ਹੈਦਰਾਬਾਦ: 14 ਅਪ੍ਰੈਲ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਹੋਈ ਫਾਈਰਿੰਗ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੌਰਾਨ ਮੁੰਬਈ ਦੀ ਅਦਾਲਤ ਨੇ ਵੀਰਵਾਰ ਨੂੰ ਬਾਂਦਰਾ ਵਿੱਚ ਬਾਲੀਵੁੱਡ ਅਦਾਕਾਰ ਦੀ ਰਿਹਾਇਸ਼ ਦੇ ਬਾਹਰ ਫਾਈਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋ ਲੋਕਾਂ ਦੀ ਪੁਲਿਸ ਹਿਰਾਸਤ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਮੁੰਬਈ ਪੁਲਿਸ ਨੇ ਵੀਰਵਾਰ ਨੂੰ ਫਾਈਰਿੰਗ ਦੇ ਮਾਮਲੇ 'ਚ ਪੰਜਾਬ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜੀ ਹਾਂ...ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਖਿਲਾਫ ਪੁਖਤਾ ਸਬੂਤ ਲੱਭੇ ਸਨ, ਉਨ੍ਹਾਂ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਸਥਾਪਿਤ ਕੀਤਾ ਸੀ। ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ 'ਤੇ ਫਾਈਰਿੰਗ ਦੇ ਮਾਮਲੇ 'ਚ ਅਨਮੋਲ ਅਤੇ ਲਾਰੈਂਸ ਬਿਸ਼ਨੋਈ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਮੁੰਬਈ ਕ੍ਰਾਈਮ ਬ੍ਰਾਂਚ ਤੋਂ ਪ੍ਰਾਪਤ ਖੁਫੀਆ ਜਾਣਕਾਰੀ ਦੇ ਅਨੁਸਾਰ ਗੋਲੀਬਾਰੀ ਘਟਨਾ ਤੋਂ ਪਹਿਲਾਂ ਬੰਦੂਕਧਾਰੀਆਂ ਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ। ਸ਼ੂਟਰ ਇਸ ਤੋਂ ਪਹਿਲਾਂ ਖਾਨ ਦੇ ਫਾਰਮ ਹਾਊਸ 'ਤੇ ਵੀ ਗਏ ਸਨ। ਹਾਲਾਂਕਿ, ਸਲਮਾਨ ਕੁਝ ਹਫਤਿਆਂ ਤੋਂ ਆਪਣੇ ਫਾਰਮ ਹਾਊਸ 'ਤੇ ਨਹੀਂ ਗਏ ਸਨ, ਪਰ ਅਪਰਾਧੀਆਂ ਨੇ ਖਾਨ ਮੁੰਬਈ ਸਥਿਤ ਘਰ 'ਤੇ ਫਾਈਰਿੰਗ ਕਰਨ ਦਾ ਫੈਸਲਾ ਕੀਤਾ।
- ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਮੁੰਬਈ ਪੁਲਿਸ ਪਹੁੰਚੀ ਬੇਤੀਆ, ਸ਼ੂਟਰ ਵਿੱਕੀ ਗੁਪਤਾ ਦੇ 5 ਕਰੀਬੀ ਦੋਸਤ ਗ੍ਰਿਫਤਾਰ - Salman Khan firing case
- ਰੱਦ ਨਹੀਂ ਹੋਇਆ ਬਿੱਗ ਬੌਸ OTT 3, ਫਾਈਰਿੰਗ ਮਾਮਲੇ ਤੋਂ ਬਾਅਦ ਸਲਮਾਨ ਖਾਨ ਕਰਨਗੇ ਸ਼ੋਅ ਹੋਸਟ ਜਾਂ ਨਹੀਂ? ਜਾਣੋ ਇੱਥੇ - Bigg Boss OTT 3
- ਬਾਲੀਵੁੱਡ 'ਚ ਐਂਟਰੀ ਲਈ ਸਲਮਾਨ ਖਾਨ ਦੀ ਭੈਣ ਨਾਲ ਕੀਤਾ ਸੀ ਵਿਆਹ? ਆਯੂਸ਼ ਸ਼ਰਮਾ ਨੇ ਦੱਸੀ ਸੱਚਾਈ - Aayush Sharma
ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਮੁਤਾਬਕ ਦੋਸ਼ੀਆਂ ਦੀ ਗ੍ਰਿਫਤਾਰੀ ਦੌਰਾਨ ਉਨ੍ਹਾਂ ਕੋਲੋਂ ਇੱਕ ਟੁੱਟਿਆ ਹੋਇਆ ਮੋਬਾਇਲ ਫੋਨ ਮਿਲਿਆ ਹੈ। ਕ੍ਰਾਈਮ ਬ੍ਰਾਂਚ ਨੇ ਦੱਸਿਆ ਕਿ ਮੁਲਜ਼ਮ ਕੋਲ ਇੱਕ ਤੋਂ ਵੱਧ ਫ਼ੋਨ ਹਨ ਅਤੇ ਫ਼ਿਲਹਾਲ ਉਹ ਬਾਕੀ ਫ਼ੋਨਾਂ ਦੀ ਤਲਾਸ਼ ਕਰ ਰਹੀ ਹੈ। ਦੋਵੇਂ ਸ਼ੱਕੀ ਮੋਟਰਸਾਈਕਲ 'ਤੇ ਆਏ ਅਤੇ 14 ਅਪ੍ਰੈਲ ਨੂੰ ਸਵੇਰੇ 5 ਵਜੇ ਗਲੈਕਸੀ ਅਪਾਰਟਮੈਂਟਸ, ਜਿੱਥੇ ਖਾਨ ਰਹਿੰਦਾ ਹੈ, ਉਸ ਦੇ ਬਾਹਰ ਚਾਰ ਰਾਉਂਡ ਫਾਇਰ ਕੀਤੇ ਅਤੇ ਭੱਜ ਗਏ।
ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਦੋਵੇਂ ਵਿਅਕਤੀ ਹੈਲਮੇਟ ਪਹਿਨੇ ਹੋਏ ਸਨ ਅਤੇ ਬੈਕਪੈਕ ਲੈ ਕੇ ਜਾ ਰਹੇ ਸਨ। ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਹਮਲੇ ਤੋਂ ਬਾਅਦ ਇੱਕ ਫੇਸਬੁੱਕ ਪੋਸਟ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਈਰਿੰਗ ਦੀ ਜ਼ਿੰਮੇਵਾਰੀ ਲਈ ਸੀ।