ਚੰਡੀਗੜ੍ਹ: ਪਿਛਲੇ ਕੁਝ ਸਾਲਾਂ 'ਚ ਇੱਕ ਸ਼ਖਸ ਸੋਸ਼ਲ ਮੀਡੀਆ 'ਤੇ ਨੌਜਵਾਨਾਂ 'ਚ ਕਾਫੀ ਮਸ਼ਹੂਰ ਹੋ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਸ਼ਖਸ ਦੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਬਣ ਚੁੱਕੇ ਹਨ। ਇਸ ਵਿਅਕਤੀ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲਿਆਂ ਵਿੱਚ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਨੌਜਵਾਨ ਇਸ ਵਿਅਕਤੀ ਦੀ ਹਰ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਹਨ। ਬਹੁਤ ਸਾਰੇ ਨੌਜਵਾਨ ਉਸ ਨੂੰ ਸੁਣਦੇ ਹੀ ਨਹੀਂ ਸਗੋਂ ਉਸ ਦੀਆਂ ਗੱਲਾਂ 'ਤੇ ਚੱਲ ਕੇ ਜ਼ਿੰਦਗੀ 'ਚ ਕਾਮਯਾਬ ਵੀ ਹੋਏ ਹਨ।
ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ ਡਾਕਟਰ ਵਿਕਾਸ ਦਿਵਿਆਕੀਰਤੀ ਦੀ ਗੱਲ ਕਰ ਰਹੇ ਹਾਂ। ਹਾਲ ਹੀ ਵਿੱਚ ਡਾਕਟਰ ਵਿਕਾਸ ਦਿਵਿਆਕੀਰਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਨਵੀਂ ਰਿਲੀਜ਼ ਹੋਈ ਫਿਲਮ 'ਸ਼ਾਯਰ' ਦੀ ਤਾਰੀਫ਼ ਕੀਤੀ।
ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਪਰਸੋਂ ਰਾਤ ਮੇਰੇ ਪਿਆਰੇ ਦੋਸਤ ਅਤੇ ਛੋਟੇ ਵੀਰ ਡਾ. ਸਤਿੰਦਰ ਸਰਤਾਜ ਨੇ ਮੈਨੂੰ ਆਪਣੀ ਹਾਲੀਆ ਫਿਲਮ 'ਸ਼ਾਯਰ' ਦੇਖਣ ਲਈ ਸੱਦਾ ਦਿੱਤਾ। ਉਹ ਕਵੀ, ਸੰਗੀਤਕਾਰ ਅਤੇ ਗਾਇਕ ਵਜੋਂ ਜਿੰਨਾ ਮਕਬੂਲ ਹੈ, ਅਦਾਕਾਰੀ ਵੀ ਉਸ ਤੋਂ ਘੱਟ ਨਹੀਂ ਹੈ। ਉਹਨਾਂ ਦੇ ਬਹਾਨੇ ਕਾਫੀ ਸਮੇਂ ਬਾਅਦ ਪੰਜਾਬੀ ਫਿਲਮ ਦੇਖੀ। ਬਹੁਤ ਮਜ਼ਾ ਆਇਆ।'
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ ਪੰਜਾਬੀ ਫਿਲਮ 'ਸ਼ਾਯਰ', ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਰਤਾਜ-ਨੀਰੂ ਦੀ ਜੋੜੀ - Punjabi film Shayar
- ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਪੰਜਾਬੀ ਫਿਲਮ 'ਸ਼ਾਯਰ', ਹੁਣ ਤੱਕ ਕੀਤਾ ਇੰਨਾ ਕਲੈਕਸ਼ਨ - Punjabi Film Shayar
- ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਫਿਲਮ 'ਸ਼ਾਯਰ' ਦਾ ਨਵਾਂ ਗੀਤ 'ਮੋਹ ਏ ਪੁਰਾਣਾ' - Moh Ey Purana
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, ' ਇੱਕ ਅੱਲੜ ਮੁੰਡੇ ਦਾ ਪਿਆਰ ਵਿੱਚ ਪੈ ਜਾਣਾ, ਸਮਾਜ ਦੀਆਂ ਪਰੰਪਰਾਵਾਂ ਕਾਰਨ ਪਿਆਰ ਵਿੱਚ ਹਾਰ ਜਾਣਾ, ਫਿਰ ਉਸੇ ਦਰਦ ਦੀ ਪੂੰਜੀ ਨਾਲ ਸੰਪੂਰਨ ਕਵੀ ਬਣ ਜਾਣਾ। ਇਹ ਇਸ ਫਿਲਮ ਦਾ ਵਿਸ਼ਾ ਹੈ। ਜਿਸ ਤਰ੍ਹਾਂ ਇੱਕ ਪੰਛੀ ਦੇ ਵਿਛੋੜੇ ਨੂੰ ਦੇਖ ਕੇ ਵਾਲਮੀਕਿ ਉਸ ਦੁਖਦਾਈ ਪਲ ਵਿੱਚ ਦੁਨੀਆ ਦੇ ਪਹਿਲੇ ਕਵੀ ਬਣੇ ਸਨ, ਉਸੇ ਤਰ੍ਹਾਂ ਇਸ ਫਿਲਮ ਦਾ ਨਾਇਕ ਵੀ ਆਪਣੇ ਪਿਆਰੇ ਤੋਂ ਵਿਛੋੜੇ ਤੋਂ ਬਾਅਦ ਕਵੀ ਬਣ ਗਿਆ ਹੈ।'
ਉਨ੍ਹਾਂ ਨੇ ਅੱਗੇ ਲਿਖਿਆ, 'ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਾਢੇ ਤਿੰਨ ਘੰਟੇ ਦੀ ਫਿਲਮ ਬਣਾਉਣਾ, ਉਹ ਵੀ 'ਸ਼ਾਯਰ' ਵਰਗੇ ਗ਼ੈਰ-ਬਾਜ਼ਾਰੀ ਵਿਸ਼ੇ 'ਤੇ...ਹਿੰਮਤ ਦੀ ਗੱਲ ਹੈ ਅਤੇ ਫਿਰ ਵੀ ਫਿਲਮ ਨੇ ਅੰਤ ਵਿੱਚ ਇੱਕ ਦੁਖਦਾਈ ਬਿੰਦੂ ਨੂੰ ਛੂਹਿਆ। ਭਾਰਤੀ ਸੁਭਾਅ ਦੇ ਅਨੁਸਾਰ ਇਹ ਤਲਵਾਰ ਦੀ ਧਾਰ 'ਤੇ ਚੱਲਣ ਵਰਗਾ ਸੀ। ਹੈਰਾਨੀ ਅਤੇ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਸਾਰੇ ਖ਼ਤਰਿਆਂ ਦੇ ਬਾਵਜੂਦ ਇਹ ਫਿਲਮ ਚਾਰ ਹਫ਼ਤੇ ਤੱਕ ਟਿਕੀ ਹੋਈ ਹੈ। ਮੁਬਾਰਕਾਂ ਸਰਤਾਜ ਭਾਈ...ਇਸੇ ਤਰ੍ਹਾਂ ਝੰਡੇ ਗੱਡਦੇ ਜਾਓ।' ਇਸ ਦੇ ਨਾਲ ਹੀ ਉਨ੍ਹਾਂ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਨਾਲ ਸ਼ਾਨਦਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ।