ETV Bharat / entertainment

ਇੱਕੋ ਫਿਲਮ ਵਿੱਚ ਨਜ਼ਰ ਆਉਣਗੇ ਇਹ ਦੋ ਵੱਡੇ ਸਿਤਾਰੇ, ਸ਼ੂਟਿੰਗ ਹੋਈ ਸ਼ੁਰੂ - Babbu Maan And Guru Randhawa - BABBU MAAN AND GURU RANDHAWA

Babbu Maan And Guru Randhawa New Film: ਹਾਲ ਹੀ ਵਿੱਚ ਬੱਬੂ ਮਾਨ ਆਪਣੀ ਫਿਲਮ 'ਸੁੱਚਾ ਸੂਰਮਾ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਹੁਣ ਅਦਾਕਾਰ-ਗਾਇਕ ਦੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਗੁਰੂ ਰੰਧਾਵਾ ਭੂਮਿਕਾ ਨਿਭਾਉਂਦੇ ਨਜ਼ਰ ਪੈਣਗੇ।

Babbu Maan And Guru Randhawa New Film
Babbu Maan And Guru Randhawa New Film (instagram)
author img

By ETV Bharat Entertainment Team

Published : Sep 1, 2024, 5:33 PM IST

ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਬੱਬੂ ਮਾਨ ਦੀ ਨਵੀਂ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਫਲੌਰ ਉਤੇ ਪਹੁੰਚ ਗਈ ਹੈ, ਜਿਸ ਵਿੱਚ ਗੁਰੂ ਰੰਧਾਵਾ ਵੀ ਲੀਡਿੰਗ ਵਿੱਚ ਉਨ੍ਹਾਂ ਦੇ ਨਾਲ ਕਿਰਦਾਰ ਅਦਾ ਕਰਨ ਜਾ ਰਹੇ ਹਨ।

'ਬੋਸ ਮਿਊਜ਼ਿਕਲ ਰਿਕਾਰਡਜ਼' ਦੇ ਬੈਨਰ ਅਤੇ '751 ਫਿਲਮਜ਼' ਦੀ ਐਸੋਸ਼ੀਏਸ਼ਨ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ।

ਬਾਲੀਵੁੱਡ ਨਾਲ ਜੁੜੇ ਨਿਰਮਾਤਾਵਾਂ ਇਸ਼ਾਨ ਕਪੂਰ, ਸ਼ਾਹ ਜੰਡਿਆਲੀ ਅਤੇ ਧਰਮਿੰਦਰ ਦੁਆਰਾ ਬਹੁ ਕਰੋੜੀ ਬਜਟ ਅਤੇ ਮਲਟੀ-ਸਟਾਰਰ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਪਹਿਲਾਂ ਸ਼ੈਡਿਊਲ ਮੋਹਾਲੀ ਲਾਗਲੇ ਇਲਾਕਿਆਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਬੇਹੱਦ ਗੁੱਪਚੁੱਪ ਅਤੇ ਬਿਨਾਂ ਸ਼ੋਰ ਸ਼ਰਾਬੇ ਭਰੇ ਰੂਪ ਵਿੱਚ ਮੁਕੰਮਲ ਕੀਤਾ ਜਾ ਰਿਹਾ ਹੈ।

ਸਾਲ 2018 ਵਿੱਚ ਰਿਲੀਜ਼ ਹੋਈ ਅਤੇ ਮੁਸ਼ਤਾਕ ਪਾਸ਼ਾ ਵੱਲੋਂ ਨਿਰਦੇਸ਼ਿਤ ਕੀਤੀ 'ਬੰਜਾਰਾ: ਦਾ ਟਰੱਕ ਡਰਾਈਵਰ' ਦੇ ਲੰਮੇਂ ਵਕਫ਼ੇ ਬਾਅਦ ਇੰਨੀਂ ਦਿਨੀਂ ਮੁੜ ਪੰਜਾਬੀ ਸਿਨੇਮਾ ਖੇਤਰ ਵਿੱਚ ਕਾਫ਼ੀ ਸਰਗਰਮ ਅਤੇ ਕਾਰਜਸ਼ੀਲ ਨਜ਼ਰ ਆ ਰਹੇ ਹਨ ਗਾਇਕ ਬੱਬੂ ਮਾਨ, ਜੋ ਅਦਾਕਾਰ ਦੇ ਤੌਰ ਉਤੇ ਸਥਾਪਤੀ ਲਈ ਲਗਾਤਾਰ ਯਤਨਸ਼ੀਲ ਰਹੇ ਹਨ, ਹਾਲਾਂਕਿ ਅਦਾਕਾਰ ਵਜੇ ਹਾਲੀਆ ਸਮੇਂ ਰਿਲੀਜ਼ ਹੋਈ ਉਨ੍ਹਾਂ ਦੀ ਕੋਈ ਵੀ ਫਿਲਮ ਬਾਕਸ ਆਫਿਸ ਉਤੇ ਜਲਵਾ ਨਹੀਂ ਵਿਖਾ ਸਕੀ, ਜਿੰਨ੍ਹਾਂ ਦੀ ਸਫਲਤਮ ਸਿਨੇਮਾ ਸਟੇਟਸ ਹਾਸਿਲ ਕਰਨ ਦੀ ਤਾਂਘ ਹੁਣ ਜਾ ਕੇ ਅਸਰਦਾਰ ਰੰਗ ਲਿਆਉਂਦੀ ਨਜ਼ਰੀ ਆ ਰਹੀ ਹੈ।

ਹਾਲ ਹੀ ਵਿੱਚ ਸਾਹਮਣੇ ਆਏ ਅਤੇ ਸੁਪਰ ਹਿੱਟ ਰਹੇ ਗਾਣੇ ਪਾਗਲ ਤੋਂ ਬਾਅਦ ਇੱਕ ਵਾਰ ਫਿਰ ਬੱਬੂ ਮਾਨ ਅਤੇ ਗੁਰੂ ਰੰਧਾਵਾ ਦੀ ਸ਼ਾਨਦਾਰ ਕੈਮਿਸਟਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਸ਼ੁਰੂ ਹੋਈ ਐਕਸ਼ਨ ਡਰਾਮਾ ਪੰਜਾਬੀ ਫਿਲਮ, ਜਿਸ ਵਿੱਚ ਕਾਫ਼ੀ ਪ੍ਰਭਾਵੀ ਐਕਸ਼ਨ ਦੇਖਣ ਨੂੰ ਮਿਲੇਗਾ, ਜਿਸ ਨੂੰ ਫਿਲਮਾਉਣ ਲਈ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੀ ਮੁੰਬਈ ਤੋਂ ਚੰਡੀਗੜ੍ਹ ਪਹੁੰਚ ਚੁੱਕੇ ਹਨ, ਜੋ ਹਿੰਦੀ ਸਿਨੇਮਾ ਦੀਆਂ ਬੇਸ਼ੁਮਾਰ ਸਫਲਤਮ ਫਿਲਮਾਂ ਦਾ ਐਕਸ਼ਨ ਸੰਯੋਜਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਬਜਰੰਗੀ ਭਾਈਜਾਨ', 'ਉਚਾਈ', 'ਡੰਕੀ' ਆਦਿ ਸ਼ੁਮਾਰ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.