ETV Bharat / entertainment

450 ਰੁਪਏ ਨੂੰ ਲੈ ਕੇ ਕੈਬ ਡਰਾਈਵਰ ਨਾਲ ਵਿਕਰਾਂਤ ਮੈਸੀ ਦੀ ਹੋਈ ਲੜਾਈ, ਹੁਣ ਸਾਹਮਣੇ ਆਇਆ ਵਿਵਾਦ ਦਾ ਪੂਰਾ ਸੱਚ - VIKRANT MASSEY - VIKRANT MASSEY

Vikrant Massey: '12ਵੀਂ ਫੇਲ੍ਹ' ਐਕਟਰ ਵਿਕਰਾਂਤ ਮੈਸੀ ਦੀ ਕੈਬ ਡਰਾਈਵਰ ਨਾਲ ਜ਼ਿਆਦਾ ਕਿਰਾਇਆ ਮੰਗਣ 'ਤੇ ਲੜਾਈ ਹੋ ਗਈ ਅਤੇ ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਹੁਣ ਇਸ ਲੜਾਈ ਦਾ ਸੱਚ ਸਾਹਮਣੇ ਆ ਗਿਆ ਹੈ।

ਵਿਕਰਾਂਤ ਮੈਸੀ
ਵਿਕਰਾਂਤ ਮੈਸੀ (ਇੰਸਟਾਗ੍ਰਾਮ)
author img

By ETV Bharat Entertainment Team

Published : May 10, 2024, 1:38 PM IST

ਮੁੰਬਈ (ਬਿਊਰੋ): ਫਿਲਮ '12ਵੀਂ ਫੇਲ੍ਹ' ਫੇਮ ਵਿਕਰਾਂਤ ਮੈਸੀ ਉਸ ਸਮੇਂ ਸੁਰਖੀਆਂ 'ਚ ਆ ਗਏ, ਜਦੋਂ ਉਨ੍ਹਾਂ ਦੀ ਇੱਕ ਕੈਬ ਡਰਾਈਵਰ ਨਾਲ ਜ਼ਿਆਦਾ ਕਿਰਾਇਆ ਮੰਗਣ 'ਤੇ ਜ਼ੁਬਾਨੀ ਬਹਿਸ ਹੋ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਈ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਕੈਬ ਡਰਾਈਵਰ 'ਤੇ ਤਰਸ ਖਾ ਕੇ ਅਦਾਕਾਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਹੁਣ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆ ਗਈ ਹੈ। ਦਰਅਸਲ, ਵਿਕਰਾਂਤ ਮੈਸੀ ਨੇ ਨਵੀਂ ਕੈਬ ਦੇ ਲਾਂਚ ਨੂੰ ਪ੍ਰਮੋਟ ਕਰਨ ਲਈ ਇਹ ਸਾਰਾ ਗੇਮ ਰਚਿਆ ਸੀ। ਹੁਣ ਇਸ ਕੈਬ ਲਾਂਚਿੰਗ ਈਵੈਂਟ ਦੇ ਅਦਾਕਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

ਇਸ ਵੀਡੀਓ 'ਚ ਅਦਾਕਾਰ ਨੇ ਗ੍ਰੇ ਰੰਗ ਦੀ ਸ਼ਰਟ ਅਤੇ ਪੈਂਟ ਪਾਈ ਹੋਈ ਹੈ। ਇਸ ਦੇ ਨਾਲ ਹੀ ਅਦਾਕਾਰ ਹੈਵੀ ਦਾੜ੍ਹੀ ਲੁੱਕ 'ਚ ਦਮਦਾਰ ਨਜ਼ਰ ਆ ਰਹੇ ਹਨ। ਵਿਕਰਾਂਤ ਦੇ ਕੈਬ ਡਰਾਈਵਰ ਨਾਲ ਝਗੜੇ ਦੀ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਕੰਪਨੀ ਹੋਰ ਕੰਪਨੀਆਂ ਵਾਂਗ ਮਨਮਾਨੀ ਨਹੀਂ ਕਰੇਗੀ ਅਤੇ ਯਾਤਰੀਆਂ ਤੋਂ ਸਿਰਫ਼ ਉਚਿਤ ਕਿਰਾਇਆ ਵਸੂਲ ਕਰੇਗੀ।

ਜਾਣੋ ਕੀ ਸੀ ਵੀਡੀਓ?: ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਵਿਕਰਾਂਤ ਕੈਬ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਡਰਾਈਵਰ ਕਹਿੰਦਾ, 'ਸਰ, ਤੁਹਾਨੂੰ ਦਿਖਾਇਆ ਗਿਆ ਕਿਰਾਇਆ ਦੇਣਾ ਪਵੇਗਾ।' ਇਸ ਦੇ ਜਵਾਬ ਵਿੱਚ ਵਿਕਰਾਂਤ ਡਰਾਈਵਰ ਕਹਿੰਦਾ ਹੈ, 'ਜਦੋਂ ਅਸੀਂ ਚੱਲੇ ਸੀ ਤਾਂ 450 ਰੁਪਏ ਸੀ, ਹੁਣ ਇੰਨਾ ਕਿਵੇਂ ਵੱਧ ਗਿਆ?' ਇਸ 'ਤੇ ਡਰਾਈਵਰ ਕਹਿੰਦਾ ਹੈ, 'ਇਸਦਾ ਮਤਲਬ ਹੈ ਕਿ ਤੁਸੀਂ ਕਿਰਾਏ ਦਾ ਭੁਗਤਾਨ ਨਹੀਂ ਕਰੋਗੇ।' ਫਿਰ ਵਿਕਰਾਂਤ ਕਹਿੰਦਾ, 'ਭਰਾ ਕਿਉਂ ਦੇਵਾਂਗਾ?'

ਡਰਾਈਵਰ ਨੇ ਕੈਮਰੇ ਵੱਲ ਮੂੰਹ ਕਰਕੇ ਕਿਹਾ, 'ਮੇਰਾ ਨਾਮ ਆਸ਼ੀਸ਼ ਹੈ ਅਤੇ ਮੈਂ ਆਪਣੇ ਯਾਤਰੀ ਨੂੰ ਉਸ ਵੱਲੋਂ ਦੱਸੀ ਜਗ੍ਹਾਂ 'ਤੇ ਲੈ ਆਇਆ ਹਾਂ ਅਤੇ ਉਹ ਮੈਨੂੰ ਪੈਸੇ ਨਹੀਂ ਦੇ ਰਿਹਾ ਅਤੇ ਮੇਰੇ ਨਾਲ ਬਹਿਸ ਕਰ ਰਿਹਾ ਹੈ ਅਤੇ ਗਾਲੀ-ਗਲੋਚ ਵੀ ਕਰ ਰਿਹਾ ਹੈ।'

ਇਸ ਤੋਂ ਬਾਅਦ ਐਕਟਰ ਅਤੇ ਕੈਬ ਡਰਾਈਵਰ ਵਿਚਾਲੇ ਕਿਰਾਏ ਨੂੰ ਲੈ ਕੇ ਗਰਮਾ-ਗਰਮ ਬਹਿਸ ਹੋ ਗਈ ਅਤੇ ਡਰਾਈਵਰ ਦਾ ਕਹਿਣਾ ਹੈ ਕਿ ਇਹ ਐਪ ਵਾਲਿਆਂ ਦੀ ਮਨਮਾਨੀ ਹੈ। ਇਸ 'ਤੇ ਵਿਕਰਾਂਤ ਦਾ ਕਹਿਣਾ ਹੈ ਕਿ ਮੈਂ ਤਾਂ ਇਹੀ ਕਹਿ ਰਿਹਾ ਹਾਂ ਕਿ ਉਹ ਇਹ ਮਨਮਾਨੀ ਕਿਉਂ ਕਰ ਰਹੇ ਹਨ।

ਇਸ ਤੋਂ ਬਾਅਦ ਡਰਾਈਵਰ ਕਹਿੰਦਾ, 'ਸਰ, ਤੁਸੀਂ ਇੰਨੇ ਪੈਸੇ ਕਮਾ ਲੈਂਦੇ ਹੋ ਪਰ ਫਿਰ ਵੀ ਪੈਸੇ ਨਹੀਂ ਦੇ ਰਹੇ।' ਫਿਰ ਵਿਕਰਾਂਤ ਕਹਿੰਦਾ ਹੈ, 'ਭਾਈ ਮੈਂ ਮਿਹਨਤ ਨਾਲ ਕਮਾ ਰਿਹਾ ਹਾਂ, ਇਸ ਤਰ੍ਹਾਂ ਕਿਵੇਂ ਦੇ ਸਕਦਾ ਹਾਂ।' ਇਸ ਦੇ ਨਾਲ ਹੀ ਹੁਣ ਵਿਕਰਾਂਤ ਦੇ ਪ੍ਰਸ਼ੰਸਕਾਂ ਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਕੈਬ ਪ੍ਰਮੋਸ਼ਨਲ ਵੀਡੀਓ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.