ETV Bharat / entertainment

ਇੱਕਲੇ ਸਲਮਾਨ ਹੀ ਨਹੀਂ 50 ਸਾਲ ਦੀ ਉਮਰ 'ਚ ਅਣਵਿਆਹੇ ਨੇ ਬਾਲੀਵੁੱਡ ਦੇ ਇਹ ਵੱਡੇ ਸਿਤਾਰੇ, ਲਾਸਟ ਵਾਲਾ ਦੇ ਚੁੱਕਾ ਹੈ ਕਈ ਹਿੱਟ ਫਿਲਮਾਂ - UNMARRIED BOLLYWOOD ACTOR

ਸਲਮਾਨ ਖਾਨ ਬਾਰੇ ਹਰ ਕੋਈ ਜਾਣਦਾ ਹੈ ਕਿ ਉਸ ਨੇ ਵਿਆਹ ਨਹੀਂ ਕਰਵਾਇਆ। ਪਰ ਸਲਮਾਨ ਤੋਂ ਇਲਾਵਾ ਕੁਆਰੇ ਬੈਠੇ ਸਿਤਾਰਿਆਂ ਦੀ ਲਿਸਟ ਇੱਥੇ ਦੇਖੋ।

Unmarried Bollywood Star
Unmarried Bollywood Star (instagram)
author img

By ETV Bharat Entertainment Team

Published : Oct 9, 2024, 10:53 AM IST

Unmarried Bollywood Star: ਪਿਛਲੇ ਕੁਝ ਸਾਲਾਂ ਤੋਂ ਜਿੱਥੇ ਇੱਕ ਪਾਸੇ ਬਾਲੀਵੁੱਡ ਸਿਤਾਰੇ ਲਗਾਤਾਰ ਵਿਆਹ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਅਜਿਹੇ ਸਿਤਾਰੇ ਵੀ ਹਨ, ਜਿਨ੍ਹਾਂ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ ਹੈ ਅਤੇ ਇਕੱਲੇ ਹੀ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 40 ਤੋਂ ਜਿਆਦਾ ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਵਿਆਹ ਨਹੀਂ ਕੀਤਾ ਹੈ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...।

ਸਲਮਾਨ ਖਾਨ (58)

ਇਸ ਲਿਸਟ 'ਚ ਪਹਿਲਾਂ ਨਾਂਅ ਸਲਮਾਨ ਖਾਨ ਦਾ ਹੈ। ਸਲਮਾਨ ਖਾਨ ਦਾ ਹਰ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀ ਖਬਰ ਸੁਣਨ ਲਈ ਤਰਸ ਰਿਹਾ ਹੈ। ਵਿਆਹ ਦੇ ਸਵਾਲ 'ਤੇ ਸਲਮਾਨ ਹਮੇਸ਼ਾ ਅਸਪੱਸ਼ਟ ਜਵਾਬ ਦਿੰਦੇ ਹਨ। ਹਾਲਾਂਕਿ 58 ਸਾਲ ਦੇ ਸਲਮਾਨ ਦਾ ਨਾਂ ਕਈ ਅਦਾਕਾਰਾਂ ਨਾਲ ਜੁੜਿਆ ਹੈ ਪਰ ਉਨ੍ਹਾਂ ਦਾ ਰਿਸ਼ਤਾ ਕਦੇ ਵਿਆਹ ਦੀ ਦਹਿਲੀਜ਼ ਤੱਕ ਨਹੀਂ ਪਹੁੰਚਿਆ। ਉਮਰ ਦੇ ਇਸ ਪੜਾਅ 'ਤੇ ਵੀ ਸਲਮਾਨ ਖਾਨ ਅਜੇ ਤੱਕ ਅਣਵਿਆਹੇ ਹਨ।

ਉਦੈ ਚੋਪੜਾ (51)

ਯਸ਼ ਚੋਪੜਾ ਦੇ ਛੋਟੇ ਬੇਟੇ ਉਦੈ ਚੋਪੜਾ ਨੇ ਵੀ ਇਸ ਸੂਚੀ 'ਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਉਦੈ ਚੋਪੜਾ ਨੇ ਵੀ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਪਰ ਸਫਲਤਾ ਉਨ੍ਹਾਂ ਦੇ ਕੰਮ ਨਹੀਂ ਆਈ। 'ਮੁਹੱਬਤੇਂ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਉਦੈ ਚੋਪੜਾ ਨੇ 51 ਸਾਲ ਦੀ ਉਮਰ ਵਿੱਚ ਵੀ ਵਿਆਹ ਨਹੀਂ ਕਰਵਾਇਆ।

ਅਭੈ ਦਿਓਲ (48)

ਅਭੈ ਦਿਓਲ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਸੀ ਅਤੇ ਇਸੇ ਕਾਰਨ ਉਹ ਫਿਲਮਾਂ ਤੋਂ ਦੂਰ ਰਹੇ। ਉਨ੍ਹਾਂ ਦੀ ਉਮਰ 48 ਸਾਲ ਹੈ ਪਰ ਹੁਣ ਤੱਕ ਉਨ੍ਹਾਂ ਨੇ ਕਿਸੇ ਨਾਲ ਵਿਆਹ ਨਹੀਂ ਕੀਤਾ ਹੈ।

ਅਕਸ਼ੈ ਖੰਨਾ (49)

ਇਸ ਲਿਸਟ 'ਚ ਅਗਲਾ ਨਾਂ ਅਕਸ਼ੈ ਖੰਨਾ ਦਾ ਹੈ। ਵਿਨੋਦ ਖੰਨਾ ਦੇ ਬੇਟੇ ਅਕਸ਼ੈ ਖੰਨਾ ਨੇ ਵੀ ਅਜੇ ਤੱਕ ਆਪਣਾ ਘਰ ਨਹੀਂ ਵਸਾਇਆ ਹੈ। ਅਕਸ਼ੈ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ 1997 'ਚ ਕੀਤੀ ਸੀ। ਉਨ੍ਹਾਂ ਦੀ ਗਿਣਤੀ ਬਾਲੀਵੁੱਡ ਦੇ ਬਿਹਤਰੀਨ ਅਦਾਕਾਰਾਂ 'ਚ ਕੀਤੀ ਜਾਂਦੀ ਹੈ। 49 ਸਾਲ ਦੀ ਉਮਰ 'ਚ ਵੀ ਅਕਸ਼ੈ ਇਕੱਲੇ ਰਹਿ ਰਹੇ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.