ETV Bharat / entertainment

ਇੰਤਜ਼ਾਰ ਖਤਮ...'ਪੁਸ਼ਪਾ 2' ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਸ਼ਾਨਦਾਰ ਅਵਤਾਰ 'ਚ ਨਜ਼ਰ ਆਏ ਅੱਲੂ ਅਰਜੁਨ - Pushpa 2 - PUSHPA 2

Pushpa 2: ਸਾਊਥ ਮੈਗਾਸਟਾਰ ਅੱਲੂ ਅਰਜੁਨ ਸਟਾਰਰ ਫਿਲਮ 'ਪੁਸ਼ਪਾ 2' ਦਾ ਸਭ ਤੋਂ ਜ਼ਿਆਦਾ ਉਡੀਕਿਆ ਜਾਣ ਵਾਲਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਅੱਲੂ ਅਰਜੁਨ ਇੱਕ ਵੱਖਰੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ।

Pushpa 2
Pushpa 2
author img

By ETV Bharat Entertainment Team

Published : Apr 8, 2024, 12:10 PM IST

ਹੈਦਰਾਬਾਦ: ਦੱਖਣ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ 2021 ਵਿੱਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ’ ਨਾਲ ਦੁਨੀਆ ਭਰ ਵਿੱਚ ਖਾਸ ਪਛਾਣ ਮਿਲੀ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਇਸ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ। ਅਗਲੀ ਕਹਾਣੀ ਜਾਣਨ ਲਈ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਦੂਜੇ ਪਾਸੇ ਮੇਕਰਸ ਨੇ ਵੀ ਫਿਲਮ ਨੂੰ ਲੈ ਕੇ ਉਤਸ਼ਾਹ ਘੱਟ ਨਹੀਂ ਹੋਣ ਦਿੱਤਾ। ਮੇਕਰਸ ਨੇ ਫਿਲਮ ਨਾਲ ਜੁੜੇ ਛੋਟੇ-ਛੋਟੇ ਅਪਡੇਟਸ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਬਰਕਰਾਰ ਰੱਖਿਆ। ਹੁਣ ਤੱਕ ਮੇਕਰਸ ਸਿਰਫ ਪੋਸਟਰ ਹੀ ਰਿਲੀਜ਼ ਕਰਦੇ ਹਨ ਪਰ ਹੁਣ ਲੰਬੇ ਇੰਤਜ਼ਾਰ ਤੋਂ ਬਾਅਦ 'ਪੁਸ਼ਪਾ 2' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਰਅਸਲ ਇਹ ਟੀਜ਼ਰ ਅੱਲੂ ਅਰਜੁਨ ਦਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਤੋਹਫਾ ਹੈ, ਕਿਉਂਕਿ 'ਪੁਸ਼ਪਾ' ਸਟਾਰ 8 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾ ਰਿਹਾ ਹੈ।

  • " class="align-text-top noRightClick twitterSection" data="">

ਅੱਲੂ ਅਰਜੁਨ ਨੇ ਆਪਣੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ: ਆਪਣੇ 42ਵੇਂ ਜਨਮਦਿਨ 'ਤੇ ਅੱਲੂ ਅਰਜੁਨ ਨੇ ਟੀਜ਼ਰ ਰਿਲੀਜ਼ ਕਰਕੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਜਨਮਦਿਨ ਤੋਂ ਪਹਿਲਾਂ ਹੀ ਅੱਲੂ ਅਰਜੁਨ ਨੇ ਇਸ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਸੀ। ਉਨ੍ਹਾਂ ਨੇ ਬਿਲਕੁਲ ਨਵੇਂ ਪੋਸਟਰ ਦੇ ਨਾਲ ਟੀਜ਼ਰ ਦੇ ਸਮੇਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਟੀਜ਼ਰ 8 ਅਪ੍ਰੈਲ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ। ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਇਸ ਵਾਰ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਦੇਰ ਰਾਤ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕੇਕ ਕੱਟਿਆ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ।

ਉਲੇਖਯੋਗ ਹੈ ਕਿ ਅੱਲੂ ਅਰਜੁਨ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਉਨ੍ਹਾਂ ਦੀ ਪਤਨੀ ਸਨੇਹਾ ਰੈੱਡੀ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਜਿੱਥੇ 'ਪੁਸ਼ਪਾ' ਸਟਾਰ ਨੇ ਕਲਰਫੁੱਲ ਕਮੀਜ਼ ਪਾਈ ਹੋਈ ਸੀ, ਉਥੇ ਹੀ ਸਨੇਹਾ ਸਫੈਦ ਕਰੌਪ ਟੌਪ ਅਤੇ ਸਕਰਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅੱਲੂ ਅਰਜੁਨ ਦੀ ਸੈਲੀਬ੍ਰੇਸ਼ਨ ਪਾਰਟੀ ਦਾ ਕੇਕ ਵੀ ਖਾਸ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.