ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਿੱਚ ਬਾਲੀਵੁੱਡ ਨਾਲ ਜੁੜੀਆਂ ਕਈ ਸ਼ਖਸ਼ੀਅਤਾਂ ਇੰਨੀਂ ਦਿਨੀਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਦੀ ਲੜੀ ਵਿੱਚ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਅੱਜਕੱਲ੍ਹ ਕਰਵਾ ਰਹੇ ਹਨ ਨਿਰਦੇਸ਼ਕ ਅਮਰਪ੍ਰੀਤ ਛਾਬੜਾ, ਜੋ ਪਾਲੀਵੁੱਡ ਵਿੱਚ ਸਥਾਪਿਤ ਨਾਂਅ ਵਜੋਂ ਆਪਣੀ ਸਫਲ ਮੌਜੂਦਗੀ ਦਰਜ ਕਰਵਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ 'ਸਾ-ਰੇ-ਗਾ-ਮਾ, ਹੰਬਲ ਮੋਸ਼ਨ ਪਿਕਚਰਜ਼' ਅਤੇ 'ਯੁਡਲੀ ਫਿਲਮਜ਼' ਵੱਲੋਂ ਨਿਰਮਿਤ ਕੀਤੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਸਫਲਤਾ ਦੇ ਲਗਾਤਾਰ ਨਵੇਂ ਰਿਕਾਰਡ ਕਾਇਮ ਕਰਦੀ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਦੁਆਰਾ ਹੀ ਕੀਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨਾਂ ਹੇਠ ਬਣੀ ਇਹ ਬਹੁ-ਚਰਚਿਤ ਫਿਲਮ ਹੁਣ ਤੱਕ 32 ਕਰੋੜ ਤੋਂ ਵੱਧ ਦਾ ਵਰਲਡ-ਵਾਈਡ ਕਾਰੋਬਾਰ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਨਾਲ ਚਾਰੇ-ਪਾਸੇ ਮਿਲ ਰਹੀ ਸਲਾਹੁਤਾ ਤੋਂ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਇਹ ਪ੍ਰਤਿਭਾਸ਼ਾਲੀ ਫਿਲਮਕਾਰ, ਜੋ ਹੁਣ ਅਪਣੇ ਅਗਲੇ ਪ੍ਰੋਜੈਕਟਸ ਦੀ ਤਿਆਰੀ ਵਿੱਚ ਵੀ ਜੁਟ ਚੁੱਕੇ ਹਨ।
ਸਾਲ 2014 ਵਿੱਚ ਆਈ ਗਿੱਪੀ ਗਰੇਵਾਲ ਦੀ 'ਹੈਪੀ ਗੋ ਲੱਕੀ' ਨਾਲ ਪੰਜਾਬੀ ਸਿਨੇਮਾ 'ਚ ਡਾਇਰੈਕਟੋਰੀਅਲ ਡੈਬਿਊ ਕਰਨ ਵਾਲੇ ਇਹ ਆਹਲਾ ਨਿਰਦੇਸ਼ਕ 2022 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ-ਜੈਸਮੀਨ ਭਸੀਨ ਸਟਾਰਰ 'ਹਨੀਮੂਨ' ਨਾਲ ਵੀ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਰਹੇ ਹਨ।
ਜਿੰਨ੍ਹਾਂ ਦੀ ਨਿਰਦੇਸ਼ਿਤ ਕੀਤੀ ਇਹ ਕਾਮੇਡੀ-ਡਰਾਮਾ ਫਿਲਮ ਟਿਕਟ ਖਿੜਕੀ ਉਤੇ ਅਪਾਰ ਸਫਲਤਾ ਹਾਸਿਲ ਕਰਨ ਵਿੱਚ ਕਾਮਯਾਬ ਰਹੀ, ਜਿਸ ਦੀ ਸੁਪਰ ਸਫਲਤਾ ਤੋਂ ਬਾਅਦ ਇਸ ਉਮਦਾ ਨਿਰਦੇਸ਼ਕ ਨੂੰ ਫਿਰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।
- ਸ਼ਾਹਰੁਖ ਖਾਨ ਨੇ IPL ਦੇ ਫਾਈਨਲ ਵਿੱਚ ਪਹਿਨੀ ਇੰਨੀ ਮਹਿੰਗੀ ਘੜੀ, ਕੀਮਤ ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ - Shah Rukh Khan
- ਸ਼ਹਿਨਾਜ਼ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ 'ਤੇ ਬੋਲੇ ਗੁਰੂ ਰੰਧਾਵਾ, ਕਿਹਾ-ਮੈਨੂੰ ਚੰਗਾ ਲੱਗਦਾ ਹੈ ਜਦੋਂ... - guru randhawa and shehnaz gill
- ਮੁਨੱਵਰ ਫਾਰੂਕੀ ਨੇ ਲੁਕ-ਛਿਪ ਕੇ ਕਰਵਾਇਆ ਦੂਜਾ ਵਿਆਹ? ਜਾਣੋ ਕੌਣ ਹੈ ਕਾਮੇਡੀਅਨ ਦੀ ਦੂਜੀ ਪਤਨੀ, ਤਸਵੀਰ ਆਈ ਸਾਹਮਣੇ - munawar faruqui second marrige
ਅਮਰਪ੍ਰੀਤ ਛਾਬੜਾ ਆਉਣ ਵਾਲੇ ਦਿਨਾਂ ਵਿੱਚ ਗਿੱਪੀ ਗਰੇਵਾਲ ਸਮੇਤ ਕਈ ਵੱਡੇ ਪ੍ਰੋਡੋਕਸ਼ਨ ਹਾਊਸਜ਼ ਦੀਆਂ ਨਿਰਮਿਤ ਕੀਤੀਆਂ ਜਾਣ ਵਾਲੀਆਂ ਅਗਲੀਆਂ ਫਿਲਮਾਂ ਨਿਰਦੇਸ਼ਿਤ ਕਰਦੇ ਨਜ਼ਰੀ ਪੈਣਗੇ, ਜਿਸ ਸੰਬੰਧੀ ਰਸਮੀ ਐਲਾਨਾਨਾਮਾਂ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ।
ਮੂਲ ਰੂਪ ਵਿੱਚ ਪੰਜਾਬੀ ਬੈਕਗਰਾਊਂਡ ਨਾਲ ਸੰਬੰਧ ਰੱਖਦੇ ਹਨ ਇਹ ਮੰਝੇ ਹੋਏ ਨਿਰਦੇਸ਼ਕ, ਜੋ ਕਈ ਲੋਕਪ੍ਰਿਯ ਟੀਵੀ ਸੀਰੀਜ਼ ਅਤੇ ਸੋਅਜ਼ ਦਾ ਵੀ ਬਤੌਰ ਨਿਰਦੇਸ਼ਕ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ਮੋਸਟ ਪਾਪੂਲਰ ਟੀ.ਵੀ ਸੀਰੀਅਲ ਮਹਾਂਭਾਰਤ ਵੀ ਸ਼ਾਮਿਲ ਰਿਹਾ ਹੈ, ਜਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਹਿੰਦੀ ਫਿਲਮਾਂ 'ਤੀਸਰੀ ਆਂਖ' ਅਤੇ 'ਦਿ ਹਿਡਨ ਕੈਮਰਾ' ਵੀ ਅੰਤਰ-ਰਾਸ਼ਟਰੀ ਪੱਧਰ ਉੱਪਰ ਕਾਫ਼ੀ ਚਰਚਾ ਅਤੇ ਸ਼ਲਾਘਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ।