Punjabi Film Shudh Vaishnu Daaka: ਹਾਲ ਹੀ ਦੇ ਸਮੇਂ ਦੌਰਾਨ 'ਕੈਰੀ ਆਨ ਜੱਟਾ 3' ਅਤੇ 'ਮੌਜਾਂ ਹੀ ਮੌਜਾਂ' ਜਿਹੀਆਂ ਸਫ਼ਲ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸਮੀਪ ਕੰਗ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਬਿੰਨੂ ਢਿੱਲੋਂ, ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਅਤੇ ਅੰਬਰਦੀਪ ਸਿੰਘ ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ।
'751 ਫਿਲਮਜ਼' ਅਤੇ 'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅੰਬਰਦੀਪ ਸਿੰਘ ਕਰਨਗੇ, ਜੋ ਲਗਭਗ ਡੇਢ ਦਹਾਕੇ ਬਾਅਦ ਸਮੀਪ ਕੰਗ ਦੀ ਨਿਰਦੇਸ਼ਨਾਂ ਹੇਠ ਬਣੀ ਕਿਸੇ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਜੋ ਪੰਜਾਬੀ ਫਿਲਮ ਇੰਨ੍ਹਾਂ ਇਕੱਠਿਆਂ ਕੀਤੀ, ਉਹ ਸੀ ਸਾਲ 2008 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਚੱਕ ਦੇ ਫੱਟੇ', ਜਿਸ ਦੁਆਰਾ ਸਮੀਪ ਕੰਗ ਵੱਲੋਂ ਨਿਰਦੇਸ਼ਕ ਦੇ ਤੌਰ ਉਤੇ ਅਪਣੀ ਨਵੀਂ ਅਤੇ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕੀਤਾ ਗਿਆ ਸੀ, ਪਰ ਹੈਰਾਨੀਜਨਕ ਪੱਖ ਇਹ ਵੀ ਰਿਹਾ ਕਿ ਇਸ ਸਫ਼ਲ ਫਿਲਮ ਦੇ ਬਾਵਜੂਦ ਇੰਨ੍ਹਾਂ ਦੋਹਾਂ ਦੀ ਨਿਰਦੇਸ਼ਕ ਅਤੇ ਲੇਖਕ ਵਜੋਂ ਸਾਲਾਂਬੱਧੀ ਫਿਲਮੀ ਸਾਂਝ ਸਾਹਮਣੇ ਨਹੀਂ ਆ ਸਕੀ।
ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਉਕਤ ਮਲਟੀ-ਸਟਾਰਰ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਨਵੰਬਰ ਮਹੀਨੇ ਸੈੱਟ ਉਤੇ ਜਾ ਰਹੀ ਇਸ ਫਿਲਮ ਦਾ ਸੰਗੀਤ ਪੱਖ ਵੀ ਗੁਰੂ ਰੰਧਾਵਾ ਹੀ ਸੰਭਾਲਣਗੇ, ਜੋ ਬਤੌਰ ਅਦਾਕਾਰ ਵੀ ਪਹਿਲੀ ਵਾਰ ਨਿਰਦੇਸ਼ਕ ਸਮੀਪ ਕੰਗ ਨਾਲ ਪਹਿਲੀ ਵਾਰ ਕੰਮ ਕਰਨ ਜਾ ਰਹੇ ਹਨ, ਜੋ ਅਪਣੀ ਹਾਲੀਆਂ ਪੰਜਾਬੀ ਫਿਲਮ 'ਸ਼ਾਹਕੋਟ' ਤੋਂ ਕਾਫ਼ੀ ਅਲਹਦਾ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।
ਓਧਰ ਪਾਲੀਵੁੱਡ ਗਲਿਆਰਿਆਂ ਵਿੱਚ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਣਨ ਵੱਲ ਵੱਧ ਚੁੱਕੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਦਿਲਚਸਪ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਹਿਲੀ ਵਾਰ ਇਕੱਠਿਆਂ ਅਪਣੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਕਰਵਾਉਂਣ ਜਾ ਰਹੇ ਹਨ ਬਿੰਨੂ ਢਿੱਲੋਂ, ਗੁਰੂ ਰੰਧਾਵਾ ਅਤੇ ਅੰਬਰਦੀਪ ਸਿੰਘ, ਜਿੰਨ੍ਹਾਂ ਦੀ ਨਜ਼ਰ ਅਉਣ ਵਾਲੀ ਇਸ ਅਨੂਠੀ ਫਿਲਮੀ ਸੁਮੇਲਤਾ ਨੇ ਦਰਸ਼ਕਾਂ ਦੀ ਇਸ ਫਿਲਮ ਪ੍ਰਤੀ ਉਤਸੁਕਤਾ ਨੂੰ ਹੁਣ ਤੋਂ ਹੀ ਕਾਫ਼ੀ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ: