ਚੰਡੀਗੜ੍ਹ: ਇਸ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ ਅੰਬਰਾਂ ਨੂੰ ਛੂਹ ਰਹੀ ਹੈ, ਸ਼ਾਇਦ ਹੀ ਕੋਈ ਬਾਲੀਵੁੱਡ ਫਿਲਮ ਹੋਵੇ ਜਿਸ ਵਿੱਚ ਪੰਜਾਬੀ ਗੀਤ ਨਾ ਹੋਵੇ। ਕੋਈ ਸਮਾਂ ਸੀ ਜਦੋਂ ਪੰਜਾਬੀ ਗੀਤ ਸਿਰਫ਼ ਫਿਲਮਾਂ ਤੱਕ ਹੀ ਸੀਮਤ ਸਨ। ਪਰ ਹੁਣ ਪੰਜਾਬੀ ਗੀਤਾਂ ਨੇ ਪੂਰੇ ਦੇਸ਼ ਨੂੰ ਹਿਲਾਇਆ ਹੋਇਆ ਹੈ। ਕਾਫੀ ਸਾਰੇ ਪੰਜਾਬੀ ਗਾਇਕ ਤਾਂ ਅਜਿਹੇ ਹਨ, ਜਿੰਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਪਲ਼ਾਂ ਵਿੱਚ ਵਾਇਰਲ ਹੋ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕਾਂ ਦੇ ਅਸਲੀ ਨਾਂਅ ਅਤੇ ਸਟੇਜੀ ਨਾਂਅ ਵੱਖਰੇ-ਵੱਖਰੇ ਹਨ।
ਹੁਣ ਇੱਥੇ ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਮਸ਼ਹੂਰ ਗਾਇਕਾਂ ਦੀ ਸੂਚੀ ਬਣਾਈ ਹੈ, ਜਿੰਨ੍ਹਾਂ ਦੇ ਅਸਲੀ ਨਾਮਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿਸ ਵਿੱਚ ਕਰਨ ਔਜਲਾ, ਐਮੀ ਵਿਰਕ, ਗੁਰੂ ਰੰਧਾਵਾ ਅਤੇ ਗਿੱਪੀ ਗਰੇਵਾਲ ਵਰਗੇ ਕਈ ਵੱਡੇ ਗਾਇਕਾਂ ਦੇ ਨਾਂਅ ਸ਼ਾਮਿਲ ਹਨ।
ਬੱਬੂ ਮਾਨ: 'ਮਿੱਤਰਾਂ ਦੀ ਛੱਤਰੀ', 'ਹਸ਼ਰ', 'ਰੱਬ ਨਾ ਕਰੇ', 'ਸਾਉਣ ਝੜੀ', 'ਪਾਗ਼ਲ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਬੱਬੂ ਮਾਨ ਦਾ ਅਸਲੀ ਨਾਂਅ ਤੇਜਿੰਦਰ ਸਿੰਘ ਹੈ। ਬੱਬੂ ਮਾਨ ਇਸ ਸਮੇਂ ਆਪਣੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ।
ਕਰਨ ਔਜਲਾ: 'ਕਿਆ ਬਾਤ', 'ਤੌਬਾ ਤੌਬਾ', 'ਚਿੱਟਾ ਕੁੜਤਾ' ਵਰਗੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲੇ ਗਾਇਕ ਕਰਨ ਔਜਲਾ ਦਾ ਅਸਲੀ ਨਾਂਅ ਜਸਕਰਨ ਸਿੰਘ ਔਜਲਾ ਹੈ, ਗਾਇਕ ਇਸ ਸਮੇਂ ਵਿਦੇਸ਼ੀ ਕੰਸਰਟ ਨੂੰ ਲੈ ਕੇ ਕੇਂਦਰ ਵਿੱਚ ਹਨ।
ਹਾਰਡੀ ਸੰਧੂ: ਗੀਤ 'ਸੋਚ' ਅਤੇ 'ਜੋਕਰ' ਨਾਲ ਸਭ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਹਾਰਡੀ ਸੰਧੂ ਦਾ ਅਸਲੀ ਨਾਂਅ ਹਰਦਵਿੰਦਰ ਸਿੰਘ ਸੰਧੂ ਹੈ, ਗਾਇਕ ਕਈ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।
ਏਪੀ ਢਿੱਲੋਂ: ਰੈਪਰ ਅਤੇ ਗਾਇਕ ਏਪੀ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਾਫੀ ਵੱਡਾ ਨਾਂਅ ਹਨ। ਗਾਇਕ ਦੇ ਗੀਤ 'ਬ੍ਰਾਊਨ ਮੁੰਡੇ' ਅੱਜ ਵੀ ਦਰਸ਼ਕਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਸੁਣਿਆ ਜਾਂਦਾ ਹੈ। ਏਪੀ ਢਿੱਲੋਂ ਦਾ ਅਸਲੀ ਨਾਂਅ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ।
ਸਿੱਧੂ ਮੂਸੇਵਾਲਾ: ਇਸ ਲਿਸਟ ਵਿੱਚ ਅਸੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਵੀ ਸ਼ਾਮਲ ਕੀਤਾ ਹੈ, ਗਾਇਕ ਦਾ ਅਸਲੀ ਨਾਮ ਸ਼ੁੱਭਦੀਪ ਸਿੰਘ ਸਿੱਧੂ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਮਸ਼ਹੂਰ ਮਰਹੂਮ ਗਾਇਕ ਦਾ ਬਹੁਤ ਵੱਡਾ ਨਾਮ ਹੈ।
ਬੀ ਪ੍ਰਰਾਕ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਦਾਸ ਗੀਤਾਂ ਲਈ ਜਾਣੇ ਜਾਂਦੇ ਬੀ ਪ੍ਰਰਾਕ ਨੂੰ ਕੌਣ ਨਹੀਂ ਜਾਣਦਾ। ਕੀ ਤੁਸੀਂ ਜਾਣਦੇ ਹੋ ਕਿ ਗਾਇਕ ਬੀ ਪ੍ਰਰਾਕ ਦਾ ਅਸਲੀ ਨਾਂਅ ਪ੍ਰਤੀਕ ਬਚਨ ਹੈ।
ਜੱਸ ਮਾਣਕ: 'ਲਹਿੰਗਾ', 'ਪਰਾਂਡਾ', 'ਪੰਜਾਬੀ ਸੂਟ', 'ਵਿਆਹ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਵਿੱਚ ਮਸ਼ਹੂਰ ਗਾਇਕ ਜੱਸ ਮਾਣਕ ਦਾ ਅਸਲੀ ਨਾਂਅ ਜਸਪ੍ਰੀਤ ਸਿੰਘ ਮਾਣਕ ਹੈ।
ਗਿੱਪੀ ਗਰੇਵਾਲ: ਪੰਜਾਬੀ ਫਿਲਮ ਜਗਤ ਅਤੇ ਸੰਗੀਤ ਜਗਤ ਦਾ ਵੱਡਾ ਨਾਂਅ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਚਰਚਾ ਬਟੋਰ ਰਹੇ ਹਨ। ਗਿੱਪੀ ਗਰੇਵਾਲ ਦਾ ਅਸਲੀ ਨਾਂਅ ਰੁਪਿੰਦਰ ਸਿੰਘ ਹੈ।
ਯੋ ਯੋ ਹਨੀ ਸਿੰਘ: ਪੰਜਾਬੀ ਗਾਇਕਾਂ ਦੇ ਅਸਲੀ ਨਾਵਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਰੈਪਰ ਯੋ ਯੋ ਹਨੀ ਸਿੰਘ ਨੂੰ ਭੁੱਲਿਆ ਜਾਵੇ ਇਹ ਕਿਵੇਂ ਹੋ ਸਕਦਾ ਹੈ। ਜੀ ਹਾਂ, ਸਟੇਜੀ ਨਾਮ ਯੋ ਯੋ ਹਨੀ ਸਿੰਘ ਨਾਲ ਮਸ਼ਹੂਰ ਪੰਜਾਬੀ ਗਾਇਕ ਦਾ ਅਸਲੀ ਨਾਂਅ ਹਿਰਦੇਸ਼ ਸਿੰਘ ਹੈ।
ਜੱਸੀ ਗਿੱਲ: ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਸਰਗਰਮ ਗਾਇਕ ਜੱਸੀ ਗਿੱਲ ਦਾ ਅਸਲੀ ਨਾਂਅ ਜਸਦੀਪ ਸਿੰਘ ਗਿੱਲ ਹੈ। ਗਾਇਕ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ।
ਗੁਰੂ ਰੰਧਾਵਾ: 'ਲਾਹੌਰ' ਅਤੇ 'ਇਸ਼ਾਰੇ' ਵਰਗੇ ਬਹੁਤ ਸਾਰੇ ਗੀਤਾਂ ਨਾਲ ਪੂਰੀ ਦੁਨੀਆਂ ਵਿੱਚ ਤਬਾਹੀ ਮਚਾਉਣ ਵਾਲੇ ਗਾਇਕ ਗੁਰੂ ਰੰਧਾਵਾ ਦਾ ਅਸਲੀ ਨਾਂਅ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਗਾਇਕ ਇਸ ਸਮੇਂ ਕਈ ਨਵੇਂ ਪ੍ਰੋਜੈਕਟਾਂ ਨਾਲ ਚਰਚਾ ਬਟੋਰ ਰਹੇ ਹਨ।
ਐਮੀ ਵਿਰਕ: ਬਾਲੀਵੁੱਡ ਵਿੱਚ ਲਗਾਤਾਰ ਛਾਅ ਰਹੇ ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਦਾ ਅਸਲੀ ਨਾਂਅ ਅਮਨਿੰਦਰਪਾਲ ਸਿੰਘ ਵਿਰਕ ਹੈ। ਗਾਇਕ ਦੀ ਬਾਲੀਵੁੱਡ ਫਿਲਮ 'ਖੇਲ ਖੇਲ ਮੇਂ' ਰਿਲੀਜ਼ ਲਈ ਤਿਆਰ ਹੈ, ਇਸ ਤੋਂ ਪਹਿਲਾਂ ਗਾਇਕ-ਅਦਾਕਾਰ ਵਿੱਕੀ ਕੌਸ਼ਲ ਨਾਲ ਸਕ੍ਰੀਨ ਸਾਂਝੀ ਕੀਤੀ ਸੀ।
ਜਾਨੀ: ਪੰਜਾਬੀ ਸੰਗੀਤ ਜਗਤ ਨੂੰ ਕਾਫੀ ਸ਼ਾਨਦਾਰ ਗੀਤ ਦੇਣ ਵਾਲੇ ਗੀਤਕਾਰ ਜਾਨੀ ਦਾ ਅਸਲੀ ਨਾਂਅ ਰਾਜੀਵ ਕੁਮਾਰ ਹੈ। ਬੀ ਪਰਾਕ ਅਤੇ ਜਾਨੀ ਦੀ ਜੋੜੀ ਕਾਫੀ ਸਮੇਂ ਤੋਂ ਧੂੰਮਾਂ ਪਾ ਰਹੀ ਹੈ।
- ਤ੍ਰਿਪਤੀ ਡਿਮਰੀ ਦੀ ਫਿਲਮ 'ਲੈਲਾ ਮਜਨੂੰ' ਨੇ ਬਾਕਸ ਆਫਿਸ ਉਤੇ ਰਚਿਆ ਇਤਿਹਾਸ, ਰੀ-ਰਿਲੀਜ਼ ਹੋਣ ਉਤੇ ਕੀਤਾ ਇੰਨਾ ਕਲੈਕਸ਼ਨ - Laila Majnu Box Office Collection
- ਸਿਨੇਮਾਘਰਾਂ ਵਿੱਚ ਧੂੰਮਾਂ ਪਾਉਣ ਲਈ ਤਿਆਰ 'ਗਾਂਧੀ 3', ਇਸ ਦਿਨ ਰਿਲੀਜ਼ ਹੋਏਗਾ ਟ੍ਰੇਲਰ - Dev Kharoud Film Gandhi 3
- ਪੰਜਾਬੀ ਸਿਨੇਮਾਂ ਵਿੱਚ ਕੈਨੇਡੀਅਨ ਅਦਾਕਾਰਾ ! ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਆਵੇਗੀ ਨਜ਼ਰ - Punjabi Actress Preet Aujla