ਚੰਡੀਗੜ੍ਹ: 'ਹਨੀਮੂਨ', 'ਅਰਦਾਸ ਸਰਬੱਤ ਦੇ ਭਲੇ ਦੀ' ਅਤੇ 'ਵਾਰਨਿੰਗ 2' ਵਰਗੀਆਂ ਫਿਲਮਾਂ ਕਰ ਚੁੱਕੀ ਜੈਸਮੀਨ ਭਸੀਨ ਦੇ ਬੁਆਏਫ੍ਰੈਂਡ ਅਲੀ ਗੋਨੀ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹੁਣ ਸ਼ੋਸਲ ਮੀਡੀਆ ਉਤੇ ਅਦਾਕਾਰ ਅਲੀ ਗੋਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਦੋਸਤਾਂ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਹ ਪੰਜਾਬੀ ਗੀਤ 'ਕਦੇ ਸਾਡੀ ਗਲੀ' 'ਤੇ ਡਾਂਸ ਕਰ ਰਹੇ ਹਨ। ਕ੍ਰਿਸ਼ਨਾ ਮੁਖਰਜੀ ਅਤੇ ਸ਼ਿਰੀਨ ਮਿਰਜ਼ਾ ਵੀ ਉਨ੍ਹਾਂ ਨਾਲ ਸਟੇਜ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਲੀ ਗੋਨੀ ਡਾਂਸ ਕਰਦੇ ਹੋਏ ਅਚਾਨਕ ਡਿੱਗ ਜਾਂਦੇ ਹਨ ਅਤੇ ਹਰ ਪਾਸੇ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ।
ਇਸ ਤੋਂ ਬਾਅਦ ਕਹਾਣੀ 'ਚ ਟਵਿਸਟ ਆਉਂਦਾ ਹੈ। ਜਿਉਂ ਹੀ ਗੀਤ 'ਹਾਏ ਗਰਮੀ' ਵੱਜਦਾ ਹੈ ਤਾਂ ਅਲੀ ਗੋਨੀ ਇਸ ਗੀਤ ਦੇ ਸਟੈਪ ਕਰਦੇ ਨਜ਼ਰ ਆਉਂਦੇ ਹਨ। ਉਸਦੇ ਦੋਸਤ ਵੀ ਡਾਂਸ ਕਰਦੇ ਹਨ। ਇਸ ਤੋਂ ਬਾਅਦ ਅਲੀ ਪੂਰੇ ਜੋਸ਼ 'ਚ ਨਜ਼ਰੀ ਪੈਂਦੇ ਹਨ। ਉਨ੍ਹਾਂ ਦੀ ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ਵੀਡੀਓ ਉਤੇ ਹੱਸਣ ਵਾਲੇ ਇਮੋਜੀ ਵੀ ਸਾਂਝੇ ਕਰ ਰਹੇ ਹਨ।
ਇਸ ਸੀਰੀਅਲ ਨਾਲ ਮਸ਼ਹੂਰ ਹੋਏ ਅਲੀ ਗੋਨੀ
ਅਲੀ ਗੋਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸ਼ੋਅ 'ਯੇ ਹੈ ਮੁਹੱਬਤੇਂ' ਤੋਂ ਪ੍ਰਸਿੱਧੀ ਮਿਲੀ ਹੈ। ਇਸ ਸ਼ੋਅ 'ਚ ਉਹ ਦਿਵਯੰਕਾ ਤ੍ਰਿਪਾਠੀ ਦੇ ਦੇਵਰ ਰੋਮੀ ਭੱਲਾ ਦੀ ਭੂਮਿਕਾ 'ਚ ਸਨ। ਸ਼ੋਅ ਵਿੱਚ ਉਸਦਾ ਕਿਰਦਾਰ ਨੈਗੇਟਿਵ ਸੀ।
ਇਨ੍ਹਾਂ ਸ਼ੋਅਜ਼ 'ਚ ਨਜ਼ਰ ਆ ਚੁੱਕੇ ਨੇ ਅਲੀ ਗੋਨੀ
ਉਸਨੇ 'ਸਪਲਿਸਟਵਿਲਾ 5', 'ਕੁਛ ਤੋ ਹੈ ਤੇਰੇ ਮੇਰੇ ਡਰਮੀਆਂ', 'ਯੇ ਕਹਾਂ ਆ ਗਏ', 'ਬਹੂ ਹਮਾਰੀ ਰਜਨੀਕਾਂਤ', 'ਢਾਈ ਕਿਲੋ ਪ੍ਰੇਮ', 'ਦਿਲ ਹੀ ਤੋ ਹੈ', 'ਨਾਗਿਨ 3', 'ਖਤਰੋਂ ਕੇ ਖਿਲਾੜੀ 9', 'ਨੱਚ ਬੱਲੀਏ 9' ਵਰਗੇ ਸ਼ੋਅ ਕੀਤੇ ਹਨ। ਉਹ ਪਿਛਲੀ ਵਾਰ 'ਲਾਫਟਰ ਸ਼ੈੱਫਜ਼' ਵਿੱਚ ਨਜ਼ਰ ਆਏ ਸਨ।
ਨਿੱਜੀ ਜ਼ਿੰਦਗੀ 'ਚ ਉਹ ਪੰਜਾਬੀ ਅਦਾਕਾਰਾ ਜੈਸਮੀਨ ਭਸੀਨ ਨੂੰ ਡੇਟ ਕਰ ਰਹੇ ਹਨ। ਜੈਸਮੀਨ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਹੈ। ਦੋਵੇਂ ਆਪਣੀ ਜ਼ਿੰਦਗੀ ਨਾਲ ਜੁੜੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ।
ਇਹ ਵੀ ਪੜ੍ਹੋ: