸ ਨੂੰ ਸੱਟ ਲੱਗ ਜਾਂਦੀ ਹੈ। ਇਸ ਤੋਂ ਘਬਰਾਉਣ ਅਤੇ ਪਰੇਸ਼ਾਨ ਹੋਣ ਦੀ ਵਜਾਏ ਅਦਾਕਾਰਾ ਨੇ ਸਥਿਤੀ ਨੂੰ ਸੰਭਾਲਿਆ ਅਤੇ ਬਿਨਾਂ ਟਾਈਮ ਖਰਾਬ ਕੀਤੇ ਉਸ ਨੇ ਆਪਣੀ ਸੱਟ ਦਾ ਇਲਾਜ ਕੀਤਾ ਅਤੇ ਫਿਰ ਚੈਲੇਂਜ਼ ਵਿੱਚ ਹਿੱਸਾ ਲਿਆ ਅਤੇ ਦਿੱਤੇ ਗਏ ਪਕਵਾਨ ਨੂੰ ਪੂਰਾ ਕੀਤਾ।
ਇਸ ਦੇ ਬਾਰੇ ਵਿੱਚ ਨਿਆ ਸ਼ਰਮਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਚੰਗੀ ਕੁੱਕ ਹਾਂ, ਮੈਂ ਖਾਣਾ ਬਣਾਉਂਦੇ ਸਮੇਂ ਹੋਣ ਵਾਲੀਆਂ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਤੋਂ ਘਬਰਾਉਂਦੀ ਨਹੀਂ ਹਾਂ, ਜਦੋਂ ਫਰਾਇਡ ਕਰਦੇ ਸਮੇਂ ਮੇਰੇ ਉਤੇ ਥੋੜਾ ਜਿਹਾ ਤੇਲ ਡਿੱਗਿਆ ਤਾਂ ਮੈਂ ਉਸ ਨੂੰ ਆਪਣੇ ਉਤੇ ਹਾਵੀ ਨਹੀਂ ਹੋਣ ਦਿੱਤਾ। ਉਸ ਤੋਂ ਠੀਕ ਬਾਅਦ ਵਿੱਚ ਮੈਂ ਸੈਲਫ਼ ਨਾਲ ਟਕਰਾ ਗਈ। ਇਹਨਾਂ ਦੋਵਾਂ ਘਟਨਾਵਾਂ ਦੇ ਬਾਵਜੂਦ ਵੀ ਮੈਂ ਬਸ ਆਪਣਾ ਖਾਣਾ ਪੂਰਾ ਬਣਾਉਣਾ ਚਾਹੁੰਦੀ ਸੀ।'
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਸ ਨੇ ਅੱਗੇ ਕਿਹਾ, 'ਉਸ ਸਮੇਂ ਮੈਂ ਇਸ ਬਾਰੇ ਜਿਆਦਾ ਨਹੀਂ ਸੋਚਿਆ, ਪਰ ਬਾਅਦ ਵਿੱਚ ਮੈਂ ਦੇਖਿਆ ਕਿ ਮੇਰੇ ਪੇਟ ਉਤੇ ਇਸ ਕਾਰਨ ਕਾਫੀ ਸਾਰੇ ਛਾਲੇ ਪੈ ਗਏ ਹਨ। ਇਹ ਖਾਣਾ ਬਣਾਉਣ ਦਾ ਇੱਕ ਹਿੱਸਾ ਹੈ। ਇਸ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਹ ਸਭ ਮਿਲ ਕੇ ਇੱਕ ਪਕਵਾਨ ਤਿਆਰ ਕਰਨ ਦੇ ਅਨੁਭਵ ਨੂੰ ਪੂਰਾ ਕਰਦੇ ਹਨ।'
- ਸੋਸ਼ਲ ਮੀਡੀਆ ਨੇ ਬਦਲੀ ਪਿੰਡ ਦੀ ਕੁੜੀ ਸ਼ਿਵਾਨੀ ਕੁਮਾਰੀ ਦੀ ਕਿਸਮਤ, ਬਿੱਗ ਬੌਸ OTT 3 'ਚ ਐਂਟਰੀ, ਦੇਖੋ ਪ੍ਰੋਮੋ - Shivani Kumari In Bigg Boss OTT 3
- ਆਖ਼ਿਰ ਕੀ ਹੈ ਅਚਾਨਕ ਸੁਣਨਾ ਬੰਦ ਹੋਣ ਦੀ ਬਿਮਾਰੀ, ਜਿਸ ਦਾ ਸ਼ਿਕਾਰ ਹੋਈ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ, ਇੱਥੇ ਬਿਮਾਰੀ ਬਾਰੇ ਸਭ ਕੁੱਝ ਜਾਣੋ - singer Alka Yagnik
- ਅਨੁਪਮ ਖੇਰ ਦੇ ਦਫਤਰ 'ਚ ਦਾਖਲ ਹੋਏ ਚੋਰਚ ਅਦਾਕਾਰ ਨੇ ਵੀਡੀਓ ਸ਼ੇਅਰ ਕਰ ਦੱਸਿਆ ਕੀ-ਕੀ ਹੋਇਆ ਚੋਰੀ, ਪੁਲਿਸ ਕੋਲ ਸ਼ਿਕਾਇਤ ਦਰਜ - Anupam Kher
'ਲਾਫਟਰ ਸ਼ੈੱਫ ਦਾ ਅਨਲਿਮਟਿਡ ਐਂਟਰਟੇਨਮੈਂਟ' ਕਲਰਜ਼ ਉਤੇ ਪ੍ਰਸਾਰਿਤ ਹੁੰਦਾ ਹੈ। ਇਸ ਦੌਰਾਨ ਨਿਆ ਬਾਰੇ ਗੱਲ ਕਰੀਏ ਤਾਂ ਇਹ ਬੋਲਡ ਅਦਾਕਾਰਾ 'ਨਾਗਿਨ', 'ਜਮਾਈ ਰਾਜਾ', 'ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ', 'ਖਤਰੋਂ ਕੇ ਖਿਲਾੜੀ' ਵਰਗੇ ਸ਼ਾਨਦਾਰ ਸੀਰੀਅਲਜ਼ ਲਈ ਜਾਣੀ ਜਾਂਦੀ ਹੈ। ਇਸ ਸਮੇਂ ਅਦਾਕਾਰਾ 'ਸੁਹਾਗਣ ਚੁੜੈਲ' ਵਿੱਚ ਆਪਣੇ ਕੰਮ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ।
ਇਸ ਸੀਰੀਅਲ ਦੀ ਕਹਾਣੀ ਵਿੱਚ ਚੁੜੈਲ ਨੂੰ ਪਰਮ ਸ਼ਕਤੀ ਹਾਸਿਲ ਕਰਨ ਲਈ 16 ਸ਼ਿੰਗਾਰ ਸ਼ਕਤੀਆਂ ਨੂੰ ਪੂਰਾ ਕਰਨਾ ਹੋਵੇਗਾ ਅਤੇ ਉਸਦੀ 16ਵੀਂ ਸ਼ਕਤੀ ਸਿੰਦੂਰ ਹੈ। ਇਸ ਨੂੰ ਲੈਣ ਲਈ ਉਸ ਨੂੰ ਆਪਣੇ ਜੀਵਨ ਵਿੱਚ 16ਵੇਂ ਆਦਮੀ ਨੂੰ ਮਾਰਨਾ ਹੋਵੇਗਾ। ਸ਼ੋਅ 'ਸੁਹਾਗਣ ਚੁੜੈਲ' ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 10.30 ਵਜੇ ਕਲਰਜ਼ ਉਤੇ ਪ੍ਰਸਾਰਿਤ ਹੁੰਦਾ ਹੈ।