ETV Bharat / entertainment

ਰਾਜਸਥਾਨ 'ਚ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਇਸ ਸੀਕਵਲ ਫਿਲਮ ਦੀ ਸ਼ੂਟਿੰਗ, ਸੁਭਾਸ਼ ਕਪੂਰ ਕਰ ਰਹੇ ਹਨ ਨਿਰਦੇਸ਼ਨ - Film jolly LLB 3 - FILM JOLLY LLB 3

Film jolly LLB 3: ਹਾਲ ਹੀ ਵਿੱਚ ਅਕਸ਼ੈ ਕੁਮਾਰ, ਅਰਸ਼ਦ ਵਾਰਸੀ, ਹੁਮਾ ਕਰੈਸ਼ੀ ਦੀ ਫਿਲਮ 'ਜੋਲੀ ਐਲਐਲਬੀ 3' ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਹੈ, ਇਸ ਫਿਲਮ ਦਾ ਨਿਰਦੇਸ਼ਨ ਸੁਭਾਸ਼ ਕਪੂਰ ਕਰ ਰਹੇ ਹਨ।

'ਜੋਲੀ ਐਲਐਲਬੀ 3' ਦੀ ਸ਼ੂਟਿੰਗ
'ਜੋਲੀ ਐਲਐਲਬੀ 3' ਦੀ ਸ਼ੂਟਿੰਗ (ਇੰਸਟਾਗ੍ਰਾਮ)
author img

By ETV Bharat Punjabi Team

Published : May 6, 2024, 5:36 PM IST

ਚੰਡੀਗੜ੍ਹ: ਬਾਲੀਵੁੱਡ ਦੀਆਂ ਬਹੁ-ਚਰਚਿਤ ਸੀਕਵਲ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ 'ਜੋਲੀ ਐਲਐਲਬੀ 3' ਦੀ ਸ਼ੂਟਿੰਗ ਇੰਨੀਂ-ਦਿਨੀਂ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਅਤੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਜਿਸ ਦਾ ਨਿਰਦੇਸ਼ਨ ਇੱਕ ਵਾਰ ਫਿਰ ਸੁਭਾਸ਼ ਕਪੂਰ ਕਰ ਰਹੇ ਹਨ।

'ਫੋਕਸ ਸਟਾਰ ਸਟੂਡੀਓਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਜੋਲੀ ਐਲਐਲਬੀ ਦੇ ਸੀਕਵਲ ਦੀ ਇਸ ਤੀਸਰੀ ਫਿਲਮ ਵਿੱਚ ਅਕਸ਼ੈ ਕੁਮਾਰ, ਅਰਸ਼ਦ ਵਾਰਸੀ, ਹੁਮਾ ਕਰੈਸ਼ੀ ਆਦਿ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਵਰਸਟਾਈਲ ਐਕਟਰ ਸੌਰਵ ਸ਼ੁਕਲਾ ਵੀ ਇਸ ਕਾਮੇਡੀ ਡਰਾਮਾ ਫਿਲਮ ਦਾ ਖਾਸ ਆਕਰਸ਼ਨ ਹੋਣਗੇ, ਜੋ ਇੱਕ ਵਾਰ ਮੁੜ ਅਪਣੇ ਚਿਰ ਪਰਿਚਤ ਅੰਦਾਜ਼ ਵਿੱਚ ਅਪਣੀ ਬਿਹਤਰੀਨ ਅਦਾਕਾਰੀ ਕਲਾ ਦਾ ਮੁਜ਼ਾਹਰਾ ਕਰਦੇ ਵਿਖਾਈ ਦੇਣਗੇ।

ਅਜਮੇਰ, ਜੈਸਲਮੇਰ, ਉਦੈਪੁਰ ਅਤੇ ਇਸ ਦੇ ਆਸ-ਪਾਸ ਦੇ ਖੂਬਸੂਰਤ ਅਤੇ ਪੇਂਡੂ ਇਲਾਕਿਆਂ ਵਿੱਚ ਮੁਕੰਮਲ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਲਈ ਅਕਸ਼ੈ ਕੁਮਾਰ, ਅਰਸ਼ਦ ਵਾਰਸੀ, ਸੌਰਵ ਸ਼ੁਕਲਾ ਅਤੇ ਫਿਲਮ ਨਾਲ ਜੁੜੇ ਕਈ ਅਹਿਮ ਕਲਾਕਾਰ ਰਾਜਸਥਾਨ ਪਹੁੰਚ ਚੁੱਕੇ ਹਨ, ਜਿੰਨ੍ਹਾਂ ਉਪਰ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਕੀਤਾ ਜਾਵੇਗਾ।

'ਜੌਲੀ ਐਲਐਲਬੀ' ਅਤੇ 'ਜੌਲੀ ਐਲਐਲਬੀ2' ਦੀ ਸੁਪਰ ਡੁਪਰ ਸਫਲਤਾ ਬਾਅਦ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਬਾਅਦ ਇਸ ਫਿਲਮ ਦਾ ਅਗਲਾ ਅਤੇ ਲੰਬਾ ਸ਼ੂਟਿੰਗ ਸ਼ੈਡਿਊਲ ਦਿੱਲੀ ਵਿਖੇ ਆਰੰਭਿਆ ਜਾ ਰਿਹਾ ਹੈ, ਜੋ 30 ਤੋਂ 40 ਦਿਨਾਂ ਤੱਕ ਜਾਰੀ ਰਹੇਗਾ।

ਓਧਰ ਜੇਕਰ ਫਿਲਮ ਨਾਲ ਜੁੜੇ ਕੁਝ ਹੋਰ ਖਾਸ ਤੱਥਾਂ ਦੀ ਗੱਲ ਕਰੀਏ ਤਾਂ ਇਸ ਫਿਲਮ ਸ਼ੂਟਿੰਗ ਅਤੇ ਇਸ ਨਾਲ ਜੁੜੇ ਸਟਾਰਜ਼ ਦੀ ਸੁਰੱਖਿਆ ਇੰਤਜਾਮਤ ਦਾ ਜਿੰਮਾਂ ਪੰਜਾਬ ਦੇ ਹੋਣਹਾਰ ਨੌਜਵਾਨ ਤੇਜਿੰਦਰ ਸਿੰਘ ਤੇਜੀ ਨੂੰ ਸੌਂਪਿਆ ਗਿਆ ਹੈ, ਜੋ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਦੀ ਸਕਿਉਰਟੀ ਦੇ ਪ੍ਰਬੰਧਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਬਾਲੀਵੁੱਡ ਵਿੱਚ ਖਿੱਚ ਅਤੇ ਦਰਸ਼ਕਾਂ ਵਿੱਚ ਉਤਸੁਕਤਾ ਦਾ ਕੇਂਦਰ-ਬਿੰਦੂ ਬਣੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਸ਼ਾਨਦਾਰ ਕੈਮਿਸਟਰੀ ਵੀ ਇਕ ਵਾਰ ਫਿਰ ਅਪਣਾ ਪ੍ਰਭਾਵੀ ਅਸਰ ਵਿਖਾਉਂਦੀ ਨਜ਼ਰ ਆਵੇਗੀ, ਜੋ ਇਸ ਸੀਕਵਲ ਤੋਂ ਪਹਿਲਾਂ ਸਾਲ 2002 ਵਿੱਚ ਆਈ ਰਾਜ ਕੁਮਾਰ ਕੋਹਲੀ ਨਿਰਦੇਸ਼ਿਤ 'ਦੁਸ਼ਮਣ : ਇੱਕ ਅਨੋਖੀ ਪ੍ਰੇਮ ਕਹਾਣੀ' ਤੋਂ ਇਲਾਵਾ 2022 ਵਿੱਚ ਵੀ ਇਕੱਠਿਆਂ ਕੰਮ ਕਰ ਚੁੱਕੇ ਹਨ, ਹਾਲਾਂਕਿ ਇੰਨਾਂ ਦੋਹਾਂ ਦੀ ਵਿਲੱਖਣ ਟਿਊਨਿੰਗ ਨੂੰ ਵਿਲੱਖਣ ਰੰਗ ਅਤੇ ਨਵੇਂ ਅਯਾਮ ਦੇਣ ਦਾ ਸਿਹਰਾ ਜੋਲੀ ਐਲਐਲਬੀ ਫਿਲਮ ਸੀਰੀਜ਼ ਨੇ ਹੀ ਹਾਸਿਲ ਕੀਤਾ ਹੈ, ਜਿੰਨ੍ਹਾਂ ਦੋਹਾਂ ਦਾ ਜਾਹੋ ਜਲਾਲ ਵੇਖਣ ਲਈ ਦਰਸ਼ਕ ਹੁਣੇ ਤੋਂ ਹੀ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.