ETV Bharat / entertainment

ਲਾਰੈਂਸ ਬਿਸ਼ਨੋਈ ਬਣ ਗਿਆ ਸਲਮਾਨ ਖਾਨ ਦੇ ਪਿਆਰਿਆਂ ਦਾ ਦੁਸ਼ਮਣ, ਬਾਬਾ ਸਿੱਦੀਕੀ ਦੇ ਕਤਲ ਦੀ ਲਈ ਜ਼ਿੰਮੇਵਾਰੀ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਪਹਿਲਾਂ ਉਹ ਸਲਮਾਨ ਦੇ ਪਿਤਾ ਨੂੰ ਧਮਕੀ ਦੇ ਚੁੱਕੇ ਹਨ।

baba siddique shot
baba siddique shot (getty)
author img

By ETV Bharat Entertainment Team

Published : Oct 13, 2024, 3:03 PM IST

ਹੈਦਰਾਬਾਦ: ਸਲਮਾਨ ਖਾਨ ਦੇ ਜਾਨਲੇਵਾ ਦੁਸ਼ਮਣ ਬਣੇ ਲਾਰੈਂਸ ਬਿਸ਼ਨੋਈ ਨੇ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲ ਹੀ 'ਚ ਮੁੰਬਈ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਾਬਾ ਸਿੱਦੀਕੀ ਨੂੰ 15 ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ 12 ਅਕਤੂਬਰ ਦੀ ਦੇਰ ਰਾਤ ਦੋ ਹਮਲਾਵਰਾਂ ਨੇ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਆਈਏਐਨਐਸ ਦੇ ਅਨੁਸਾਰ ਬਾਬਾ ਸਿੱਦੀਕੀ ਦੇ ਕਤਲ ਤੋਂ ਇੱਕ ਦਿਨ ਬਾਅਦ ਮੁੰਬਈ ਪੁਲਿਸ ਨੇ ਐਤਵਾਰ ਰਾਤ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਦੀ ਹੱਤਿਆ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ।

Y ਸ਼੍ਰੇਣੀ ਦੀ ਸੁਰੱਖਿਆ ਹੋਣ ਦੇ ਬਾਵਜੂਦ ਤਿੰਨ ਹਮਲਾਵਰਾਂ ਨੇ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਸਿੱਦੀਕੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਿੱਦੀਕੀ 2004 ਤੋਂ 2008 ਤੱਕ ਮਹਾਰਾਸ਼ਟਰ ਕੈਬਨਿਟ ਵਿੱਚ ਮੰਤਰੀ ਰਹੇ।

ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਮਿਲੀ ਸੀ ਧਮਕੀ

ਇਸ ਤੋਂ ਪਹਿਲਾਂ ਸਤੰਬਰ 'ਚ ਸਲਮਾਨ ਖਾਨ ਦੇ ਪਿਤਾ ਮਸ਼ਹੂਰ ਲੇਖਕ ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸਵੇਰ ਦੀ ਸੈਰ ਦੌਰਾਨ ਇੱਕ ਔਰਤ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਸਲੀਮ ਖਾਨ ਨੂੰ ਧਮਕੀ ਦਿੱਤੀ। ਸਕੂਟਰ 'ਤੇ ਸਵਾਰ ਇੱਕ ਵਿਅਕਤੀ ਅਤੇ ਬੁਰਕਾ ਪਹਿਨੀ ਇੱਕ ਔਰਤ ਸਲੀਮ ਖਾਨ ਕੋਲ ਆਏ ਅਤੇ ਉਨ੍ਹਾਂ ਨੂੰ ਧਮਕੀ ਦਿੰਦੇ ਹੋਏ ਕਿਹਾ, 'ਕੀ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜਾਂ?'

ਸਲਮਾਨ ਖਾਨ ਦੇ ਘਰ 'ਤੇ ਹਮਲਾ

ਇਹ ਘਟਨਾ ਸਲਮਾਨ ਖਾਨ ਦੇ ਘਰ 'ਤੇ ਹਮਲੇ ਦੇ ਕੁਝ ਮਹੀਨੇ ਬਾਅਦ ਵਾਪਰੀ ਹੈ। ਇਸ ਸਾਲ ਅਪ੍ਰੈਲ ਵਿੱਚ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਦੱਸਿਆ ਗਿਆ ਸੀ ਕਿ ਇਸ ਹਮਲੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਗੈਂਗਸਟਰ ਦੇ ਭਰਾ ਅਨਮੋਲ ਬਿਸ਼ਨੋਈ ਨੇ ਫੇਸਬੁੱਕ ਪੋਸਟ ਰਾਹੀਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.