ਚੰਡੀਗੜ੍ਹ: ਪੰਜਾਬੀ ਓਟੀਟੀ ਪਲੇਟਫਾਰਮ ਕੇਬਲਵਨ ਨੇ 22 ਨਵੰਬਰ ਨੂੰ ਬਲਾਕਬਸਟਰ ਫਿਲਮ 'ਸੁੱਚਾ ਸੂਰਮਾ' ਨੂੰ ਸਟ੍ਰੀਮ ਕੀਤਾ। ਪੰਜਾਬੀ ਸਿਨੇਮਾ ਨੂੰ ਮੁੜ ਪਰਿਭਾਸ਼ਿਤ ਕਰਨ ਵਾਲੀ ਇਸ ਫਿਲਮ ਨੂੰ ਹੁਣ ਤੁਸੀਂ ਘਰ ਬੈਠ ਕੇ ਵੀ ਦੇਖ ਸਕਦੇ ਹੋ, ਜੋ ਕਿ ਤੁਹਾਡੇ ਫੋਨਾਂ ਉਤੇ ਆ ਗਈ ਹੈ, ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੇ ਥੀਏਟਰ ਵਿੱਚ ਦਰਸ਼ਕਾਂ ਤੋਂ ਕਾਫ਼ੀ ਪਿਆਰ ਪ੍ਰਾਪਤ ਕੀਤਾ ਹੈ।
ਕਿੰਨੀਆਂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ 'ਸੁੱਚਾ ਸੂਰਮਾ'
ਉਲੇਖਯੋਗ ਹੈ ਕਿ ਪੰਜਾਬੀ ਸਿਨੇਮਾ ਇਤਿਹਾਸ ਵਿੱਚ ਪਹਿਲੀ ਵਾਰ 'ਸੁੱਚਾ ਸੂਰਮਾ' 10 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬੱਧ ਹੋਵੇਗੀ, ਜਿਸ ਵਿੱਚ ਹਿੰਦੀ, ਅੰਗਰੇਜ਼ੀ, ਤਾਮਿਲ, ਤੇਲਗੂ, ਮਲਿਆਲਮ, ਸਪੈਨਿਸ਼, ਚੀਨੀ, ਰੂਸੀ, ਫ੍ਰੈਂਚ ਅਤੇ ਅਰਬੀ ਸ਼ਾਮਲ ਹਨ।
ਥੀਏਟਰ ਰਿਲੀਜ਼ ਦੌਰਾਨ 'ਸੁੱਚਾ ਸੂਰਮਾ' ਨੇ ਰਚਿਆ ਇਤਿਹਾਸ
- ਉਲੇਖਯੋਗ ਹੈ ਕਿ ਸੁੱਚਾ ਸੂਰਮਾ ਸਿਰਫ਼ ਇੱਕ ਫਿਲਮ ਨਹੀਂ ਹੈ, ਇਹ ਇੱਕ ਵਰਤਾਰਾ ਹੈ। ਫਿਲਮ ਨੇ ਦਰਸ਼ਕਾਂ ਦੇ ਦਿਲਾਂ 'ਤੇ ਕਬਜ਼ਾ ਕਰ ਲਿਆ ਹੈ, ਫਿਲਮ ਦੇਖਣ ਗਏ ਥੀਏਟਰ ਵਿੱਚ ਸਰੋਤਿਆਂ ਨੇ ਖੁਸ਼ੀ ਨਾਲ ਭੰਗੜੇ ਦੀ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਵੀ ਪ੍ਰਸ਼ੰਸਕਾਂ ਨੂੰ ਬੇਮਿਸਾਲ ਤਰੀਕਿਆਂ ਨਾਲ ਜਸ਼ਨ ਮਨਾਉਂਦੇ ਦੇਖਿਆ ਗਿਆ।
- ਅਦਾਕਾਰ-ਗਾਇਕ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੇ ਟਰੈਕਟਰਾਂ ਅਤੇ ਟਰਾਲੀਆਂ ਵਿੱਚ ਪਿੰਡਾਂ ਤੋਂ ਥੀਏਟਰਾਂ ਵੱਲ ਯਾਤਰਾ ਕੀਤੀ, ਜਿਸ ਨੇ ਕਿ ਕਾਫੀ ਅਨੌਖੀ ਲਹਿਰ ਪੈਦਾ ਕੀਤੀ ਹੈ।
- ਫਿਲਮ 'ਸੁੱਚਾ ਸੂਰਮਾ' ਨੇ ਪੰਜਾਬੀ ਸਿਨੇਮਾ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ, ਇਹ ਪਹਿਲੀ ਫਿਲਮ ਹੈ, ਜਿਸ ਦੇ ਪ੍ਰਸ਼ੰਸਕ ਘਰਾਂ ਵਿੱਚ ਬਣੇ ਪੋਸਟਰਾਂ ਦੇ ਨਾਲ ਸੜਕਾਂ 'ਤੇ ਉਤਰੇ।
ਫਿਲਮ 'ਸੁੱਚਾ ਸੂਰਮਾ' ਬਾਰੇ ਹੋਰ
'ਸਾਗਾ ਸਟੂਡੀਓਜ਼' ਅਤੇ 'ਸੈਵਨ ਕਲਰਜ਼' ਮਿਲ ਕੇ ਇਸ ਫਿਲਮ ਨੂੰ ਪੇਸ਼ ਕੀਤਾ ਹੈ। ਇਸ ਫਿਲਮ ਦਾ ਟਾਈਟਲ ਰੋਲ ਕਿਸੇ ਹੋਰ ਨੇ ਨਹੀਂ ਬਲਕਿ ਪੰਜਾਬੀ ਸੰਗੀਤ ਜਗਤ ਦੇ ਲੀਜੈਂਡ ਬੱਬੂ ਮਾਨ ਨੇ ਨਿਭਾਇਆ ਹੈ। ਹੋਰ ਕਲਾਕਾਰਾਂ ਵਿੱਚ ਸਮਕਸ਼ਾ ਓਸਵਾਲ, ਸੁਵਿੰਦਰ ਵਿੱਕੀ, ਸਰਬਜੀਤ ਚੀਮਾ, ਮਹਾਬੀਰ ਭੁੱਲਰ, ਗੁਰਿੰਦਰ ਮਕਨਾ, ਗੁਰਪ੍ਰੀਤ ਤੋਤੀ, ਗੁਰਪ੍ਰੀਤ ਰਟੌਲ ਅਤੇ ਜਗਜੀਤ ਬਾਜਵਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ।
ਫਿਲਮ ਦਾ ਨਿਰਮਾਣ ਸੁਮੀਤ ਸਿੰਘ ਦੁਆਰਾ ਕੀਤਾ ਗਿਆ ਸੀ ਅਤੇ ਅਮਿਤੋਜ਼ ਮਾਨ ਦੁਆਰਾ ਫਿਲਮ ਦਾ ਨਿਰਦੇਸ਼ਤ ਕੀਤਾ ਗਿਆ ਸੀ ਅਤੇ ਇੰਦਰਜੀਤ ਬੰਸਲ ਨੇ ਇਸ ਫਿਲਮ ਲਈ ਡੀਓਪੀ ਵਜੋਂ ਕੰਮ ਕੀਤਾ ਸੀ। ਫਿਲਮ 22 ਨਵੰਬਰ ਨੂੰ ਵਿਸ਼ਵ ਪੱਧਰ 'ਤੇ ਨਵੇਂ OTT KableOne 'ਤੇ ਸਟ੍ਰੀਮ ਹੋ ਚੁੱਕੀ ਹੈ।
ਜਦੋਂ ਕੇਬਲਵਨ ਦੇ ਸੀਈਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, "ਸੁੱਚਾ ਸੂਰਮਾ ਪੰਜਾਬ ਦੀ ਇੱਕ ਬਹੁਤ ਮਸ਼ਹੂਰ ਲੋਕਧਾਰਾ ਹੈ, ਲਗਭਗ ਇੱਕ ਸਦੀ ਪੁਰਾਣੀ ਹੈ। ਇਹ ਫਿਲਮ ਪਹਿਲਾਂ ਹੀ ਬਾਕਸ ਆਫਿਸ 'ਤੇ ਆਪਣੀ ਪਛਾਣ ਬਣਾ ਚੁੱਕੀ ਹੈ ਅਤੇ ਮੈਨੂੰ ਸਾਡੇ ਓਟੀਟੀ 'ਤੇ ਸ਼ਾਨਦਾਰ ਹੁੰਗਾਰੇ ਦੀ ਉਮੀਦ ਹੈ।"
ਤੁਹਾਨੂੰ ਦੱਸ ਦੇਈਏ ਕਿ 'ਸਾਗਾ ਸਟੂਡਿਓਜ਼' ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰੋਡੋਕਸ਼ਨ ਦੇ ਰੂਪ ਵਿੱਚ ਲਗਭਗ 08 ਕਰੋੜ ਦੇ ਬਜਟ ਵਿੱਚ ਬਣਾਈ ਗਈ ਫਿਲਮ ਸੁੱਚਾ ਸੂਰਮਾ ਨੂੰ ਭਾਰਤ ਵਿੱਚ 430 ਅਤੇ ਵਿਦੇਸ਼ਾਂ ਵਿੱਚ 550 ਸਥਾਨਾਂ 'ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਦੀ ਸਫ਼ਲਤਾ ਨੇ ਅਮਿਤੋਜ਼ ਮਾਨ ਅਤੇ ਬੱਬੂ ਮਾਨ ਨੂੰ ਮੋਹਰੀ ਕਤਾਰ ਨਿਰਦੇਸ਼ਕਾਂ ਅਤੇ ਅਦਾਕਾਰਾਂ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ ਹੈ।
ਇਹ ਵੀ ਪੜ੍ਹੋ: