ETV Bharat / entertainment

ਉਦੈਪੁਰ ਪੁੱਜੀ ਇਹ ਮਸ਼ਹੂਰ ਬਾਲੀਵੁੱਡ ਅਦਾਕਾਰਾ, ਪ੍ਰਮੁੱਖ ਜਗਾਵਾਂ ਅਤੇ ਖਾਣਿਆਂ ਦਾ ਮਾਣੇਗੀ ਆਨੰਦ

Deepti Naval: ਹਿੰਦੀ-ਪੰਜਾਬੀ ਫਿਲਮਾਂ ਦੀ ਸ਼ਾਨਦਾਰ ਅਤੇ ਦਿੱਗਜ ਅਦਾਕਾਰਾ ਦੀਪਤੀ ਨਵਲ ਇਸ ਸਮੇਂ ਝੀਲਾਂ ਦੇ ਸ਼ਹਿਰ ਉਦੈਪੁਰ ਪੁੱਜ ਚੁੱਕੀ ਹੈ, ਉਥੋਂ ਅਦਾਕਾਰਾ ਨੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Bollywood actress Deepti Naval
Bollywood actress Deepti Naval
author img

By ETV Bharat Entertainment Team

Published : Feb 26, 2024, 10:44 AM IST

ਚੰਡੀਗੜ੍ਹ: ਹਿੰਦੀ ਸਿਨੇਮਾ ਖੇਤਰ ਵਿੱਚ ਸੁਨਿਹਰਾ ਸਫ਼ਰ ਹੰਢਾ ਚੁੱਕੀ ਬਿਹਤਰੀਨ ਅਦਾਕਾਰਾ ਦੀਪਤੀ ਨਵਲ ਘੁੰਮਣ-ਫਿਰਨ ਅਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸੱਭਿਆਤਾਵਾਂ ਦਾ ਆਨੰਦ ਮਾਣਨ ਨੂੰ ਹਮੇਸ਼ਾ ਕਾਫ਼ੀ ਪ੍ਰਮੁੱਖਤਾ ਦਿੰਦੀ ਆ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਇੰਨੀਂ ਦਿਨੀਂ ਰਾਜਸਥਾਨ ਪੁੱਜੀ ਹੋਈ ਹੈ ਇਹ ਉਮਦਾ ਅਦਾਕਾਰਾ, ਜੋ ਅਗਲੇ ਕੁਝ ਦਿਨਾਂ ਲ਼ਈ ਉਥੋਂ ਦੀਆਂ ਪ੍ਰਮੁੱਖ ਅਤੇ ਸ਼ਾਨਦਾਰ ਜਗਾਵਾਂ ਅਤੇ ਖਾਣਿਆਂ ਦਾ ਪਰਿਵਾਰਿਕ ਮੈਂਬਰਾਂ ਸਮੇਤ ਲੁਤਫ਼ ਉਠਾਏਗੀ।

ਉਕਤ ਦੌਰੇ ਅਧੀਨ ਉਦੈਪੁਰ ਦੇ ਮਸ਼ਹੂਰ ਅਤੇ ਖੂਬਸੂਰਤ ਲੇਕ ਪੈਲੇਸ ਪਹੁੰਚੀ ਇਸ ਅਜ਼ੀਮ ਓ ਤਰੀਨ ਅਦਾਕਾਰਾ ਨੇ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਕਈ ਸਾਲਾਂ ਬਾਅਦ ਉਨਾਂ ਦਾ ਇਸ ਅਤਿ ਆਲੀਸ਼ਾਨ ਅਤੇ ਮਨਮੋਹਕ ਸ਼ਹਿਰ ਵਿੱਚ ਆਉਣਾ ਹੋਇਆ ਹੈ, ਜਿਸ ਦੌਰਾਨ ਉਨਾਂ ਦੇ ਨਾਲ-ਨਾਲ ਉਨਾਂ ਦੀ ਭੈਣ ਵੀ ਇਸ ਪੁਰਾਤਨ ਨਗਰ ਦੀ ਸੁੰਦਰਤਾ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ, ਜੋ ਪਹਿਲਾਂ ਨਾਲੋਂ ਵੀ ਕਾਫ਼ੀ ਵਿਸ਼ਾਲਤਾ ਅਖ਼ਤਿਆਰ ਕਰ ਚੁੱਕਾ ਹੈ। ਉਨਾਂ ਅੱਗੇ ਦੱਸਿਆ ਕਿ ਰਾਜਸਥਾਨ ਦਾ ਹਰ ਹਿੱਸਾ ਆਪਣੀ ਇੱਕ ਅਲਗ ਕਹਾਣੀ ਬਿਆਨ ਕਰਦਾ ਹੈ, ਜਿਸ ਨੂੰ ਜਿੰਨਾਂ ਵੇਖਿਆ ਜਾਵੇ ਉਨਾਂ ਥੋੜਾ ਹੈ।

ਬਾਲੀਵੁੱਡ ਦੀਆਂ ਸਫਲ ਅਤੇ ਉੱਚ-ਕੋਟੀ ਸੁੰਦਰੀਆਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੀ ਰਹੀ ਅਤੇ ਕਈ ਦਹਾਕਿਆਂ ਤੱਕ ਹਿੰਦੀ ਸਕਰੀਨ 'ਤੇ ਛਾਈ ਰਹੀ ਇਸ ਸ਼ਾਨਦਾਰ ਅਦਾਕਾਰਾ ਅਨੁਸਾਰ ਮੁੰਬਈ ਦੀ ਚਕਾਚੌਂਧ ਤੋਂ ਹਜ਼ਾਰਾਂ ਕੋਸ ਦੂਰ ਇਸ ਸ਼ਾਂਤਮਈ ਇਲਾਕੇ ਵਿੱਚ ਉਨਾਂ ਦਾ ਠਹਿਰਾਵ ਅਗਲੇ ਕੁਝ ਹੋਰ ਦਿਨ ਜਾਰੀ ਰਹੇਗਾ, ਜਿਸ ਦੌਰਾਨ ਜੈਸਲਮੇਰ ਸਮੇਤ ਇਥੋਂ ਨੇੜਲੇ ਸਾਰੇ ਖਾਸ ਸਥਾਨਾਂ ਦਾ ਟੂਰ ਕਰਨਾ ਵੀ ਉਨਾਂ ਦੀ ਪ੍ਰਮੁੱਖਤਾ ਰਹੇਗੀ।

ਬੀਤੇ ਦਿਨੀਂ ਹੀ ਬਨਾਰਸ ਦੇ ਲੋਕਪ੍ਰਿਯ ਲਿਟਰੇਚਰ ਫੈਸਟੀਵਲ ਦਾ ਵੀ ਪ੍ਰਮੁੱਖ ਹਿੱਸਾ ਰਹੀ ਇਸ ਪ੍ਰਤਿਭਾਵਾਨ ਅਤੇ ਮੰਝੀ ਹੋਈ ਅਦਾਕਾਰਾ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਿੱਸੇ ਵੀ ਉਸਦੀਆਂ ਮਨ ਪਸੰਦ ਡੈਸਟੀਨੇਸ਼ਨ ਵਿੱਚ ਸ਼ਾਮਿਲ ਹਨ, ਜਿੱਥੇ ਸਮੇਂ ਮਿਲਦਿਆਂ ਹੀ ਅਕਸਰ ਸਮਾਂ ਬਿਤਾਉਣਾ ਉਨਾਂ ਨੂੰ ਕਾਫ਼ੀ ਪਸੰਦ ਹੈ।

ਇਸ ਤੋਂ ਇਲਾਵਾਂ ਉਨਾਂ ਨੂੰ ਭਾਰਤ ਦੀਆਂ ਵੰਨ-ਸਵੰਨੀਆ ਵੰਨਗੀਆਂ ਅਤੇ ਰੀਤੀ ਰਿਵਾਜਾਂ ਨੂੰ ਜਾਣਨ ਅਤੇ ਸਮਝਣ ਵਿੱਚ ਵੀ ਬਹੁਤ ਰੁਚੀ ਰਹੀ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਅਦਾਕਾਰੀ ਸਫ਼ਰ ਦੌਰਾਨ ਉਨਾਂ ਨੂੰ ਜੋ ਵੀ ਕਿਰਦਾਰ ਮਿਲਿਆ, ਫਿਰ ਉਹ ਕਿਸੇ ਵੀ ਰੰਗ ਅਤੇ ਸ਼ੈਲੀ ਨਾਲ ਸੰਬੰਧਤ ਰਿਹਾ, ਉਸ ਨੂੰ ਸੱਚਾ ਰੂਪ ਵਿੱਚ ਨਿਭਾ ਪਾਉਣ ਵਿੱਚ ਕਦੇ ਕੋਈ ਦਿੱਕਤ ਨਹੀਂ ਹੋਈ ਅਤੇ ਨਾਂ ਹੀ ਕਿਸੇ ਵਿਸ਼ੇਸ਼ ਤਿਆਰੀ ਦੀ ਲੋੜ ਮਹਿਸੂਸ ਹੋਈ।

ਉਨਾਂ ਨੇ ਕਿਹਾ ਕਿ ਉਨਾਂ ਨੇ ਆਮ ਜਨ ਜੀਵਨ ਨਾਲ ਜੁੜੇ ਕਿਰਦਾਰ ਨਿਭਾਉਣ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ ਹੈ, ਕਿਉਂਕਿ ਇੰਨਾਂ ਪਰ-ਸਥਿਤੀਆਂ ਨੂੰ ਹੰਢਾਉਣ ਦਾ ਮਾਣ ਵੀ ਉਨਾਂ ਦੇ ਹਿੱਸੇ ਕਈ ਵਾਰ ਆਇਆ ਹੈ, ਜਿਸ ਨੇ ਉਨਾਂ ਦੇ ਕਰੀਅਰ ਅਤੇ ਹੁਣ ਤੱਕ ਦੇ ਜੀਵਨ ਨੂੰ ਮਜ਼ਬੂਤੀ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.