ETV Bharat / entertainment

ਦੀਪਿਕਾ-ਰਣਵੀਰ ਦੇ ਪਹਿਲੇ ਬੱਚੇ ਨੂੰ ਵਿਗਾੜ ਦੇਵੇਗਾ ਇਹ ਸ਼ਖਸ, ਅਦਾਕਾਰਾ ਦੀ ਭੈਣ ਅਨੀਸ਼ਾ ਪਾਦੂਕੋਣ ਨੇ ਕੀਤਾ ਖੁਲਾਸਾ - Deepika Ranveer First Baby

Deepika Padukone And Ranveer Singh: ਦੀਪਿਕਾ ਪਾਦੂਕੋਣ ਦੀ ਭੈਣ ਅਨੀਸ਼ਾ ਪਾਦੂਕੋਣ ਪਹਿਲਾਂ ਹੀ ਆਪਣੀ ਆਉਣ ਵਾਲੀ ਭਾਣਜੀ ਜਾਂ ਭਾਣਜੇ ਨੂੰ ਲੈ ਕੇ ਉਤਸ਼ਾਹਿਤ ਹੈ। ਹਾਲ ਹੀ ਵਿੱਚ ਅਨੀਸ਼ਾ ਨੇ ਦੱਸਿਆ ਹੈ ਕਿ ਆਉਣ ਵਾਲੇ ਬੱਚੇ ਨੂੰ ਕੌਣ ਵਿਗਾੜ ਸਕਦਾ ਹੈ।

Deepika Padukone Ranveer Singh Expecting First Baby

author img

By ETV Bharat Entertainment Team

Published : Mar 12, 2024, 1:18 PM IST

ਮੁੰਬਈ (ਬਿਊਰੋ): ਬਾਲੀਵੁੱਡ ਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। 'ਪਦਮਾਵਤੀ' ਅਦਾਕਾਰਾ ਨੇ ਹਾਲ ਹੀ 'ਚ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦੇ ਕੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਰਣਵੀਰ ਅਤੇ ਦੀਪਿਕਾ ਨੇ ਆਪਣੇ ਇੱਕ ਸਮੂਹਿਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ 6 ਸਾਲ ਬਾਅਦ ਦੀਪਿਕਾ ਪਾਦੂਕੋਣ ਮਾਂ ਬਣਨ ਜਾ ਰਹੀ ਹੈ ਅਤੇ ਰਣਵੀਰ ਸਿੰਘ ਪਿਤਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੀਪਿਕਾ ਦੀ ਛੋਟੀ ਭੈਣ ਅਨੀਸ਼ਾ ਪਾਦੂਕੋਣ ਨੇ ਵੱਡਾ ਖੁਲਾਸਾ ਕੀਤਾ ਹੈ।

ਕੌਣ ਵਿਗਾੜੇਗਾ ਬੱਚੇ ਨੂੰ?: ਅਨੀਸ਼ਾ ਪਾਦੂਕੋਣ ਨੇ ਆਪਣੀ ਭੈਣ ਦੀ ਇਸ ਖੁਸ਼ਖਬਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਬਹੁਤ ਵਧੀਆ, ਸ਼ਾਨਦਾਰ, ਪਹਿਲੀ ਵਾਰ ਭਾਵਨਾਵਾਂ।' ਅਨੀਸ਼ਾ ਨੇ ਇਹ ਵੀ ਖੁਲਾਸਾ ਕੀਤਾ ਕਿ ਬੱਚੇ ਨੂੰ ਸਭ ਤੋਂ ਵੱਧ ਕੌਣ ਵਿਗਾੜੇਗਾ, 'ਵਿਗਾੜਨਾ' ਮੁਸ਼ਕਿਲ ਹੈ, ਮੈਂ ਰਣਵੀਰ ਦਾ ਨਾਂਅ ਲੈਣਾ ਚਾਹਾਂਗੀ, ਪਰ ਮੈਨੂੰ ਡਰ ਹੈ ਕਿ ਮੇਰੇ ਮਾਤਾ-ਪਿਤਾ ਵੀ ਅਜਿਹਾ ਹੀ ਕਰਨਗੇ।'

ਦੀਪਿਕਾ ਪਾਦੂਕੋਣ ਕਦੋਂ ਬਣੇਗੀ ਮਾਂ?: ਦੀਪਿਕਾ ਅਤੇ ਰਣਵੀਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਅੱਧੀ ਖੁਸ਼ਖਬਰੀ ਨਹੀਂ ਦਿੱਤੀ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੀ ਗੁੱਡਨਿਊਜ਼ ਪੋਸਟ ਵਿੱਚ ਜੋੜੇ ਨੇ ਦੱਸਿਆ ਸੀ ਕਿ ਉਹ ਸਤੰਬਰ 2024 ਵਿੱਚ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਖੁਸ਼ਖਬਰੀ ਤੋਂ ਬਾਅਦ ਬਾਲੀਵੁੱਡ ਵਿੱਚ ਸ਼ਾਇਦ ਹੀ ਕੋਈ ਅਜਿਹਾ ਜੋੜਾ ਜਾਂ ਸਟਾਰ ਬਚਿਆ ਹੋਵੇਗਾ ਜਿਸ ਨੇ ਦੀਪਵੀਰ ਨੂੰ ਵਧਾਈ ਨਾ ਦਿੱਤੀ ਹੋਵੇ।

ਇੰਤਜ਼ਾਰ ਕਰ ਰਹੇ ਹਨ ਕੈਟਰੀਨਾ ਕੈਫ ਦੇ ਪ੍ਰਸ਼ੰਸਕ: ਅਨੁਸ਼ਕਾ ਸ਼ਰਮਾ, ਆਲੀਆ ਭੱਟ, ਬਿਪਾਸ਼ਾ ਬਾਸੂ ਸਮੇਤ ਕਈ ਅਦਾਕਾਰਾਂ ਦੇ ਮਾਂ ਬਣਨ ਤੋਂ ਬਾਅਦ ਹੁਣ ਪ੍ਰਸ਼ੰਸਕ ਕੈਟਰੀਨਾ ਕੈਫ ਤੋਂ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਹਨ। 9 ਦਸੰਬਰ 2021 ਨੂੰ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਕਈ ਵਾਰ ਫੈਲ ਚੁੱਕੀਆਂ ਹਨ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਕ ਛੋਟਾ ਬੱਚਾ ਵੀ ਕੈਟਰੀਨਾ ਦੀ ਗੋਦ 'ਚ ਖੇਡੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.