ETV Bharat / entertainment

ਏਪੀ ਢਿੱਲੋਂ ਹੀ ਨਹੀਂ, ਇੰਨ੍ਹਾਂ ਪੰਜਾਬੀ ਗਾਇਕਾਂ ਉਤੇ ਵੀ ਹੋ ਚੁੱਕਿਆ ਜਾਨਲੇਵਾ ਹਮਲਾ, ਇੱਕ ਦੀ ਤਾਂ ਚਲੀ ਗਈ ਜਾਨ - Firing Outside AP Dhillon House

Punjabi Singers Attacked: ਹਾਲ ਹੀ ਵਿੱਚ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਅਜਿਹੀ ਖਬਰ ਆਈ, ਜਿਸ ਨੇ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ। ਦਰਅਸਲ, ਸੁਣਨ ਨੂੰ ਮਿਲਿਆ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋ ਗਈ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਵੀ ਕਾਫੀ ਗਾਇਕਾਂ ਉਤੇ ਹਮਲਾ ਹੋ ਚੁੱਕਿਆ ਹੈ।

Firing Outside AP Dhillon House
Punjabi Singers Attacked (instagram)
author img

By ETV Bharat Entertainment Team

Published : Sep 2, 2024, 6:50 PM IST

ਚੰਡੀਗੜ੍ਹ: ਕਿਹਾ ਜਾਂਦਾ ਹੈ ਮਸ਼ਹੂਰ ਹੋਣ ਲਈ ਵੀ ਕੋਈ ਨਾ ਕੋਈ ਕੀਮਤ ਦੇਣੀ ਪੈਂਦੀ ਹੈ। ਮਸ਼ਹੂਰ ਹੋਣ ਤੋਂ ਬਾਅਦ ਲੱਖਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਕੁੱਝ ਦੁਸ਼ਮਣ ਵੀ ਬਣ ਜਾਂਦੇ ਹਨ। ਇਸੇ ਤਰ੍ਹਾਂ ਅੱਜ ਪਾਲੀਵੁੱਡ ਗਲਿਆਰੇ ਵਿੱਚ ਇੱਕ ਅਜਿਹੀ ਖਬਰ ਆਈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਦਰਅਸਲ, ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਪੀ ਢਿੱਲੋਂ ਪਹਿਲੇ ਅਜਿਹੇ ਕਲਾਕਾਰ ਨਹੀਂ ਹਨ, ਜਿੰਨ੍ਹਾਂ ਉਤੇ ਅਜਿਹਾ ਹਮਲਾ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਾਇਕਾਂ ਉਤੇ ਜਾਨਲੇਵਾ ਹਮਲੇ ਹੋ ਚੁੱਕੇ ਹਨ। ਇਸ ਵਿੱਚ ਕਰਨ ਔਜਲਾ ਅਤੇ ਮਨਕੀਰਤ ਔਲਖ ਵਰਗੇ ਕਲਾਕਾਰਾਂ ਦੇ ਨਾਂਅ ਸ਼ਾਮਲ ਹਨ।

ਕਰਨ ਔਜਲਾ: ਇਸ ਸਟੋਰੀ ਵਿੱਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਗਾਇਕ ਕਰਨ ਔਜਲਾ ਦਾ, ਜੋ ਕਿਸੇ ਸਮੇਂ ਸਿੱਧੂ ਦੇ ਬਹੁਤ ਕਰੀਬੀ ਸਨ। ਕਰਨ ਔਜਲਾ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋਇਆ ਸੀ। ਹਾਲਾਂਕਿ, ਇਹ ਖੁਸ਼ਕਿਸਮਤੀ ਰਹੀ ਕਿ ਉਹ ਇਸ ਹਮਲੇ ਤੋਂ ਬਚ ਗਏ। ਸਿੱਧੂ ਵਾਂਗ ਹੀ ਕਿਸੇ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਪਰਮੀਸ਼ ਵਰਮਾ: ਗੀਤ 'ਗਾਲ਼ ਨੀ ਕੱਢਨੀ' ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾਂ ਬਣਾਉਣ ਵਾਲੇ ਗਾਇਕ ਪਰਮੀਸ਼ ਵਰਮਾ 'ਤੇ 2018 'ਚ ਮੋਹਾਲੀ 'ਚ ਹਮਲਾ ਕੀਤਾ ਸੀ ਪਰ ਉਹ ਖੁਸ਼ਕਿਸਮਤ ਸਨ ਕਿ ਗੋਲੀ ਉਨ੍ਹਾਂ ਦੇ ਗੋਡੇ 'ਚ ਲੱਗੀ ਅਤੇ ਉਨ੍ਹਾਂ ਦੀ ਜਾਨ ਬਚ ਗਈ। ਇੱਕ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ।

ਗੁਰੂ ਰੰਧਾਵਾ: ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ 'ਤੇ ਉਨ੍ਹਾਂ ਦੇ ਕੰਸਰਟ ਦੌਰਾਨ ਹਮਲਾ ਹੋਇਆ ਸੀ। ਹਾਲਾਂਕਿ, ਇਸ ਨੂੰ ਘਾਤਕ ਹਮਲਾ ਨਹੀਂ ਕਿਹਾ ਜਾ ਸਕਦਾ। ਰਿਪੋਰਟਾਂ ਮੁਤਾਬਕ ਗੁਰੂ ਰੰਧਾਵਾ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਵੈਨਕੂਵਰ ਦੇ ਕਵੀਨ ਐਲਿਜ਼ਾਬੈਥ ਥੀਏਟਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਗਾਇਕ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਸੀ, ਜਦੋਂ ਉਹ ਥੀਏਟਰ ਤੋਂ ਬਾਹਰ ਜਾ ਰਿਹਾ ਸੀ।

ਆਰ ਨੇਤ: ਪੰਜਾਬੀ ਗਾਇਕ ਆਰ ਨੇਤ 'ਤੇ ਵੀ ਹਮਲਾ ਹੋਇਆ ਸੀ। ਗਾਇਕ ਨੇ ਖੁਦ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਅਤੇ ਮਾਮਲਾ ਵੀ ਦਰਜ ਕਰਵਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਸੀ।

ਗਿੱਪੀ ਗਿਰੇਵਾਲ: ਸਾਲ 2018 ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੀ ਹਾਂ...ਜੂਨ 2018 ਵਿੱਚ ਗਾਇਕ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਸ ਨੂੰ ਵਟਸਐਪ 'ਤੇ ਧਮਕੀ ਭਰੀ ਕਾਲ ਆਈ ਸੀ। ਬਾਅਦ ਵਿੱਚ ਉਸ ਦੀ ਸ਼ਿਕਾਇਤ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਪਿਛਲੇ ਸਾਲ ਦੇ ਅੰਤ ਵਿੱਚ ਗਾਇਕ ਦੇ ਕੈਨੇਡਾ ਵਾਲੇ ਘਰ ਉਤੇ ਵੀ ਫਾਇਰਿੰਗ ਹੋਈ ਸੀ, ਜਿਸ ਦਾ ਵੱਡਾ ਕਾਰਨ ਗਾਇਕ ਦੀ ਸਲਮਾਨ ਖਾਨ ਨਾਲ ਦੋਸਤੀ ਦੱਸੀ ਜਾ ਰਹੀ ਸੀ।

ਮਨਕੀਰਤ ਔਲਖ: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫੇਸਬੁੱਕ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਹਾਲਾਂਕਿ ਬਾਅਦ 'ਚ ਪੋਸਟ ਨੂੰ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚ ਮਨਕੀਰਤ ਨੇ ਇਸ ਮਾਮਲੇ ਦੀ ਮੋਹਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਇੱਕ ਵਾਰ ਕੁੱਝ ਅਣਜਾਣ ਵਿਅਕਤੀਆਂ ਨੇ ਗਾਇਕ ਦੀ ਗੱਡੀ ਦਾ ਪਿੱਛਾ ਵੀ ਕੀਤਾ ਸੀ। ਔਲਖ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਸੀ।

ਸਿੱਧੂ ਮੂਸੇਵਾਲਾ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪੰਜਾਬ ਦਾ ਬੱਚਾ ਬੱਚਾ ਵਾਕਿਫ਼ ਹੈ, ਸਿੱਧੂ ਮੂਸੇਵਾਲਾ ਉਤੇ 29 ਮਈ 2022 ਨੂੰ ਹਮਲਾ ਹੋਇਆ ਸੀ, ਜਿਸ ਵਿੱਚ ਗਾਇਕ ਦੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਹੁਣ ਪੰਜਾਬੀ ਸੰਗੀਤ ਪ੍ਰੇਮੀ ਕਾਫੀ ਚਿੰਤਾ ਵਿੱਚ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.