ETV Bharat / entertainment

ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਹੋਈ ਰਿਲੀਜ਼, ਲੋਕਾਂ ਦਾ ਮਿਲ ਰਿਹਾ ਭਰਵਾ ਹੁੰਗਾਰਾ - Ardaas Sarbat De Bhale Di - ARDAAS SARBAT DE BHALE DI

Ardaas Sarbat De Bhale Di: ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਉਡੀਕੀ ਜਾਣ ਵਾਲੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।

Ardaas Sarbat De Bhale Di
Ardaas Sarbat De Bhale Di (Instagram)
author img

By ETV Bharat Punjabi Team

Published : Sep 13, 2024, 1:15 PM IST

ਹੈਦਰਾਬਾਦ: ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਲੋਕਾਂ ਦੀ ਵਧੀਆ ਪ੍ਰਤੀਕਿਰੀਆ ਮਿਲ ਰਹੀ ਹੈ। ਇਸ ਫਿਲਮ ਦੀ ਰਿਲੀਜ਼ ਬਾਰੇ ਗਿੱਪੀ ਗਰੇਵਾਲ, ਜੈਸਮੀਨ ਭਸੀਨ ਅਤੇ ਫਿਲਮ ਦੀ ਹੋਰ ਸਟਾਰਕਾਸਟ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਪੋਸਟਾਂ ਸ਼ੇਅਰ ਕਰ ਰਹੇ ਹਨ।

ਅਰਦਾਸ ਸਰਬੱਤ ਦੇ ਭਲੇ ਦੀ ਦੇ ਹੋਰ ਭਾਗ: ਤੁਹਾਨੂੰ ਦੱਸ ਦਈਏ ਕਿ ਸਾਲ 2016 'ਚ ਗਿੱਪੀ ਗਰੇਵਾਲ ਨੇ ਫਿਲਮ 'ਅਰਦਾਸ' ਰਿਲੀਜ਼ ਕੀਤੀ ਸੀ, ਜਿਸਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ। ਸਫ਼ਲਤਾ ਮਿਲਣ ਤੋਂ ਬਾਅਦ ਇਸਦੇ ਦੂਜੇ ਭਾਗ 'ਅਰਦਾਸ ਕਰਾਂ' ਨੂੰ ਸਾਲ 2019 'ਚ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਲੋਕ ਤੀਜੇ ਭਾਗ 'ਅਰਦਾਸ ਸਰਬੱਤ ਦੇ ਭਲੇ ਦੀ' ਉਡੀਕ ਕਰ ਰਹੇ ਸੀ। ਹੁਣ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਗਿੱਪੀ ਗਰੇਵਾਲ ਅਤੇ ਜੈਸਮੀਨ ਦੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਗਈ ਹੈ।

ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਸਟਾਰਕਾਸਟ: ਜੇਕਰ ਸਟਾਰਕਾਸਟ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫਿਲਮ 'ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਸਰਦਾਰ ਸੋਹੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਜੱਗੀ ਸਿੰਘ, ਰਾਣਾ ਜੰਗ ਬਹਾਦਰ, ਰੁਪਿੰਦਰ ਰੂਪੀ, ਰਘਵੀਰ ਬੋਲੀ, ਰਵਨੀਤ ਸੋਹਲ, ਰਵਿੰਦਰ ਮੰਡ, ਮਲਕੀਤ ਰੌਣੀ, ਬਸ਼ੀਰ, ਅਮਨ ਕੋਟਿਸ਼, ਤਾਨੀਆ ਮਹਾਜਨ ਵਰਗੇ ਕਲਾਕਾਰ ਸ਼ਾਮਲ ਹਨ। ਇਸ ਫਿਲਮ ਦਾ ਨਿਰਦੇਸ਼ਨ ਅਤੇ ਲੇਖਨ ਗਿੱਪੀ ਗਰੇਵਾਲ ਨੇ ਕੀਤਾ ਹੈ। ਇਸਦੇ ਨਾਲ ਹੀ, ਉਨ੍ਹਾਂ ਨੇ ਲੀਡ ਰੋਲ ਵੀ ਅਦਾ ਕੀਤਾ ਹੈ।

ਅਰਦਾਸ ਸਰਬੱਤ ਦੇ ਭਲੇ ਦੀ ਬਾਰੇ: ਅਰਦਾਸ ਸਰਬੱਤ ਦੇ ਭਲੇ ਦੀ ਇੱਕ ਪੰਜਾਬੀ ਫਿਲਮ ਹੈ। ਇਹ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਫਿਲਮ ਹੈ। ਲੋਕ ਇਸ ਫਿਲਮ ਨੂੰ ਦੇਖਣ ਲਗਾਤਾਰ ਸਿਨੇਮਾ ਘਰਾਂ 'ਚ ਪਹੁੰਚ ਰਹੇ ਹਨ ਅਤੇ ਕਾਫ਼ੀ ਪਸੰਦ ਵੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਆਪਣੀ ਪਹਿਲੇ ਦਿਨ 'ਚ ਕਿੰਨੀ ਕਮਾਈ ਕਰਦੀ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.