ETV Bharat / entertainment

ਗਣੇਸ਼ ਉਸਤਵ ਉਤੇ ਦੀਪਿਕਾ-ਰਣਵੀਰ ਦੇ ਘਰ ਆਈ 'ਲੱਛਮੀ', ਆਲੀਆ-ਰਣਵੀਰ ਸਮੇਤ ਇੰਨ੍ਹਾਂ ਸਿਤਾਰਿਆਂ ਦੇ ਵੀ ਹੋ ਚੁੱਕੀਆਂ ਨੇ ਬੇਟੀਆਂ - Deepika Padukone Ranveer Singh - DEEPIKA PADUKONE RANVEER SINGH

Deepika Padukone Ranveer Singh: ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਇਸ ਨਾਲ ਉਹ ਉਨ੍ਹਾਂ ਸਿਤਾਰਿਆਂ ਦੀ ਸੂਚੀ 'ਚ ਸ਼ਾਮਲ ਹੋ ਗਈ ਜਿਨ੍ਹਾਂ ਦਾ ਪਹਿਲਾਂ ਬੱਚਾ ਬੇਟੀ ਹੈ।

Deepika Padukone Ranveer Singh
Deepika Padukone Ranveer Singh (instagram)
author img

By ETV Bharat Entertainment Team

Published : Sep 8, 2024, 5:27 PM IST

ਮੁੰਬਈ (ਬਿਊਰੋ): ਅੱਜ 8 ਸਤੰਬਰ ਨੂੰ ਰਣਵੀਰ ਸਿੰਘ ਅਤੇ ਦੀਪਿਕਾ ਦੇ ਘਰ ਕਿਲਕਾਰੀਆਂ ਗੂੰਜ ਗਈਆਂ ਹਨ। ਦੀਪਿਕਾ ਅਤੇ ਰਣਵੀਰ ਇੱਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਛੋਟੀ ਪਰੀ ਨੇ ਉਨ੍ਹਾਂ ਦੇ ਪਹਿਲੇ ਬੱਚੇ ਦੇ ਰੂਪ ਵਿੱਚ ਜਨਮ ਲਿਆ ਹੈ।

ਆਪਣੀ ਡਿਲੀਵਰੀ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵੇਂ ਆਪਣੇ ਪਰਿਵਾਰ ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਗਏ ਸਨ। ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਗਣੇਸ਼ ਉਤਸਵ ਦੇ ਨਾਲ ਪਰਿਵਾਰ ਨੇ ਸ਼ੁੱਭ ਦਿਨ 'ਤੇ ਬੱਚੇ ਦਾ ਸਵਾਗਤ ਕਰਨ ਲਈ ਡਿਲੀਵਰੀ ਲਈ ਸਹੀ ਸਮਾਂ ਚੁਣਿਆ। ਇਸ ਦੇ ਨਾਲ ਹੀ ਦੀਪਵੀਰ ਬੇਬੀ ਗਰਲ ਕਲੱਬ 'ਚ ਸ਼ਾਮਲ ਹੋ ਗਿਆ ਹੈ। ਆਓ ਅਸੀਂ ਤੁਹਾਨੂੰ ਉਨ੍ਹਾਂ ਜੋੜਿਆਂ ਨਾਲ ਜਾਣੂੰ ਕਰਵਾਉਂਦੇ ਹਾਂ ਜਿਨ੍ਹਾਂ ਦਾ ਪਹਿਲਾ ਬੱਚਾ ਧੀ ਹੈ। ਇਸ ਲਿਸਟ 'ਚ ਆਲੀਆ-ਰਣਬੀਰ, ਵਰੁਣ-ਨਤਾਸ਼ਾ, ਅਨੁਸ਼ਕਾ-ਵਿਰਾਟ ਵਰਗੇ ਸਿਤਾਰੇ ਸ਼ਾਮਲ ਹਨ।

ਆਲੀਆ-ਰਣਬੀਰ: ਇਸ ਕਲੱਬ 'ਚ ਕਈ ਸਿਤਾਰੇ ਸ਼ਾਮਲ ਹਨ, ਜਿਨ੍ਹਾਂ ਦਾ ਪਹਿਲਾਂ ਬੱਚਾ ਧੀ ਸੀ। ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਆਲੀਆ ਅਤੇ ਰਣਬੀਰ ਦਾ ਨਾਮ ਹੈ, ਜਿਨ੍ਹਾਂ ਦੀ ਨਵੰਬਰ 2022 ਵਿੱਚ ਇੱਕ ਧੀ ਹੋਈ, ਜਿਸਦਾ ਨਾਮ ਉਨ੍ਹਾਂ ਨੇ ਰਾਹਾ ਰੱਖਿਆ। ਜਿਸ ਤੋਂ ਬਾਅਦ ਦੋਹਾਂ ਨੇ 2023 ਦੇ ਕ੍ਰਿਸਮਸ 'ਤੇ ਰਾਹਾ ਦੀ ਪਹਿਲੀ ਝਲਕ ਸਾਰਿਆਂ ਨਾਲ ਸਾਂਝੀ ਕੀਤੀ। ਫਿਲਹਾਲ ਰਾਹਾ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਵਾਇਰਲ ਹੋਣ ਵਾਲੀ ਸਟਾਰਕਿਡ ਹੈ।

ਪ੍ਰਿਅੰਕਾ ਚੋਪੜਾ-ਨਿਕ ਜੋਨਸ: ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਅਤੇ ਉਸਦੇ ਪਤੀ ਨਿਕ ਜੋਨਸ ਨੇ ਦਸੰਬਰ 2018 ਵਿੱਚ ਵਿਆਹ ਕਰਵਾ ਲਿਆ ਸੀ। ਪ੍ਰਿਅੰਕਾ ਨੇ ਆਪਣੇ ਪਹਿਲੇ ਬੱਚੇ ਦੇ ਰੂਪ 'ਚ ਬੇਟੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਵਿਆਹ ਦੇ 4 ਸਾਲ ਬਾਅਦ ਬੇਟੀ ਨੂੰ ਜਨਮ ਦਿੱਤਾ। ਜਿਸ ਦਾ ਨਾਮ ਜੋੜੇ ਨੇ ਮਾਲਤੀ ਰੱਖਿਆ। ਪ੍ਰਿਅੰਕਾ ਮਾਲਤੀ ਨਾਲ ਕਾਫੀ ਸਮਾਂ ਬਿਤਾਉਂਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਗਤੀਵਿਧੀਆਂ ਪੋਸਟ ਕਰਦੀ ਰਹਿੰਦੀ ਹੈ।

ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ: ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਵੀ ਬੇਬੀ ਗਰਲ ਕਲੱਬ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਬੇਟੀ ਵਾਮਿਕਾ ਨੂੰ ਆਪਣੇ ਪਹਿਲੇ ਬੱਚੇ ਦੇ ਰੂਪ 'ਚ ਜੀ ਆਇਆਂ ਕਿਹਾ। ਅਨੁਸ਼ਕਾ ਨੇ ਜਨਵਰੀ 2021 'ਚ ਬੇਟੀ ਨੂੰ ਜਨਮ ਦਿੱਤਾ ਸੀ। ਇਸ ਜੋੜੇ ਦਾ ਵਿਆਹ 2017 ਵਿੱਚ ਹੋਇਆ ਸੀ ਅਤੇ ਅੱਜ ਉਹ ਦੋ ਬੱਚਿਆਂ ਵਾਮਿਕਾ ਅਤੇ ਅਕੈ ਦੇ ਮਾਪੇ ਹਨ।

ਵਰੁਣ-ਨਤਾਸ਼ਾ: 'ਭੇਡੀਆ' ਸਟਾਰ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਾ ਪਹਿਲਾ ਬੱਚਾ ਵੀ ਇੱਕ ਬੇਟੀ ਸੀ। ਉਨ੍ਹਾਂ ਨੇ ਜੂਨ 2024 ਵਿੱਚ ਆਪਣੇ ਪਹਿਲੇ ਬੱਚੇ ਇੱਕ ਧੀ ਦਾ ਸਵਾਗਤ ਕੀਤਾ। ਦੋਵਾਂ ਨੇ 2021 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ।

ਬਿਪਾਸ਼ਾ-ਕਰਨ ਸਿੰਘ ਗਰੋਵਰ: ਬਾਲੀਵੁੱਡ ਦੀ ਖੂਬਸੂਰਤ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ 2022 ਵਿੱਚ ਆਪਣੇ ਪਹਿਲੇ ਬੱਚੇ ਵਜੋਂ ਇੱਕ ਧੀ ਦਾ ਸਵਾਗਤ ਕੀਤਾ। ਜਿਸ ਦਾ ਨਾਂ ਦੇਵੀ ਰੱਖਿਆ। ਬਿਪਾਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਨਾਲ ਕਈ ਗਤੀਵਿਧੀਆਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਦਾ ਵਿਆਹ ਸਾਲ 2016 'ਚ ਹੋਇਆ ਸੀ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.