ਮੁੰਬਈ: ਅਫਗਾਨਿਸਤਾਨ ਨੇ ਮੰਗਲਵਾਰ ਨੂੰ ਆਖ਼ਰੀ ਸੁਪਰ ਅੱਠ ਮੈਚ ਵਿੱਚ ਬੰਗਲਾਦੇਸ਼ ਨੂੰ ਅੱਠ ਦੌੜਾਂ (ਡੀਐਲਐਸ) ਨਾਲ ਹਰਾ ਕੇ 2024 ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾਇਆ ਹੈ।
ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਹਾਰ ਤੋਂ ਬਾਅਦ ਆਸਟ੍ਰੇਲੀਆ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਅਫਗਾਨਿਸਤਾਨ ਦੀ ਜਿੱਤ ਅਤੇ ਆਸਟ੍ਰੇਲੀਆ ਦੇ ਹਟਣ 'ਤੇ ਅਫਗਾਨ ਹੀ ਨਹੀਂ ਬਲਕਿ ਭਾਰਤੀ ਸੈਲੇਬਸ ਵੀ ਖੁਸ਼ ਹਨ।
ਬੰਗਲਾਦੇਸ਼ ਖਿਲਾਫ ਅਫਗਾਨਿਸਤਾਨ ਦੀ ਸ਼ਾਨਦਾਰ ਜਿੱਤ 'ਤੇ ਬਾਲੀਵੁੱਡ ਸਿਤਾਰਿਆਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੈਲੇਬਸ ਨੇ ਸੋਸ਼ਲ ਮੀਡੀਆ ਰਾਹੀਂ ਜੇਤੂ ਟੀਮ ਨੂੰ ਵਧਾਈ ਦਿੱਤੀ ਹੈ। ਸੋਨੂੰ ਸੂਦ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਅਫਗਾਨਿਸਤਾਨ ਟੀਮ ਦੇ ਆਲਰਾਊਂਡਰ ਰਾਸ਼ਿਦ ਖਾਨ ਦੀ ਤਸਵੀਰ ਪੋਸਟ ਕੀਤੀ ਹੈ ਅਤੇ ਕ੍ਰਿਕਟਰ ਦੀ ਤਾਰੀਫ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਵਧਾਈਆਂ ਮੇਰੇ ਭਰਾ ਰਾਸ਼ਿਦ। ਸ਼ਾਬਾਸ਼ ਭਾਈ।'
ਆਯੁਸ਼ਮਾਨ ਖੁਰਾਨਾ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਫਗਾਨਿਸਤਾਨ ਟੀਮ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਇਸ ਵਿਸ਼ਵ ਕੱਪ 'ਚ ਆਸਟ੍ਰੇਲੀਆ ਮੁਸੀਬਤ 'ਚ ਘਿਰ ਗਿਆ। ਅਫਗਾਨਿਸਤਾਨ ਨੇ ਵਧੀਆ ਖੇਡਿਆ।'
Aussie ki taisi ho gayi hai iss world cup mein. Well played Afghanistan! #worldCup #T20
— Ayushmann Khurrana (@ayushmannk) June 25, 2024
- ਫਿਲਮ 'ਮਹਾਰਾਜ' ਲਈ ਜੈਦੀਪ ਅਹਲਾਵਤ ਨੇ ਕੀਤੀ ਗਜ਼ਬ ਦੀ ਤਬਦੀਲੀ, ਘਟਾਇਆ 26 ਕਿਲੋ ਭਾਰ - Jaideep Ahlawat
- ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਐਲਾਨ, ਸ਼ਿਤਿਜ਼ ਚੌਧਰੀ ਕਰਨਗੇ ਨਿਰਦੇਸ਼ਨ - Film Mr And Mrs 420 Again
- ਇੰਤਜ਼ਾਰ ਖਤਮ...ਹੁਣ ਸਤੰਬਰ ਦੀ ਇੰਨੀ ਤਾਰੀਖ਼ ਨੂੰ ਰਿਲੀਜ਼ ਹੋਵੇਗੀ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ', ਸਾਹਮਣੇ ਆਇਆ ਨਵਾਂ ਪੋਸਟਰ - Emergency Gets New Release
ਸੁਨੀਲ ਸੈੱਟੀ: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਵੀ ਅਫਗਾਨਿਸਤਾਨ ਟੀਮ ਦੀ ਤਾਰੀਫ ਕੀਤੀ ਹੈ। ਟੀਮ ਦੇ ਪ੍ਰਦਰਸ਼ਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ, 'ਓਹ, ਅਫਗਾਨਿਸਤਾਨ ਦੀ ਜਿੱਤ ਹੈ। ਇੱਕ ਸ਼ਾਨਦਾਰ ਟੀਮ ਅਤੇ ਇੱਕ ਦੇਸ਼ ਲਈ ਇੱਕ ਬਹੁਤ ਹੀ ਯੋਗ ਜਿੱਤ। ਕਾਬੁਲ ਅੱਜ ਜਸ਼ਨ ਮਨਾ ਰਿਹਾ ਹੈ।' ਇਸ ਤੋਂ ਇਲਾਵਾ ਟੀਵੀ ਅਦਾਕਾਰ ਅਲੀ ਗੋਨੀ ਨੇ ਵੀ ਅਫਗਾਨਿਸਤਾਨ ਦੀ ਜਿੱਤ ਉਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਉਲੇਖੋਯਗ ਹੈ ਕਿ ਅਫਗਾਨਿਸਤਾਨ ਦੀ ਬੰਗਲਾਦੇਸ਼ ਖਿਲਾਫ ਇਤਿਹਾਸਕ ਜਿੱਤ ਤੋਂ ਬਾਅਦ ਆਸਟ੍ਰੇਲੀਆ ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਪੜਾਅ ਤੋਂ ਬਾਹਰ ਹੋ ਗਿਆ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਗੁਆ ਕੇ 116 ਦੌੜਾਂ ਦਾ ਟੀਚਾ ਦਿੱਤਾ ਹੈ। ਬੰਗਲਾਦੇਸ਼ ਨੇ ਆਪਣੀਆਂ ਸਾਰੀਆਂ ਵਿਕਟਾਂ ਗੁਆ ਕੇ 105 ਦੌੜਾਂ ਬਣਾਈਆਂ।