ਹੈਦਰਾਬਾਦ: ਕਾਰਤਿਕ ਆਰੀਅਨ ਦੀ ਡਰਾਉਣੀ-ਕਾਮੇਡੀ ਫਿਲਮ 'ਭੂਲ ਭੁਲੱਈਆ 3' ਅਤੇ ਅਜੇ ਦੇਵਗਨ ਸਟਾਰਰ ਐਕਸ਼ਨ 'ਸਿੰਘਮ ਅਗੇਨ' ਬਾਕਸ ਆਫਿਸ 'ਤੇ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੀਆਂ ਹਨ। 1 ਨਵੰਬਰ 2024 ਨੂੰ ਰਿਲੀਜ਼ ਹੋਈਆਂ ਇਹ ਦੋਵੇਂ ਫਿਲਮਾਂ ਸਿਨੇਮਾਘਰਾਂ ਵਿੱਚ ਤੀਜੇ ਹਫ਼ਤੇ ਵਿੱਚ ਦਾਖਲ ਹੋ ਚੁੱਕੀਆਂ ਹਨ। ਉਮੀਦ ਹੈ ਕਿ ਦੋਵੇਂ ਫਿਲਮਾਂ ਤੀਜੇ ਵੀਕੈਂਡ ਤੱਕ 250 ਕਰੋੜ ਦਾ ਅੰਕੜਾ ਪਾਰ ਕਰ ਲੈਣਗੀਆਂ।
ਭੂਲ ਭੁਲੱਈਆ 3
ਅਨੀਸ ਬਜ਼ਮੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਭੂਲ ਭੁਲੱਈਆ 3' ਨੇ ਬਾਕਸ ਆਫਿਸ 'ਤੇ ਆਪਣੀ ਪਕੜ ਬਣਾਈ ਰੱਖੀ ਹੈ। ਦੂਜੇ ਹਫਤੇ 'ਚ ਆਪਣੀ ਕਮਾਈ 'ਚ ਗਿਰਾਵਟ ਦੇ ਬਾਵਜੂਦ ਕਾਰਤਿਕ ਆਰੀਅਨ ਦੀ ਡਰਾਉਣੀ ਕਾਮੇਡੀ ਨੇ ਬਾਕਸ ਆਫਿਸ 'ਤੇ ਕਮਾਲ ਕਰ ਦਿੱਤਾ ਅਤੇ 14 ਦਿਨਾਂ 'ਚ 234 ਕਰੋੜ ਰੁਪਏ ਕਮਾ ਲਏ। 2 ਹਫ਼ਤਿਆਂ ਵਿੱਚ 'ਭੂਲ ਭੁਲੱਈਆ 3' ਦਾ ਕੁੱਲ ਕਲੈਕਸ਼ਨ ਲਗਭਗ 337.25 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
#BhoolBhulaiyaa3 Day 15 Afternoon Occupancy: 26.77% (2D) #Hindi https://t.co/qCoNlZOXd8
— Sacnilk Entertainment (@SacnilkEntmt) November 15, 2024
ਫਿਲਮ ਦੇ 15ਵੇਂ ਦਿਨ ਕਲੈਕਸ਼ਨ ਦੀ ਗੱਲ ਕਰੀਏ ਤਾਂ 'ਭੂਲ ਭੁਲੱਈਆ 3' ਨੇ ਤੀਜੇ ਸ਼ੁੱਕਰਵਾਰ ਨੂੰ ਵੀ ਬਾਕਸ ਆਫਿਸ 'ਤੇ ਆਪਣੀ ਪਕੜ ਬਣਾਈ ਰੱਖੀ। ਕਾਰਤਿਕ ਆਰੀਅਨ ਸਟਾਰਰ ਫਿਲਮ ਨੇ 15ਵੇਂ ਦਿਨ ਘਰੇਲੂ ਬਾਕਸ ਆਫਿਸ 'ਤੇ ਕਰੀਬ 4 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। 15 ਦਿਨਾਂ ਬਾਅਦ ਫਿਲਮ ਦਾ ਕੁੱਲ ਕਲੈਕਸ਼ਨ 238 ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ।
ਸਿੰਘਮ ਅਗੇਨ
ਰੋਹਿਤ ਸ਼ੈੱਟੀ ਦੀ ਨਿਰਦੇਸ਼ਿਤ ਐਕਸ਼ਨ ਫਿਲਮ 'ਸਿੰਘਮ ਅਗੇਨ' ਦਾ ਸ਼ੁਰੂਆਤੀ ਵੀਕੈਂਡ ਸ਼ਾਨਦਾਰ ਰਿਹਾ। ਸੈਕਨਿਲਕ ਮੁਤਾਬਕ ਫਿਲਮ ਨੇ ਪਹਿਲੇ ਹਫਤੇ 173 ਕਰੋੜ ਰੁਪਏ ਅਤੇ ਦੂਜੇ ਹਫਤੇ 51 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
#SinghamAgain Day 15 Afternoon Occupancy: 22.30% (2D) #Hindi https://t.co/vgsBD687Eu
— Sacnilk Entertainment (@SacnilkEntmt) November 15, 2024
14 ਦਿਨਾਂ ਦਾ ਕੁੱਲ ਕਲੈਕਸ਼ਨ 234.35 ਕਰੋੜ ਰੁਪਏ ਹੈ, ਜਦੋਂ ਕਿ ਦੁਨੀਆ ਭਰ 'ਚ ਕੁੱਲ ਕਲੈਕਸ਼ਨ 336.50 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਸੈਕਨਿਲਕ ਦੇ ਅਨੁਸਾਰ ਅਜੇ ਦੇਵਗਨ ਸਟਾਰਰ ਫਿਲਮ ਨੇ ਤੀਜੇ ਸ਼ੁੱਕਰਵਾਰ ਨੂੰ ਲਗਭਗ 2.75 ਕਰੋੜ ਰੁਪਏ ਦੀ ਕਮਾਈ ਕੀਤੀ। ਹੁਣ ਕੁੱਲ ਕਲੈਕਸ਼ਨ 237.1 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਕੰਗੂਵਾ
ਦੱਖਣ ਦੀ ਫਿਲਮ 'ਕੰਗੂਵਾ' 14 ਨਵੰਬਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਰਿਲੀਜ਼ ਹੋਣ ਦਾ ਦੋਵਾਂ ਫਿਲਮਾਂ 'ਤੇ ਕੁਝ ਅਸਰ ਪਿਆ ਹੈ। ਕੰਗੂਵਾ ਨੇ ਪਹਿਲੇ ਦਿਨ 24 ਕਰੋੜ ਦੀ ਕਮਾਈ ਕੀਤੀ। ਦੂਜੇ ਦਿਨ ਫਿਲਮ ਨੇ 10 ਤੋਂ 11 ਕਰੋੜ ਰੁਪਏ ਦੀ ਕਮਾਈ ਕੀਤੀ। ਹਾਲਾਂਕਿ ਫਿਲਮ ਦੀ ਦੂਜੇ ਦਿਨ ਦੀ ਕਮਾਈ ਪਹਿਲੇ ਦਿਨ ਦੇ ਮੁਕਾਬਲੇ ਕਾਫੀ ਘੱਟ ਰਹੀ ਹੈ। ਫਿਲਮ 'ਚ ਸਾਊਥ ਸਿੰਘਮ ਸੂਰਿਆ, ਬਾਲੀਵੁੱਡ ਅਦਾਕਾਰ ਬੌਬੀ ਦਿਓਲ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ 'ਚ ਹਨ।
ਇਹ ਵੀ ਪੜ੍ਹੋ: