ਚੰਡੀਗੜ੍ਹ: ਪਾਲੀਵੁੱਡ ਗਲਿਆਰੇ ਤੋਂ ਇੱਕ ਬਹੁਤ ਹੀ ਦੁੱਖ ਭਰੀ ਖਬਰ ਸਾਹਮਣੇ ਆਈ ਹੈ, ਜਿਸ ਨੇ ਪੰਜਾਬੀ ਸਿਨੇਮਾ ਦੇ ਸਰੋਤਿਆਂ ਨੂੰ ਗਹਿਰੇ ਸਦਮੇ ਵਿੱਚ ਪਹੁੰਚਾ ਦਿੱਤਾ ਹੈ। ਦਰਅਸਲ, 'ਉੱਚਾ ਪਿੰਡ' ਅਤੇ 'ਦੂਰਬੀਨ' ਵਰਗੀਆਂ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਰੋਲ ਲਈ ਜਾਣੇ ਜਾਂਦੇ ਅਦਾਕਾਰ ਰਣਦੀਪ ਭੰਗੂ ਦੀ ਮੌਤ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਕਿਉਂ ਹੋਈ ਹੈ, ਇਸ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।
ਪਰ ਜਦੋਂ ਦੀ ਇਹ ਖਬਰ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵਿੱਚ ਆਈ ਹੈ, ਉਹ ਗਹਿਰੇ ਸਦਮੇ ਵਿੱਚ ਹਨ। ਕਾਮੇਡੀਅਨ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਵੀ ਆਪਣੇ ਫੇਸਬੁੱਕ ਉਤੇ ਅਦਾਕਾਰ ਦੀ ਫੋਟੋ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ ਅਤੇ ਲਿਖਿਆ ਹੈ, 'ਅਲਵਿਦਾ ਰਣਦੀਪ ਸਿੰਘ ਭੰਗੂ, ਵੀਰ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।'
ਉਲੇਖਯੋਗ ਹੈ ਕਿ ਇਸ ਖਬਰ ਨੂੰ ਸਭ ਤੋਂ ਪਹਿਲਾਂ "PFTAA Punjabi Film And TV Actors Association" ਨੇ ਆਪਣੇ ਫੇਸਬੁੱਕ ਫੇਜ਼ ਉਤੇ ਸਾਂਝਾ ਕੀਤਾ ਸੀ ਅਤੇ ਲਿਖਿਆ, 'ਦੁੱਖ ਨਾਲ ਦੱਸ ਰਹੇ ਹਾਂ ਕਿ ਸਾਡੇ ਪਿਆਰੇ ਅਦਾਕਾਰ ਰਣਦੀਪ ਸਿੰਘ ਭੰਗੂ ਨਹੀਂ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ)ਵਿਖੇ ਅੱਜ 22-6-2024 ਨੂੰ ਦੁਪਿਹਰ 12 ਵਜੇ ਹੋਵੇਗਾ।'
- ਵਿਸ਼ਵ ਸੰਗੀਤ ਦਿਵਸ ਉਤੇ ਆਯੁਸ਼ਮਾਨ ਖੁਰਾਨਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਕੀਤਾ ਇਸ ਨਵੇਂ ਗੀਤ ਦਾ ਐਲਾਨ - Ayushmann Khurrana
- ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਡੈਬਿਊ ਫਿਲਮ 'ਮਹਾਰਾਜ' ਉਤੇ ਕੋਰਟ ਨੇ ਹਟਾਈ ਰੋਕ, ਜਲਦ ਨੈੱਟਫਲਿਕਸ ਉਤੇ ਹੋਵੇਗੀ ਰਿਲੀਜ਼ - JUNAID KHAN DEBUT FILM
- 'ਲਾਫਟਰ ਸ਼ੈੱਫਸ' ਵਿੱਚ ਖਾਣਾ ਬਣਾਉਂਦੇ ਹੋਏ ਨਿਆ ਸ਼ਰਮਾ ਉਤੇ ਡਿੱਗਿਆ ਗਰਮ ਤੇਲ, ਸਰੀਰ ਉਤੇ ਪਏ ਵੱਡੇ-ਵੱਡੇ ਛਾਲੇ - Nia Sharma
ਉਲੇਖਯੋਗ ਹੈ ਕਿ ਅਦਾਕਾਰ ਰਣਦੀਪ ਸਿੰਘ ਭੰਗੂ ਪੰਜਾਬੀ ਸਿਨੇਮਾ ਵਿੱਚ ਆਪਣੇ ਮੰਝੇ ਹੋਏ ਅੰਦਾਜ਼ ਲਈ ਜਾਣੇ ਜਾਂਦੇ ਸਨ। ਉਹ 'ਬਾਜਰੇ ਦਾ ਸਿੱਟਾ', 'ਦੂਰਬੀਨ', 'ਪ੍ਰਾਹੁਣਾ', 'ਉਨੀ ਇੱਕੀ', 'ਢੋਲ ਰੱਤੀ', 'ਮੇਰਾ ਬਾਬਾ ਨਾਨਕ' ਅਤੇ 'ਤਖ਼ਤਗੜ੍ਹ' ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਸਨ। ਅਦਾਕਾਰ ਰਣਦੀਪ ਸਿੰਘ ਭੰਗੂ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ, ਹਰਦੀਪ ਗਰੇਵਾਲ, ਕੁਲਤਾਰ ਰੰਧਾਵਾ, ਸ਼ਿਵਜੋਤ ਵਰਗੇ ਅਨੇਕਾਂ ਵੱਡੇ ਕਲਾਕਾਰਾਂ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ।