ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ। ਜਿਸ ਨੂੰ ਕਾਫੀ ਚੰਗੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।
ਟ੍ਰੇਲਰ ਦੇਖਣ ਤੋਂ ਬਾਅਦ ਕੀ ਬੋਲੇ ਪ੍ਰਸ਼ੰਸਕ: ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਖਿੱਚ ਰਿਹਾ ਹੈ ਅਤੇ ਪ੍ਰਸ਼ੰਸਕ ਤਾਂ ਫਿਲਮ ਉਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ''ਬਹੁਤ ਜਿਆਦਾ ਸੋਹਣਾ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਟ੍ਰੇਲਰ ਰਿਲੀਜ਼ ਹੋਇਆ, ਵਾਹਿਗੁਰੂ ਅੱਗੇ ਅਰਦਾਸ ਹੈ, ਇਨ੍ਹਾਂ ਦੀ ਮਿਹਨਤ ਸਫਲ ਹੋਵੇ।'' ਇੱਕ ਹੋਰ ਨੇ ਲਿਖਿਆ, ''ਰਾਣੀ ਜੈਸਮੀਨ ਭਸੀਨ ਹਮੇਸ਼ਾ ਵਾਂਗ ਪਾਲੀਵੁੱਡ ਦੇ ਦਿਲਾਂ 'ਤੇ ਰਾਜ ਕਰਨ ਆ ਰਹੀ ਹੈ, ਉਹ ਆਪਣੀ ਮਿਹਨਤ ਦੇ ਸਾਰੇ ਪਿਆਰ ਦੀ ਹੱਕਦਾਰ ਹੈ। ਜੈਸਮੀਨ ਲਵ ਯੂ...ਫਿਲਮ ਲਈ ਉਤਸ਼ਾਹਿਤ ਹਾਂ, ਇੰਤਜ਼ਾਰ ਨਹੀਂ ਕਰ ਸਕਦੇ।'' ਇੱਕ ਹੋਰ ਨੇ ਲਿਖਿਆ, ''ਏਦਾਂ ਦੀਆਂ ਫਿਲਮਾਂ ਦੀ ਪੰਜਾਬ ਨੂੰ ਲੋੜ ਹੈ, ਇਸ ਲਈ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਤਾਂ ਜੋ ਅੱਗੇ ਵੀ ਇੱਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ।''
ਤੁਹਾਨੂੰ ਦੱਸ ਦੇਈਏ ਕਿ ਸਾਲ 2016 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਬਾਕਸ ਆਫਿਸ 'ਤੇ ਸਫਲਤਾ ਮਿਲਣ ਤੋਂ ਬਾਅਦ ਇਸਦੇ ਦੂਜੇ ਭਾਗ 'ਅਰਦਾਸ ਕਰਾਂ' ਨੂੰ ਵੀ ਮਨੋਰੰਜਨ ਲਈ ਸਾਲ 2019 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਦਰਸ਼ਕ ਅਰਦਾਸ ਦੇ ਤੀਜੇ ਭਾਗ ਭਾਵ 'ਅਰਦਾਸ ਸਰਬੱਤ ਦੇ ਭਲੇ ਦੀ' ਉਡੀਕ ਕਰ ਰਹੇ ਸਨ। ਜੋ ਕਿ 13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਇਸ ਦੌਰਾਨ ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਸਰਦਾਰ ਸੋਹੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਰਾਣਾ ਜੰਗ ਬਹਾਦਰ, ਰੁਪਿੰਦਰ ਰੂਪੀ, ਰਘਵੀਰ ਬੋਲੀ, ਰਵਨੀਤ ਸੋਹਲ, ਰਵਿੰਦਰ ਮੰਡ, ਮਲਕੀਤ ਰੌਣੀ, ਬਸ਼ੀਰ, ਅਮਨ ਕੋਟਿਸ਼, ਤਾਨੀਆ ਮਹਾਜਨ ਵਰਗੇ ਮੰਝੇ ਹੋਏ ਕਲਾਕਾਰ ਹਨ। ਇਸ ਫਿਲਮ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ ਅਤੇ ਫਿਲਮ ਦਾ ਨਿਰਦੇਸ਼ਨ ਵੀ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ।
- ਰੋਹਿਤ ਸ਼ੈੱਟੀ ਨੇ ਕੀਤਾ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਟ੍ਰੇਲਰ ਲਾਂਚ, ਗਿੱਪੀ ਗਰੇਵਾਲ ਸਮੇਤ ਇਹ ਸਿਤਾਰੇ ਆਏ ਨਜ਼ਰ - Sarbat De Bhale Di trailer
- ਸਤੰਬਰ 'ਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ', ਟਾਈਟਲ ਟਰੈਕ ਜਲਦ ਹੋਵੇਗਾ ਰਿਲੀਜ਼ - Film Ardaas Sarbat De Bhale Di
- ਰਿਲੀਜ਼ ਹੋਇਆ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਪ੍ਰੀ-ਟੀਜ਼ਰ, ਦਿਲ ਨੂੰ ਸਕੂਨ ਦੇਵੇਗਾ ਫਿਲਮ ਦਾ ਸੰਗੀਤ - Ardaas Sarbat De Bhale Di