ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੋਂ ਬਾਅਦ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੱਕ ਵਾਰ ਫਿਰ ਦਰਸ਼ਕਾਂ ਦੇ ਸਨਮੁੱਖ ਹੋਣ ਲਈ ਤਿਆਰ ਹਨ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਪ੍ਰੀ-ਟੀਜ਼ਰ ਅੱਜ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਚਾਰੇ-ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ 'ਜੀਓ ਸਟੂਡਿਓਜ਼' ਦੀ 'ਇਨ ਹਾਊਸ ਐਸੋਸੀਏਸ਼ਨ' ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਗਿੱਪੀ ਗਰੇਵਾਲ ਵੱਲੋਂ ਸੰਭਾਲੀ ਗਈ ਹੈ।
ਪਰਿਵਾਰਿਕ-ਡਰਾਮਾ ਅਤੇ ਇਮੋਸ਼ਨਲ ਕਹਾਣੀਸਾਰ ਅਧੀਨ ਬੁਣੀ ਗਈ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਰਘੂਬੀਰ ਬੋਲੀ, ਮਲਕੀਤ ਰੌਣੀ, ਸ਼ਿੰਦਾ ਗਰੇਵਾਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇਲਾਵਾ ਰੋਪੜ੍ਹ-ਕੁਰਾਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਨੂੰ 13 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।
ਸਾਲ 2015 ਵਿੱਚ ਰਿਲੀਜ਼ ਹੋਈ 'ਅਰਦਾਸ' ਅਤੇ ਸਾਲ 2019 ਵਿੱਚ ਸਾਹਮਣੇ ਆਈ 'ਅਰਦਾਸ ਕਰਾਂ' ਦੇ ਤੀਜੇ ਭਾਗ ਦੇ ਰੂਪ ਵਿੱਚ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਨੂੰ ਬਿੱਗ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੇ ਗੀਤ-ਸੰਗੀਤ ਪੱਖਾਂ ਉਤੇ ਵੀ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਗਈ ਹੈ, ਜਿਸ ਦਾ ਇਜ਼ਹਾਰ ਜਾਰੀ ਹੋਏ ਪ੍ਰੀ-ਟੀਜ਼ਰ ਦੀ ਇਸ ਪਹਿਲੀ ਝਲਕ ਨੇ ਵੀ ਭਲੀਭਾਂਤ ਕਰਵਾ ਦਿੱਤਾ ਹੈ, ਜਿਸ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਪ੍ਰੀ-ਟੀਜ਼ਰ ਤੋਂ ਬਾਅਦ ਅਧਿਕਾਰਤ ਟੀਜ਼ਰ ਵੀ ਜਲਦ ਜਾਰੀ ਕੀਤਾ ਜਾ ਰਿਹਾ ਹੈ, ਜੋ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਵੇਗਾ।
- ਜੈਸਮੀਨ ਭਸੀਨ ਅਤੇ ਹਿਨਾ ਖਾਨ ਤੋਂ ਬਾਅਦ ਹੁਣ ਤੇਜਸਵੀ ਪ੍ਰਕਾਸ਼ ਨੇ ਵੀ ਕੀਤੀ ਪਾਲੀਵੁੱਡ 'ਚ ਐਂਟਰੀ, ਗਿੱਪੀ ਗਰੇਵਾਲ ਦੇ ਇਸ ਗੀਤ 'ਚ ਆਈ ਨਜ਼ਰ - Tejasswi Prakash In Punjabi Song
- ਨਵੀਂ ਈਪੀ 'ਬਦਮਾਸ਼ੀ' ਨਾਲ ਸਾਹਮਣੇ ਆਉਣਗੇ ਗਿੱਪੀ ਗਰੇਵਾਲ, ਪਹਿਲੀ ਝਲਕ ਹੋਈ ਰਿਲੀਜ਼ - Gippy Grewal New EP
- 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੇ ਬਣਾਇਆ ਰਿਕਾਰਡ, ਸਾਲ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਹੋਈ ਸ਼ਾਮਿਲ - Shinda Shinda No Papa
ਸਿਨੇਮਾ, ਗਾਇਕੀ ਅਤੇ ਨਿਰਮਾਤਾ ਵਜੋਂ ਬਰਾਬਰਤਾ ਨਾਲ ਸਰਗਰਮ ਗਿੱਪੀ ਗਰੇਵਾਲ ਆਪਣੀ ਉਕਤ ਫਿਲਮ ਨੂੰ ਲੈ ਕੇ ਇੱਕ ਵਾਰ ਫਿਰ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਇਸ ਇੱਕ ਹੋਰ ਬਹੁ-ਚਰਚਿਤ ਫਿਲਮ ਦਾ ਦਰਸ਼ਕਾਂ ਵੱਲੋਂ ਵੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।