ਮੁੰਬਈ: ਬਾਲੀਵੁੱਡ ਅਦਾਕਾਰ ਅਨਿਲ ਕਪੂਰ ਹੁਣ ਅੱਲੂ ਅਰਜੁਨ, ਕਾਰਤਿਕ ਆਰੀਅਨ ਅਤੇ ਯਸ਼ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ ਕਿਉਂਕਿ ਉਨ੍ਹਾਂ ਨੇ ਹਾਲ ਹੀ 'ਚ ਇੱਕ ਪਾਨ ਮਸਾਲਾ ਬ੍ਰਾਂਡ ਦੇ ਇਸ਼ਤਿਹਾਰ ਨੂੰ ਠੁਕਰਾ ਦਿੱਤਾ ਸੀ। ਅਨਿਲ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਆਪਣੇ ਪ੍ਰਸ਼ੰਸਕਾਂ ਪ੍ਰਤੀ ਜ਼ਿੰਮੇਵਾਰੀ ਹੈ। ਖਬਰਾਂ ਮੁਤਾਬਕ, ਉਨ੍ਹਾਂ ਨੂੰ ਇਸ ਇਸ਼ਤਿਹਾਰ ਲਈ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ।
ਅਨਿਲ ਨੇ ਕਰੋੜਾਂ ਦੇ ਇਸ਼ਤਿਹਾਰ ਨੂੰ ਠੁਕਰਾ ਦਿੱਤਾ
ਖਬਰਾਂ ਮੁਤਾਬਕ ਇਸ ਇਸ਼ਤਿਹਾਰ ਲਈ ਅਨਿਲ ਕਪੂਰ ਨੂੰ 10 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਉਨ੍ਹਾਂ ਨੇ ਤੁਰੰਤ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਆਪਣੇ ਪ੍ਰਸ਼ੰਸਕਾਂ ਪ੍ਰਤੀ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਗਲਤ ਗੱਲ ਨੂੰ ਪ੍ਰਮੋਟ ਨਾ ਕਰਨ। ਖ਼ਾਸਕਰ ਅਜਿਹੇ ਉਤਪਾਦ, ਜੋ ਕਾਫ਼ੀ ਨੁਕਸਾਨਦੇਹ ਹੁੰਦੇ ਹਨ।
ਇਹ ਸਿਤਾਰੇ ਪਹਿਲਾਂ ਵੀ ਠੁਕਰਾ ਚੁੱਕੇ ਹਨ ਅਜਿਹੇ ਵਿਗਿਆਪਨ
ਅਨਿਲ ਕਪੂਰ ਤੋਂ ਪਹਿਲਾਂ ਵੀ ਕਈ ਸਿਤਾਰੇ ਅਜਿਹੇ ਵਿਗਿਆਪਨਾਂ ਨੂੰ ਠੁਕਰਾ ਚੁੱਕੇ ਹਨ। ਕਾਰਤਿਕ ਆਰੀਅਨ, ਅੱਲੂ ਅਰਜੁਨ, ਯਸ਼, ਸਮ੍ਰਿਤੀ ਇਰਾਨੀ, ਜੌਨ ਅਬ੍ਰਾਹਮ, ਐਮੀ ਵਿਰਕ ਵਰਗੇ ਕਲਾਕਾਰਾਂ ਨੇ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਤੋਂ ਇਨਕਾਰ ਕੀਤਾ ਹੈ।
ਅਕਸ਼ੇ ਅਤੇ ਸ਼ਾਹਰੁਖ ਲਈ ਇੱਕ ਮਿਸਾਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ, ਅਜੇ ਦੇਵਗਨ ਅਤੇ ਸ਼ਾਹਰੁਖ ਦੀ ਪਾਨ ਮਸਾਲਾ ਬ੍ਰਾਂਡਾਂ ਦਾ ਸਮਰਥਨ ਕਰਨ ਲਈ ਲੋਕਾਂ ਦੁਆਰਾ ਆਲੋਚਨਾ ਕੀਤੀ ਗਈ ਸੀ। ਪ੍ਰਸ਼ੰਸਕਾਂ ਵੱਲੋਂ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਅਕਸ਼ੈ ਨੇ ਐਲਾਨ ਕੀਤਾ ਸੀ ਕਿ ਉਹ ਅਜਿਹੇ ਇਸ਼ਤਿਹਾਰਾਂ ਦਾ ਹਿੱਸਾ ਨਹੀਂ ਬਣਨਗੇ। ਅਕਸ਼ੈ ਨੇ ਪਾਨ ਮਸਾਲਾ ਬ੍ਰਾਂਡ ਲਈ ਸ਼ਾਹਰੁਖ ਅਤੇ ਅਜੈ ਨਾਲ ਮਿਲ ਕੇ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਫਿਰ ਉਨ੍ਹਾਂ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਸੀ ਅਤੇ ਐਲਾਨ ਕੀਤਾ ਸੀ ਕਿ ਉਹ ਅਜਿਹਾ ਵਿਗਿਆਪਨ ਦੁਬਾਰਾ ਕਦੇ ਨਹੀਂ ਕਰਨਗੇ। ਉਨ੍ਹਾਂ ਨੇ ਇੱਕ ਨੋਟ ਵੀ ਸਾਂਝਾ ਕੀਤਾ ਸੀ ਅਤੇ ਦੱਸਿਆ ਸੀ ਕਿ ਇਸ ਵਿਗਿਆਪਨ ਤੋਂ ਮਿਲੇ ਪੈਸੇ ਦਾ ਇਸਤੇਮਾਲ ਉਹ ਚੰਗੇ ਕੰਮ ਲਈ ਕਰਨਗੇ।
ਇਹ ਵੀ ਪੜ੍ਹੋ:-