ਅੰਮ੍ਰਿਤਸਰ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇੱਕ ਵਾਰ ਫਿਰ ਤੋਂ ਪੰਜਾਬੀਆਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ, ਜੀ ਹਾਂ...ਦਰਅਸਲ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਮਰਹੂਮ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰਕ ਮੈਂਬਰ ਦੀ ਆਰਥਿਕ ਮਦਦ ਕੀਤੀ ਗਈ ਹੈ, ਉਸ ਨੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤੇ ਹਨ। ਇਸ ਗੱਲ ਦਾ ਖੁਲਾਸਾ ਗੁਰਮੀਤ ਬਾਵਾ ਦੀ ਸਪੁੱਤਰੀ ਗਲੋਰੀ ਬਾਵਾ ਵੱਲੋਂ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਵੀ ਕੀਤਾ ਹੈ।
ਪੰਜਾਬੀ ਬੇਸ਼ੱਕ ਵਿਦੇਸ਼ਾਂ 'ਚ ਰਹਿੰਦੇ ਹੋਣ ਚਾਹੇ ਉਹ ਮੁੰਬਈ ਦਿੱਲੀ ਅਤੇ ਜਾਂ ਕਿਸੇ ਹੋਰ ਜਗ੍ਹਾਂ ਉਤੇ ਰਹਿੰਦੇ ਹੋਣ ਉਹਨਾਂ ਦਾ ਦਿਲ ਅਤੇ ਦਿਮਾਗ ਪੰਜਾਬ ਵਾਸਤੇ ਹਮੇਸ਼ਾ ਹੀ ਧੜਕਦਾ ਰਹਿੰਦਾ ਹੈ ਅਤੇ ਇਸਦਾ ਉਦਾਹਰਨ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਪੁੱਤਰ ਅਤੇ ਬੋਲੀਵੁੱਡ ਅਦਾਕਾਰ ਅਕਸ਼ ਕੁਮਾਰ ਨੇ ਦਿੱਤਾ ਹੈ ਬੀਤੇ ਸਮੇਂ ਗੁਰਮੀਤ ਬਾਵਾ ਜੋ ਕਿ ਪੰਜਾਬੀ ਗਾਇਕੀ ਵਿੱਚ ਇੱਕ ਅਲੱਗ ਹੀ ਆਪਣਾ ਸਥਾਨ ਬਣਾ ਕੇ ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਸੀ ਅਤੇ ਉਸ ਸੰਸਾਰਿਕ ਜੀਵਨ ਨੂੰ ਪੂਰਾ ਕਰਨ ਤੋਂ ਬਾਅਦ ਗੁਰੂ ਚਰਨਾਂ ਵਿੱਚ ਵਿਰਾਜ ਗਏ ਸਨ, ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਹਾਲਾਤ ਲਗਾਤਾਰ ਹੀ ਖਰਬ ਹੋ ਰਹੇ ਸਨ, ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਗਲੋਰੀ ਬਾਵਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਦੀ ਮਦਦ ਕੀਤੀ ਜਾਵੇ।
ਅਕਸ਼ੇ ਕੁਮਾਰ ਨੇ 25 ਲੱਖ ਭੇਜੇ: ਉਹਨਾਂ ਦੀ ਅਪੀਲ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਵੱਲੋਂ ਪੰਜਾਬੀਆਂ ਵਾਲਾ ਦਿਲ ਕਰ ਗਲੋਰੀ ਬਾਵਾ ਲਈ 25 ਲੱਖ ਰੁਪਏ ਦੀ ਮਦਦ ਭੇਜੀ ਹੈ, ਇਹ ਪ੍ਰਗਟਾਵਾ ਖੁਦ ਗਲੋਰੀ ਬਾਵਾ ਵੱਲੋਂ ਕੀਤਾ ਗਿਆ, ਉਹਨਾਂ ਮੀਡੀਆ ਦੇ ਰੁਬਰੂਹ ਹੁੰਦਿਆਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਉਹਨਾਂ ਦੇ ਬੈਂਕ ਦੇ ਵਿੱਚੋਂ ਫੋਨ ਆਇਆ ਤਾਂ ਉਹਨਾਂ ਨੂੰ ਇਸ ਬਾਰੇ ਸਾਰੀ ਸੂਚਨਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਅਕਸ਼ੈ ਕੁਮਾਰ ਵੱਲੋਂ ਵੀ ਉਹਨਾਂ ਨੂੰ ਇੱਕ ਨੋਟ ਭੇਜਿਆ ਗਿਆ, ਜਿਸ ਵਿੱਚ ਸਾਫ ਤੌਰ 'ਤੇ ਲਿਖਿਆ ਗਿਆ ਕਿ ਉਹ ਆਪਣੀ ਛੋਟੀ ਭੈਣ ਦੀ ਮਦਦ ਕਰਨਾ ਚਾਹੁੰਦੇ ਹਨ। ਉਥੇ ਉਹਨਾਂ ਨੇ ਅਕਸ਼ੈ ਕੁਮਾਰ ਦਾ ਧੰਨਵਾਦ ਵੀ ਕੀਤਾ ਅਤੇ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਕੰਮ ਦੇਣ ਦੀ ਗੱਲ ਕਹੀ ਗਈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਕੰਮ ਹੋਵੇਗਾ ਤਾਂ ਉਹ ਹਰ ਇੱਕ ਜਰੂਰਤ ਆਪਣੀ ਪੂਰੀ ਕਰ ਸਕਦੇ ਹਨ, ਉਥੇ ਹੀ ਉਹਨਾਂ ਵੱਲੋਂ ਜਿੱਥੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਮੀਡੀਆ ਦਾ ਧੰਨਵਾਦ ਵੀ ਕੀਤਾ, ਜਿਨਾਂ ਨੇ ਉਹਨਾਂ ਦੀ ਇਸ ਔਖੇ ਸਮੇਂ ਵਿੱਚ ਮਦਦ ਕੀਤੀ।
ਮਦਦ ਲਈ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਦਾ ਬਹੁਤ ਵੱਡਾ ਹੱਥ ਹੈ: ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਇਸ ਪਿੱਛੇ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਗੁਰਪ੍ਰੀਤ ਸਿੰਘ ਘੁੱਗੀ ਦੇ ਬਹੁਤ ਸਾਰੇ ਦੋਸਤ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਅਕਸ਼ੈ ਕੁਮਾਰ ਵੀ ਉਹਨਾਂ ਦੇ ਬਹੁਤ ਵਧੀਆ ਦੋਸਤ ਹਨ। ਇਸ ਦੀ ਅਸਲ ਸਚਾਈ ਕੀ ਹੈ ਇਹ ਤਾਂ ਗੁਰਪ੍ਰੀਤ ਸਿੰਘ ਘੁੱਗੀ ਹੀ ਦੱਸ ਸਕਦੇ ਹਨ, ਪਰ ਗਲੋਰੀ ਬਾਵਾ ਦੇ ਪਰਿਵਾਰ ਦੇ ਵਿੱਚ ਬੇਸ਼ੱਕ ਹੁਣ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹਨਾਂ ਨੂੰ 25 ਲੱਖ ਰੁਪਏ ਦੀ ਮਦਦ ਤਾਂ ਅਕਸ਼ੈ ਕੁਮਾਰ ਨੇ ਕੀਤੀ ਹੀ ਹੈ, ਉਥੇ ਦੂਸਰੇ ਪਾਸੇ ਉਹਨਾਂ ਨੂੰ ਛੋਟੀ ਭੈਣ ਕਹਿ ਕੇ ਵੀ ਸੰਬੋਧਨ ਕੀਤਾ ਗਿਆ ਹੈ।
- ਫਿਰੋਜ਼ਪੁਰ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀਆਂ ਸਧਰਾਂ 'ਤੇ ਫਿਰਿਆ ਪਾਣੀ, ਕਈ ਏਕੜ ਝੋਨੇ ਦੀ ਫ਼ਸਲ ਡੁੱਬੀ, ਵੇਖੋ ਤਸਵੀਰਾਂ - Ferozepur News
- ਸ਼ਿਵ ਸੈਨਾ ਆਗੂ 'ਤੇ ਹਮਲੇ ਤੋਂ ਬਾਅਦ ਸਵਾਲਾਂ 'ਚ ਮਾਨ ਸਰਕਾਰ; AAP ਸਾਂਸਦ ਨੇ ਸੰਦੀਪ ਥਾਪਰ ਦੀ ਇਹ ਪੋਸਟ ਕਿਉਂ ਕੀਤੀ ਸ਼ੇਅਰ, ਵੇਖੋ ਰਿਪੋਰਟ - Shiv Sena Leader Sandeep Thapar
- ਕੰਪਿਊਟਰ ਕਲਾਸ ਲਗਾਉਣ ਗਈ ਲੜਕੀ ਗਾਇਬ, 10 ਦਿਨ੍ਹਾਂ ਬਾਅਦ ਵੀ ਨਹੀਂ ਲੱਗਿਆ ਪਤਾ, ਪੁਲਿਸ ਵੱਲੋਂ ਭਾਲ ਜਾਰੀ - Girl missing in Amritsar
ਪੰਜਾਬ ਦੇ ਮੁੱਖ ਮੰਤਰੀ ਖੁਦ ਵੀ ਇੱਕ ਕਲਾਕਾਰ ਰਹਿ ਚੁੱਕੇ ਹਨ: ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੀ ਇੰਡਸਟਰੀ ਨੂੰ ਸੰਭਾਲਣ ਵਾਸਤੇ ਕਿ ਪੰਜਾਬ ਦੇ ਨੌਜਵਾਨ ਅਤੇ ਪੰਜਾਬ ਦੇ ਅਦਾਕਾਰ ਸਾਹਮਣੇ ਆਉਂਦੇ ਹਨ ਜਾਂ ਨਹੀਂ ਇਹ lਤਾਂ ਆਉਣ ਵਾਲਾ ਸਮਾਂ ਦੱਸੇਗਾ, ਪਰ ਅਕਸ਼ੈ ਕੁਮਾਰ ਨੇ ਵੱਡਾ ਦਿਲ ਕਰਕੇ ਇਸ ਪਰਿਵਾਰ ਦੀ ਜਰੂਰ ਮਦਦ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਗਲੋਰੀ ਬਾਵਾ ਦੇ ਪਰਿਵਾਰ ਦੀ ਮਦਦ ਜਰੂਰ ਕਰਨ ਤਾਂ ਜੋ ਕਿ ਉਹ ਆਪਣੀ ਜਿੰਦਗੀ ਵਧੀਆ ਢੰਗ ਨਾਲ ਜੀਅ ਸਕਣ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਵੀ ਇੱਕ ਕਲਾਕਾਰ ਰਹਿ ਚੁੱਕੇ ਹਨ।