ਮੁੰਬਈ: ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਬੱਲੇਬਾਜ਼ ਕੇਐੱਲ ਰਾਹੁਲ ਜਨਵਰੀ 2023 'ਚ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਜੋੜੇ ਨੇ ਪਰਿਵਾਰ ਅਤੇ ਇੰਡਸਟਰੀ ਦੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਖੰਡਾਲਾ ਵਿੱਚ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ ਵਿੱਚ ਸੱਤ ਫੇਰੇ ਲਏ ਸਨ।
ਹਾਲਾਂਕਿ, ਜੋੜੇ ਨੇ ਹਮੇਸ਼ਾ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ ਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਇੱਕ ਦੂਜੇ ਨਾਲ ਬਹੁਤ ਘੱਟ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਸਭ ਦੇ ਵਿਚਕਾਰ ਉਸਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆਈ ਹੈ ਕਿ ਆਥੀਆ ਸ਼ੈੱਟੀ ਮਾਂ ਬਣਨ ਜਾ ਰਹੀ ਹੈ। ਆਓ ਜਾਣਦੇ ਹਾਂ ਇਸ ਖਬਰ ਦੀ ਸੱਚਾਈ।
ਕੀ ਸੱਚਮੁੱਚ ਮਾਤਾ-ਪਿਤਾ ਬਣਨ ਜਾ ਰਿਹਾ ਹੈ ਇਹ ਜੋੜਾ?: ਹਾਲ ਹੀ ਵਿੱਚ ਅਦਾਕਾਰ ਸੁਨੀਲ ਸ਼ੈੱਟੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਸੰਕੇਤ ਦਿੱਤਾ ਹੈ। ਉਸਨੇ ਡਾਂਸ ਸ਼ੋਅ ਵਿੱਚ ਸੰਕੇਤ ਦਿੱਤਾ ਸੀ ਕਿ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਮਾਤਾ-ਪਿਤਾ ਬਣਨ ਜਾ ਰਹੇ ਹਨ।
- ਆਥੀਆ-ਰਾਹੁਲ ਮਨਾ ਰਹੇ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ, ਅਦਾਕਾਰਾ ਦੇ ਪਿਤਾ ਅਤੇ ਭਰਾ ਨੇ ਜੋੜੀ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
- Athiya Shetty Birthday: ਕੇਐੱਲ ਰਾਹੁਲ ਨੇ ਪਤਨੀ ਆਥੀਆ ਸ਼ੈੱਟੀ 'ਤੇ ਲੁਟਾਇਆ ਪਿਆਰ, ਰੁਮਾਂਟਿਕ ਤਸਵੀਰ ਸ਼ੇਅਰ ਕਰਕੇ ਲਿਖਿਆ ਖਾਸ ਨੋਟ
- Karva Chauth 2023 : ਪਰਿਣੀਤੀ ਚੋਪੜਾ ਤੋਂ ਲੈ ਕੇ ਕਿਆਰਾ ਅਡਵਾਨੀ ਤੱਕ, ਇਹ ਸੁੰਦਰੀਆਂ ਰੱਖਣਗੀਆਂ ਇਸ ਸਾਲ ਕਰਵਾ ਚੌਥ ਦਾ ਪਹਿਲਾਂ ਵਰਤ, ਤਿਆਰੀਆਂ ਸ਼ੁਰੂ
ਉਲੇਖਯੋਗ ਹੈ ਕਿ ਸੁਨੀਲ ਸ਼ੈੱਟੀ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਬਤੌਰ ਜੱਜ ਆਏ ਸਨ। ਸ਼ੋਅ ਦੀ ਹੋਸਟ ਭਾਰਤੀ ਸਿੰਘ ਨੇ ਮਜ਼ਾਕ 'ਚ ਸੁਨੀਲ ਤੋਂ ਪੁੱਛਿਆ ਸੀ ਕਿ ਉਹ ਕਿਹੋ ਜਿਹਾ ਨਾਨਾ ਹੋਵੇਗਾ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰ ਨੇ ਕਿਹਾ ਸੀ, 'ਹਾਂ, ਜਦੋਂ ਮੈਂ ਅਗਲੇ ਸੀਜ਼ਨ 'ਚ ਆਵਾਂਗਾ ਤਾਂ ਮੈਂ ਨਾਨਾ ਦੀ ਤਰ੍ਹਾਂ ਸਟੇਜ 'ਤੇ ਚੱਲਾਂਗਾ।'
ਪ੍ਰਸ਼ੰਸਕਾਂ ਦਾ ਟੁੱਟਿਆ ਦਿਲ: 'ਹੇਰਾ ਫੇਰੀ' ਅਦਾਕਾਰ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ 'ਚ ਹਲਚਲ ਮੱਚ ਗਈ। ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਕੀ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ, ਪਰ ਤਾਜ਼ਾ ਜਾਣਕਾਰੀ ਦੇ ਅਨੁਸਾਰ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦੇ ਮਾਤਾ-ਪਿਤਾ ਬਣਨ ਦੀਆਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਦੂਜੇ ਪਾਸੇ ਫੈਨਜ਼ ਬੇਸ਼ੱਕ ਇਸ ਖਬਰ ਤੋਂ ਦੁਖੀ ਹਨ ਪਰ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਇਸ ਜੋੜੀ ਨੂੰ ਜਲਦ ਹੀ ਖੁਸ਼ਖਬਰੀ ਦਿੱਤੀ ਜਾਵੇਗੀ।