ETV Bharat / entertainment

ਧਾਰਮਿਕ ਫਿਲਮ 'ਅਕਾਲ' ਦੀ ਪਹਿਲੀ ਝਲਕ ਰਿਲੀਜ਼, ਇਸ ਤਾਰੀਕ ਨੂੰ ਦੇਵੇਗੀ ਦਸਤਕ - GIPPY GREWAL

ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਨਵੀਂ ਪੰਜਾਬੀ ਫਿਲਮ ਅਕਾਲ ਦਾ ਐਲਾਨ ਕੀਤਾ ਸੀ, ਹੁਣ ਅਦਾਕਾਰ ਨੇ ਇਸ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।

Punjabi film Akaal
Punjabi film Akaal (instagram)
author img

By ETV Bharat Entertainment Team

Published : Oct 12, 2024, 1:11 PM IST

Gippy Grewal New Punjabi Film Akaal: 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਪੰਜਾਬੀ ਸਿਨੇਮਾ ਸਟਾਰ ਗਿੱਪੀ ਗਰੇਵਾਲ ਵੱਲੋਂ ਐਲਾਨੀ ਗਈ ਆਪਣੀ ਇੱਕ ਹੋਰ ਵੱਡੀ ਪੰਜਾਬੀ ਫਿਲਮ 'ਅਕਾਲ' ਦਾ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਈ ਚਰਚਿਤ ਚਿਹਰੇ ਵੀ ਉਨ੍ਹਾਂ ਨਾਲ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਖੁਦ ਕਰਨਗੇ, ਜੋ ਇਸ ਫਿਲਮ ਵਿੱਚ ਲੀਡ ਰੋਲ ਵੀ ਅਦਾ ਕਰਨ ਜਾ ਰਹੇ ਹਨ। ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਸਹਿ ਨਿਰਮਾਣਕਾਰ ਭਾਨਾ ਐਲ ਏ, ਵਿਨੋਦ ਅਸਵਾਲ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਿਤਵਾ ਵਸ਼ਿਸ਼ਠ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ।

ਵਿਸਾਖੀ ਦੇ ਤਿਉਹਾਰ (10 ਅਪ੍ਰੈਲ) 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਹ ਫਿਲਮ ਸਿੱਖ ਇਤਿਹਾਸ ਅਤੇ ਇਸ ਦਾ ਮਾਣ ਵਧਾਉਣ ਵਾਲੇ ਯੋਧਿਆਂ ਉਪਰ ਆਧਾਰਿਤ ਹੋਵੇਗੀ, ਜਿਸ ਨੂੰ ਆਹਲਾ ਸਿਨੇਮਾ ਮਾਪਦੰਡਾਂ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫਿਲਮ ਦਾ ਮਸ਼ਹੂਰ ਬਾਲੀਵੁੱਡ ਐਕਟਰ ਨਿਕਤਨ ਧੀਰ ਵੀ ਖਾਸ ਆਕਰਸ਼ਨ ਹੋਣਗੇ, ਜੋ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਅਤੇ ਰੋਹਿਤ ਸ਼ੈੱਟੀ ਨਿਰਦੇਸ਼ਿਤ 'ਚੇੱਨਈ ਐਕਸਪ੍ਰੈੱਸ' ਸਮੇਤ ਕਈ ਸ਼ਾਨਦਾਰ ਹਿੰਦੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ।

ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣ ਚੁੱਕੀ ਇਸ ਫਿਲਮ ਦਾ ਸੰਗੀਤ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਸੰਗੀਕਾਰ ਸ਼ੰਕਰ ਅਹਿਸਾਨ ਲਏ ਤਿਆਰ ਕਰਨਗੇ, ਜੋ ਹਿੰਦੀ ਸਿਨੇਮਾ ਲਈ ਬਣੀਆਂ ਬੇਸ਼ੁਮਾਰ ਵੱਡੀਆਂ ਫਿਲਮਾਂ ਦਾ ਸੰਗੀਤ ਸੰਯੋਜਨ ਕਰ ਚੁੱਕੇ ਹਨ।

ਉਕਤ ਤੋਂ ਇਲਾਵਾ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਬਲਜੀਤ ਸਿੰਘ ਦਿਓ ਸੰਭਾਲਣਗੇ, ਜਦਕਿ ਕਾਰਜਕਾਰੀ ਨਿਰਮਾਤਾ ਦੀ ਜ਼ਿੰਮੇਵਾਰੀ ਹਰਦੀਪ ਡੁਲਟ ਅੰਜ਼ਾਮ ਦੇਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.