ਹੈਦਰਾਬਾਦ: ਸਾਊਥ ਸੁਪਰਸਟਾਰ ਪ੍ਰਭਾਸ ਸਟਾਰਰ ਫਿਲਮ 'ਕਲਕੀ 2898 ਏਡੀ' ਆਪਣੀ ਰਿਲੀਜ਼ ਦੇ ਨੇੜੇ ਹੈ ਅਤੇ ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾਂ ਗੀਤ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। 14 ਜੂਨ ਦੀ ਸ਼ਾਮ ਨੂੰ 'ਕਲਕੀ 2898 ਏਡੀ' ਦੇ ਨਿਰਮਾਤਾਵਾਂ ਨੇ ਇੱਕ ਪੋਸਟ ਜਾਰੀ ਕਰਕੇ ਦੱਸਿਆ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਆਪਣੇ ਹੀ ਅੰਦਾਜ਼ 'ਚ ਗਾਉਣ ਜਾ ਰਹੇ ਹਨ।
'ਕਲਕੀ 2898 ਏਡੀ' ਦੇ ਨਿਰਮਾਤਾ ਵਿਜਯੰਤੀ ਮੂਵੀਜ਼ ਨੇ 14 ਜੂਨ ਨੂੰ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਪ੍ਰਭਾਸ ਅਤੇ ਦਿਲਜੀਤ ਦੁਸਾਂਝ ਪੱਗਾਂ ਵਿੱਚ ਨਜ਼ਰ ਆ ਰਹੇ ਹਨ, ਹਾਲਾਂਕਿ ਇਸ ਪੋਸਟ ਵਿੱਚ ਦੋਵਾਂ ਸਿਤਾਰਿਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ ਹੈ ਕਿ ਇਸ ਗੀਤ ਦਾ ਪ੍ਰੋਮੋ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ, ਹਾਲਾਂਕਿ ਮੇਕਰਸ ਨੇ ਪੂਰੇ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਹੈ।
ਇਸ ਪੋਸਟ ਨੂੰ ਸ਼ੇਅਰ ਕਰਕੇ 'ਕਲਕੀ 2898 ਏਡੀ' ਦੇ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਭਾਰਤ ਦਾ ਸਭ ਤੋਂ ਵੱਡਾ ਗੀਤ ਹੈ, ਜੋ ਪ੍ਰਭਾਸ ਅਤੇ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਪ੍ਰਭਾਸ ਦੇ ਪ੍ਰਸ਼ੰਸਕਾਂ 'ਚ ਫਿਲਮ ਦਾ ਕ੍ਰੇਜ਼ ਹੋਰ ਵੀ ਵੱਧ ਗਿਆ ਹੈ।
- ਕੀ ਸ਼ਾਦੀਸ਼ੁਦਾ ਹੈ ਦਿਲਜੀਤ ਦੁਸਾਂਝ? ਐਮੀ ਵਿਰਕ ਨੇ ਤੋੜੀ ਚੁੱਪੀ, ਬੋਲੇ-ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵਿੱਚ... - ammy virk about diljit dosanjh
- ਇਸ ਮਸ਼ਹੂਰ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ ਗਾਇਕ ਦਿਲਜੀਤ ਦੁਸਾਂਝ, ਬੋਲੇ-ਪੰਜਾਬੀ ਆ ਗਏ ਓਏ... - Diljit Dosanjh
- ਗਲੋਬਲੀ ਪੱਧਰ 'ਤੇ ਛਾ ਰਿਹਾ ਦਿਲਜੀਤ ਦੁਸਾਂਝ ਦੀ ਗਾਇਕੀ ਦਾ ਜਾਦੂ, ਆਓ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਪ੍ਰਾਪਤੀਆਂ ਵੱਲ ਵਿਸ਼ੇਸ਼ ਝਾਤ - Diljit Dosanjh
ਫਿਲਮ ਕਦੋਂ ਹੋਵੇਗੀ ਰਿਲੀਜ਼?: ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਸਟਾਰਰ ਮਿਥਿਹਾਸ ਫਿਲਮ 'ਕਲਕੀ 2898 ਏਡੀ' ਵਿੱਚ ਮਹਾਭਾਰਤ ਦੇ ਦੌਰ ਤੋਂ ਸ਼ੁਰੂ ਹੋਵੇਗੀ ਅਤੇ ਸਾਲ 2898 ਤੱਕ ਭਵਿੱਖੀ ਸੰਸਾਰ ਦੀ ਸ਼ਕਲ ਵਿੱਚ ਦਿਖਾਈ ਦੇਵੇਗੀ। ਹੁਣ ਪ੍ਰਸ਼ੰਸਕਾਂ ਨੂੰ 11 ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਫਿਲਮ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।