ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ ਲੋਕ ਅਤੇ ਸੂਫੀ ਗਾਇਕ ਜੀ ਖਾਨ, ਜੋ ਅਪਣਾ ਇੱਕ ਹੋਰ ਗੀਤ ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਨਵੇਂ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਗੀਤ ਗੋਰਾਇਆ ਵੀ ਅਹਿਮ ਭੂਮਿਕਾ ਨਿਭਾਵੇਗੀ, ਜੋ ਅੱਜਕੱਲ੍ਹ ਸੰਗੀਤਕ ਵੀਡੀਓ ਦੀ ਦੁਨੀਆਂ ਵਿੱਚ ਚਰਚਿਤ ਚਿਹਰੇ ਵਜੋਂ ਉਭਰਦੀ ਜਾ ਰਹੀ ਹੈ।
'ਜੀ ਖਾਨ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਟ੍ਰੈਕ ਨੂੰ ਅਵਾਜ਼ ਜੀ ਖਾਨ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਅਜੇ ਖਾਨ ਨੇ ਰਚੇ ਹਨ, ਜਿੰਨ੍ਹਾਂ ਦੁਆਰਾ ਦਿਲ-ਟੁੰਬਵੇਂ ਤਾਣੇ ਬਾਣੇ ਅਧੀਨ ਬੁਣੇ ਗਏ ਇਸ ਗਾਣੇ ਦਾ ਸੰਗੀਤ ਅੱਪੂ ਬੀਟਸ ਨੇ ਤਿਆਰ ਕੀਤਾ ਹੈ।
ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਇਸ ਦਾ ਸੰਗੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਹਿਤੇਸ਼ ਅਰੋੜਾ ਨੇ ਕੀਤਾ ਹੈ, ਜਿੰਨ੍ਹਾਂ ਵੱਲੋਂ ਉੱਚ ਤਕਨੀਕੀ ਸਿਰਜਣਾਤਮਕਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਸੰਗੀਤਕ ਵੀਡੀਓ ਦਾ ਖਾਸ ਆਕਰਸ਼ਨ ਹੋਵੇਗੀ ਗੀਤ ਗੋਰਾਇਆ ਦੀ ਫੀਚਰਿੰਗ, ਜਿਸ ਨੂੰ ਉਨ੍ਹਾਂ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਅੰਜ਼ਾਮ ਦਿੱਤਾ ਗਿਆ ਹੈ।
ਜੀ ਖਾਨ ਅਤੇ ਭਾਰਤੀ ਪਰਾਸ਼ਰ ਵੱਲੋਂ ਪੇਸ਼ ਅਤੇ 08 ਜਨਵਰੀ ਨੂੰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੇ ਪ੍ਰੋਜੈਕਟ ਸੰਯੋਜਨਕਰਤਾ ਜਗਮੀਤ ਸਿੰਘ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪੰਜਾਬੀ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਦਾ ਫਿਲਮਾਂਕਣ ਠੇਠ ਦੇਸੀ ਅੰਦਾਜ਼ ਵਿੱਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ: