ETV Bharat / entertainment

ਐਮੀ-ਸਰਗੁਣ ਦਾ ਚਾਕਲੇਟ ਡੇਅ 'ਤੇ ਸਰਪ੍ਰਾਈਜ਼, ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਈ ਹਿੱਟ ਫਿਲਮ 'ਕਿਸਮਤ' - ਐਮੀ ਵਿਰਕ

Film Qismat: ਹਾਲ ਹੀ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਚਾਕਲੇਟ ਡੇਅ ਉਤੇ ਉਹਨਾਂ ਦੀ ਸੁਪਰਹਿੱਟ ਫਿਲਮ 'ਕਿਸਮਤ' ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ।

punjabi film QISMAT
punjabi film QISMAT
author img

By ETV Bharat Entertainment Team

Published : Feb 9, 2024, 1:48 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਜੇਕਰ ਹਿੱਟ ਜੋੜੀਆਂ ਦੀ ਗੱਲ ਕੀਤੀ ਜਾਵੇ ਤਾਂ ਸਰਗੁਣ ਮਹਿਤਾ ਅਤੇ ਐਮੀ ਵਿਰਕ ਦੀ ਜੋੜੀ ਇਸ ਲਿਸਟ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰੇਗੀ। ਇਸ ਜੋੜੀ ਨੇ ਪੰਜਾਬੀ ਸਿਨੇਮਾ ਨੂੰ ਕਾਫੀ ਸਾਰੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ 'ਕਿਸਮਤ', 'ਕਿਸਮਤ 2', 'ਸੌਂਕਣ-ਸੌਂਕਣੇ', 'ਅੰਗਰੇਜ਼' ਵਰਗੀਆਂ ਫਿਲਮਾਂ ਸ਼ਾਮਿਲ ਹਨ।

ਹੁਣ ਇਸ ਜੋੜੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਤੋਹਫ਼ਾ ਦੇਣ ਦਾ ਮਨ ਬਣਿਆ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ...ਹਾਲ ਹੀ ਵਿੱਚ ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਰੋਤਿਆਂ ਨਾਲ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ, ਗਾਇਕ ਨੇ ਦੱਸਿਆ ਹੈ ਕਿ ਉਹਨਾਂ ਦੀ 2021 ਦੀ ਸੁਪਰਹਿੱਟ ਫਿਲਮ 'ਕਿਸਮਤ' ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।

ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ ਹੈ, 'ਸਰਪ੍ਰਾਈਜ਼...ਇਹ ਕਿਸਮਤ ਇੱਕ ਵਾਰ ਫਿਰ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ, 9 ਫਰਵਰੀ ਵੈਲੇਨਟਾਈਨ ਹਫ਼ਤਾ ਵਿਸ਼ੇਸ਼।' ਇਸ ਤੋਂ ਇਲਾਵਾ ਗਾਇਕ ਨੇ ਫਿਲਮ ਦਾ ਇੱਕ ਮਜ਼ੇਦਾਰ ਪੋਸਟਰ ਵੀ ਸਾਂਝਾ ਕੀਤਾ ਹੈ।

  • " class="align-text-top noRightClick twitterSection" data="">

ਜਿਉਂ ਹੀ ਗਾਇਕ ਨੇ ਇਸ ਪੋਸਟ ਨੂੰ ਸ਼ੋਸਲ ਮੀਡੀਆ ਉਤੇ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ, ਪ੍ਰਸ਼ੰਸਕ ਫਿਲਮ ਨੂੰ ਦੁਬਾਰਾ ਦੇਖਣ ਲਈ ਆਪਣਾ ਉਤਸ਼ਾਹ ਕਮੈਂਟ ਬਾਕਸ ਵਿੱਚ ਜ਼ਾਹਿਰ ਕਰਨ ਲੱਗੇ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਕੁੜੀਓ ਰੋਣ ਲਈ ਫਿਰ ਤਿਆਰ ਹੋ ਜਾਓ...ਕਿਸਮਤ ਆ ਰਹੀ ਹੈ।' ਇਸ ਤੋਂ ਇਲਾਵਾ ਕਾਫੀ ਸਾਰੇ ਪ੍ਰਸ਼ੰਸਕਾਂ ਨੇ ਲਾਲ ਦਿਲ ਅਤੇ ਅੱਗ ਦਾ ਇਮੋਜੀ ਵੀ ਸਾਂਝਾ ਕੀਤਾ।

ਉਲੇਖਯੋਗ ਹੈ ਕਿ ਕਿਸਮਤ 2018 ਦੀ ਸਭ ਤੋਂ ਸਫਲ ਪੰਜਾਬੀ ਫਿਲਮਾਂ ਵਿੱਚੋਂ ਇੱਕ ਸੀ। ਇਹ ਇੱਕ ਪਿਆਰ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜੋ ਕਦੇ ਖਤਮ ਨਹੀਂ ਹੋਇਆ ਅਤੇ ਜਿਸ ਦਾ ਅੰਤ ਹਰ ਕਿਸੇ ਨੂੰ ਰਵਾ ਗਿਆ। 'ਕਿਸਮਤ' ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਹੋਈ ਇੱਕ ਅਸਧਾਰਨ ਪ੍ਰੇਮ ਕਹਾਣੀ ਹੈ, ਇਸ ਵਿੱਚ ਐਮੀ ਵਿਰਕ (ਸ਼ਿਵ) ਅਤੇ ਸਰਗੁਣ ਮਹਿਤਾ (ਬਾਣੀ) ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਫਿਲਮ ਦੇ ਗੀਤਾਂ ਨੇ ਕਾਫੀ ਤਾਰੀਫ਼ ਪ੍ਰਾਪਤ ਕੀਤੀ ਸੀ, ਗੀਤ ਅੱਜ ਵੀ ਨੌਜਵਾਨ ਮੁੰਡੇ-ਕੁੜੀਆਂ ਦੀ ਪਹਿਲੀ ਪਸੰਦ ਹਨ।

ਇਸ ਦੌਰਾਨ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੇ ਵਰਕਫੰਰਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਜਲਦ ਹੀ ਸੋਨਮ ਬਾਜਵਾ ਨਾਲ ਫਿਲਮ 'ਕੁੜੀ ਹਰਿਆਣੇ ਵੱਲ ਦੀ' ਲੈ ਕੇ ਆ ਰਹੇ ਹਨ। ਦੂਜੇ ਪਾਸੇ ਸਰਗੁਣ ਮਹਿਤਾ ਇਸ ਸਮੇਂ ਆਪਣੇ ਅਦਾਕਾਰ ਪਤੀ ਰਵੀ ਦੂਬੇ ਨਾਲ ਰਿਲੀਜ਼ ਕੀਤਾ ਮਿਊਜ਼ਿਕ ਵੀਡੀਓ ਨਾਲ ਤਾਰੀਫ਼ ਹਾਸਿਲ ਕਰ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਦੀਆਂ ਕਈ ਪੰਜਾਬੀ ਫਿਲਮਾਂ ਰਿਲੀਜ਼ ਅਧੀਨ ਹਨ, ਜਿਸ ਵਿੱਚ 'ਕੈਰੀ ਔਨ ਜੱਟੀਏ' ਅਤੇ 'ਜੱਟ ਨੂੰ ਚੁੜੈਲ ਟੱਕਰੀ' ਸ਼ਾਮਿਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.