ਚੰਡੀਗੜ੍ਹ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਮਿਲਣ ਦਾ ਹਰ ਕਿਸੇ ਦਾ ਸੁਪਨਾ ਹੈ। ਅਦਾਕਾਰ ਸਲਮਾਨ ਖਾਨ ਬਾਲੀਵੁੱਡ ਨੂੰ ਬਹੁਤ ਸਾਰੇ ਚੰਗੇ ਸਟਾਰ ਦੇ ਚੁੱਕੇ ਹਨ। ਉੱਥੇ ਹੀ ਪੰਜਾਬੀ ਗਾਇਕਾਂ ਲਈ ਇਹ ਯਾਰੀ ਕਾਫੀ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ।
ਜੀ ਹਾਂ, ਇਹ ਅਸੀਂ ਨਹੀਂ ਬਲਕਿ ਬੈਕ-ਟੂ-ਬੈਕ ਵਾਪਰੀਆਂ ਘਟਨਾਵਾਂ ਕਹਿ ਰਹੀਆਂ ਹਨ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਦਰਅਸਲ, ਬੀਤੀ 2 ਸਤੰਬਰ ਨੂੰ 'ਬ੍ਰਾਊਨ ਮੁੰਡੇ' ਫੇਮ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ, ਜਿਸ ਤੋਂ ਬਾਅਦ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ।
ਆਖਿਰ ਕਿਉਂ ਹੋਇਆ ਗਾਇਕ ਉਤੇ ਹਮਲਾ?: ਤੁਹਾਨੂੰ ਦੱਸ ਦੇਈਏ ਕਿ ਇਸ ਹਮਲੇ ਲਈ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ 'ਚ ਸਲਮਾਨ ਖਾਨ ਦਾ ਜ਼ਿਕਰ ਕੀਤਾ ਅਤੇ ਕਿਹਾ ਸਲਮਾਨ ਖਾਨ ਨਾਲ ਉਨ੍ਹਾਂ ਦੀ ਨੇੜਤਾ ਕਾਰਨ ਇਹ ਹਮਲਾ ਕੀਤਾ ਗਿਆ ਹੈ। ਉਲੇਖਯੋਗ ਹੈ ਕਿ ਗਾਇਕ ਨੇ ਕੁਝ ਦਿਨ ਪਹਿਲਾਂ ਸਲਮਾਨ ਖਾਨ ਅਤੇ ਸੰਜੇ ਦੱਤ ਨਾਲ ਆਪਣਾ ਗੀਤ 'ਓਲਡ ਮਨੀ' ਰਿਲੀਜ਼ ਕੀਤਾ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਪਿਛਲੇ ਸਾਲ ਦੇ ਅੰਤ ਉਤੇ ਵੀ ਇੱਕ ਪੰਜਾਬੀ ਗਾਇਕ ਦੇ ਘਰ ਉਤੇ ਫਾਈਰਿੰਗ ਹੋ ਚੁੱਕੀ ਹੈ, ਜੀ ਹਾਂ, ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਫੇਸਬੁੱਕ 'ਤੇ ਲਾਰੈਂਸ ਬਿਸ਼ਨੋਈ ਨਾਂ ਦੇ ਅਕਾਊਂਟ ਨੇ ਯੋਜਨਾਬੱਧ ਹਮਲੇ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਗਿੱਪੀ ਗਰੇਵਾਲ ਨੂੰ ਸੰਬੋਧਤ ਇੱਕ ਪੋਸਟ ਵਿੱਚ ਲਿਖਿਆ ਗਿਆ, "ਹਾਲਾਂਕਿ ਤੁਸੀਂ ਸਲਮਾਨ ਖਾਨ ਨੂੰ ਭਰਾ ਮੰਨਦੇ ਹੋ, ਪਰ ਹੁਣ ਤੁਹਾਡੇ ਭਰਾ ਲਈ ਅੱਗੇ ਆਉਣਾ ਅਤੇ ਤੁਹਾਨੂੰ ਬਚਾਉਣਾ ਮਹੱਤਵਪੂਰਨ ਹੈ।" ਉਲੇਖਯੋਗ ਹੈ ਕਿ ਇਸ ਘਟਨਾ ਤੋਂ ਪਹਿਲਾਂ ਸਲਮਾਨ ਖਾਨ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਲਾਂਚ ਉਤੇ ਪਹੁੰਚੇ ਸਨ।
ਇਸ ਦੌਰਾਨ ਜੇਕਰ ਗਾਇਕ ਏਪੀ ਢਿੱਲੋਂ ਬਾਰੇ ਗੱਲ ਕਰੀਏ ਤਾਂ ਏਪੀ ਢਿੱਲੋਂ ਦਾ ਅਸਲੀ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ, ਜੋ ਪੰਜਾਬੀ ਸੰਗੀਤ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਪ੍ਰਸਿੱਧ ਗਾਇਕ ਵਜੋਂ ਜਾਣਿਆ ਜਾਂਦਾ ਹੈ। ਗਾਇਕ ਨੇ ਪੰਜਾਬੀ ਮਨੋਰੰਜਨ ਜਗਤ ਨੂੰ ਕਾਫੀ ਹਿੱਟ ਗੀਤ ਦਿੱਤੇ ਹਨ। ਦੂਜੇ ਪਾਸ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣੀ ਨਵੀਂ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ।
ਇਹ ਵੀ ਪੜ੍ਹੋ: