ETV Bharat / entertainment

ਵਿੱਕੀ ਕੌਸ਼ਲ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਨਾਲ ਧੂੰਮਾਂ ਪਾਉਣ ਲਈ ਤਿਆਰ ਐਮੀ ਵਿਰਕ, ਇਸ ਫਿਲਮ ਵਿੱਚ ਆਉਣਗੇ ਨਜ਼ਰ - Ammy Virk Bollywood Film

Ammy Virk Bollywood Film Khel Khel Mein: ਹਾਲ ਹੀ ਵਿੱਚ ਐਮੀ ਵਿਰਕ ਦੀ ਅਕਸ਼ੈ ਕੁਮਾਰ ਨਾਲ ਨਵੀਂ ਬਾਲੀਵੁੱਡ ਫਿਲਮ ਦਾ ਐਲਾਨ ਕੀਤਾ ਗਿਆ ਸੀ, ਅਦਾਕਾਰ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

author img

By ETV Bharat Entertainment Team

Published : Jul 25, 2024, 10:20 AM IST

Updated : Jul 25, 2024, 1:08 PM IST

Ammy Virk Bollywood Film Khel Khel Mein
Ammy Virk Bollywood Film Khel Khel Mein (instagram)

ਚੰਡੀਗੜ੍ਹ: ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਗਾਇਕ ਅਤੇ ਅਦਾਕਾਰ ਐਮੀ ਵਿਰਕ, ਜਿੰਨ੍ਹਾਂ ਦੀ ਇੱਕ ਹੋਰ ਨਵੀਂ ਹਿੰਦੀ ਫਿਲਮ 'ਖੇਲ ਖੇਲ ਮੇਂ' ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਉਹ ਲੀਡਿੰਗ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।

'ਟੀ-ਸੀਰੀਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਵਕਾਓ ਫਿਲਮਜ-ਕੇਕੇਐਮ ਪ੍ਰੋਡੋਕਸ਼ਨ' ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਅਸ਼ਵਨੀ ਯਾਰਡੀ, ਸ਼ਸ਼ੀ ਸਿਨਹਾ, ਅਜੇ ਰਾਏ ਹਨ, ਜਦਕਿ ਲੇਖਨ ਅਤੇ ਨਿਰਦੇਸ਼ਨ ਮੁਦੱਸਰ ਅਜੀਜ ਦੁਆਰਾ ਕੀਤਾ ਗਿਆ ਹੈ।

ਪਰਿਵਾਰਿਕ-ਮੰਨੋਰੰਜਕ ਅਤੇ ਕਾਮੇਡੀ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਮਲਟੀ-ਸਟਾਰਰ ਫਿਲਮ ਦੀ ਸਟਾਰ-ਕਾਸਟ ਵਿੱਚ ਅਕਸ਼ੈ ਕੁਮਾਰ, ਐਮੀ ਵਿਰਕ, ਫਰਦੀਨ ਖਾਨ, ਤਾਪਸੀ ਪੰਨੂ, ਵਾਣੀ ਕਪੂਰ, ਪ੍ਰਗਿਆ ਜੈਸਵਾਲ ਸ਼ੁਮਾਰ ਹਨ।

15 ਅਗਸਤ 2024 ਨੂੰ ਰਿਲੀਜ਼ ਹੋਣ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਦੇ ਨਿਰਦੇਸ਼ਕ ਮੁਦੱਸਰ ਅਜੀਜ ਬਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਇੰਨੀਂ ਦਿਨੀਂ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜੋ ਇਸ ਤੋਂ ਪਹਿਲਾਂ 'ਹੈਪੀ ਭਾਗ ਜਾਏਗੀ' ਅਤੇ 'ਪਤੀ ਪਤਨੀ ਔਰ ਵੋ' ਦਾ ਸਫ਼ਲ ਨਿਰਦੇਸ਼ ਕਰ ਚੁੱਕੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈ 'ਬੈਡ ਨਿਊਜ਼' ਨਾਲ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੇ ਹੋਏ ਪੰਜਾਬੀ ਸਿਨੇਮਾ ਅਦਾਕਾਰ ਐਮੀ ਵਿਰਕ ਦੀ ਸਾਹਮਣੇ ਆਉਣ ਜਾ ਰਹੀ ਇਹ ਚੌਥੀ ਬਾਲੀਵੁੱਡ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ ਨਿਰਦੇਸ਼ਕ ਅਭਿਸ਼ੇਕ ਦੀ ਅਜੇ ਦੇਵਗਨ ਸਟਾਰਰ 'ਭੁੱਜ: ਦਾ ਪ੍ਰਾਈਡ ਆਫ ਇੰਡੀਆ' ਅਤੇ ਕਬੀਰ ਖਾਨ ਦੀ ਡਾਇਰੈਕਟੋਰੀਅਲ ਅਤੇ ਰਣਬੀਰ ਸਿੰਘ ਦੀ ਲੀਡ ਭੂਮਿਕਾ ਨਾਲ ਸਜੀ ਬਹੁ-ਚਰਚਿਤ ਫਿਲਮ '83' ਆਦਿ ਜਿਹੀਆਂ ਵੱਡੀਆਂ ਹਿੰਦੀ ਫਿਲਮਾਂ ਦਾ ਵੀ ਮਹੱਤਵਪੂਰਨ ਹਿੱਸਾ ਰਹੇ ਹਨ।

ਬਾਲੀਵੁੱਡ ਗਲਿਆਰਿਆਂ ਵਿੱਚ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਅਦਾਕਾਰ ਅਤੇ ਗਾਇਕ ਐਮੀ ਵਿਰਕ ਜਲਦ ਹੀ ਉਕਤ ਫਿਲਮ ਦੇ ਮੁੰਬਈ ਵਿੱਚ ਸ਼ੁਰੂ ਹੋਣ ਜਾ ਰਹੇ ਪ੍ਰਮੋਸ਼ਨ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ, ਜੋ ਅਪਣੀ ਇਸ ਨਵੀਂ ਅਤੇ ਅਹਿਮ ਫਿਲਮ ਨੂੰ ਲੈ ਖਾਸੇ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

Last Updated : Jul 25, 2024, 1:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.