Firing Outside Singer AP Dhillon Residence: 'ਬ੍ਰਾਊਨ ਮੁੰਡੇ' ਅਤੇ 'ਵਿਦ ਯੂ' ਵਰਗੇ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋਣ ਜਾ ਮਾਮਲਾ ਸਾਹਮਣੇ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਾਈਰਿੰਗ ਕੇਨੈਡਾ ਦੇ ਵੈਨਕੂਵਰ ਵਿੱਚ ਸਥਿਤ ਉਨ੍ਹਾਂ ਦੇ ਘਰ ਹੋਈ ਹੈ। ਹਾਲਾਂਕਿ ਗਾਇਕ ਨੇ ਅਜੇ ਤੱਕ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨੇ ਸਲਮਾਨ ਖਾਨ ਨਾਲ ਆਪਣਾ ਗੀਤ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਇਹ ਫਾਈਰਿੰਗ ਹੋਈ ਹੈ। ਸੁਰੱਖਿਆ ਏਜੰਸੀ ਨੂੰ ਸ਼ੱਕ ਹੈ ਕਿ ਇਸ ਪੂਰੇ ਮਾਮਲੇ ਪਿੱਛੇ ਗੋਲਡੀ ਬਰਾੜ ਗੈਂਗ ਦਾ ਹੱਥ ਹੋ ਸਕਦਾ ਹੈ। ਹਾਲਾਂਕਿ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਹਲੇ ਤੱਕ ਹਮਲਾਵਰਾਂ ਦੀ ਪਹਿਚਾਣ ਨਹੀਂ ਹੋਈ ਹੈ।
Authorities swing into action after firing outside AP Dhillon’s Vancouver house
— IANS (@ians_india) September 2, 2024
· As per sources, the incident occurred on Sunday following which a persons named Rohit Godara, a member of the Lawrence Bishnoi gang, reportedly took responsibility for the shooting incident.
🔗:… pic.twitter.com/lkVVPVNX1E
ਇਸ ਦੇ ਨਾਲ ਹੀ ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਹੋਈ ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। ਇਸ ਪੂਰੀ ਘਟਨਾ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਆਏ ਏਪੀ ਢਿੱਲੋਂ ਦੇ ਗੀਤ 'ਓਲਡ ਮਨੀ' ਨਾਲ ਵੀ ਜੋੜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਗੈਂਗ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਉਸਦੇ ਕਥਿਤ ਸੰਬੰਧਾਂ ਦਾ ਹਵਾਲਾ ਦਿੰਦੇ ਹੋਏ ਏਪੀ ਢਿੱਲੋਂ ਨੂੰ ਧਮਕੀ ਦਿੱਤੀ ਹੈ ਅਤੇ ਉਸਨੂੰ ਚਿਤਾਵਨੀ ਦਿੱਤੀ ਹੈ ਕਿ 'ਉਹ "ਆਪਣੀਆਂ ਸੀਮਾਵਾਂ ਵਿੱਚ ਰਹੇ ਨਹੀਂ ਤਾਂ ਉਸਨੂੰ "ਕੁੱਤੇ ਦੀ ਮੌਤ" ਮਿਲੇਗੀ।'
ਕੌਣ ਹਨ ਗਾਇਕ ਏਪੀ ਢਿੱਲੋਂ: ਇਸ ਦੌਰਾਨ ਜੇਕਰ ਗਾਇਕ ਬਾਰੇ ਗੱਲ ਕਰੀਏ ਤਾਂ ਏਪੀ ਢਿੱਲੋਂ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ, ਏਪੀ ਇੱਕ ਗਾਇਕ, ਰੈਪਰ ਅਤੇ ਸੰਗੀਤ ਨਿਰਮਾਤਾ ਹੈ। ਗਾਇਕ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੇ ਯੋਗਦਾਨ ਲਈ ਖਾਸ ਸਥਾਨ ਹਾਸਿਲ ਕੀਤਾ ਹੈ। ਗਾਇਕ ਖਾਸ ਗੀਤਾਂ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਵਿੱਚ "ਬ੍ਰਾਊਨ ਮੁੰਡੇ" "ਐਕਸਕਿਊਜ਼" ਅਤੇ "ਸਮਰ" ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ AP ਢਿੱਲੋਂ ਦੀ ਪ੍ਰਸਿੱਧੀ ਵਿੱਚ ਵਾਧਾ ਖਾਸ ਤੌਰ 'ਤੇ YouTube ਅਤੇ Spotify ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਹੋਇਆ ਹੈ। ਗਾਇਕ ਦਾ ਇਸ ਸਮੇਂ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਸਥਾਨ ਹੈ।
ਇਹ ਵੀ ਪੜ੍ਹੋ:
- ਸਲਮਾਨ ਖਾਨ ਅਤੇ ਸੰਜੇ ਦੱਤ ਨਾਲ ਐਕਸ਼ਨ ਮੋਡ 'ਚ ਨਜ਼ਰ ਆਏ ਰੈਪਰ ਏਪੀ ਢਿੱਲੋਂ, ਗੀਤ 'ਓਲਡ ਮਨੀ' ਹੋਇਆ ਰਿਲੀਜ਼
- 'ਓਲਡ ਮਨੀ' ਦਾ ਟੀਜ਼ਰ ਰਿਲੀਜ਼, ਇਸ ਦਿਨ ਸਾਹਮਣੇ ਆਏਗਾ ਸਲਮਾਨ-ਸੰਜੇ ਅਤੇ ਰੈਪਰ ਏਪੀ ਢਿੱਲੋਂ ਦੀ ਤਿੱਕੜੀ ਦਾ ਦਮਦਾਰ ਗੀਤ
- ਵਰਲਡ ਟੂਰ 'ਤੇ ਏਪੀ ਢਿੱਲੋਂ ਨੇ ਮਰੂਹਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਗਿਟਾਰ ਮਾਮਲੇ 'ਚ ਟ੍ਰੋਲਰਜ਼ ਨੂੰ ਦਿੱਤਾ ਜੁਆਬ