ਮੁੰਬਈ (ਬਿਊਰੋ): ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਨੇ 77ਵੇਂ ਕਾਨਸ ਫਿਲਮ ਫੈਸਟੀਵਲ 2024 'ਚ ਇੱਕ ਵਾਰ ਫਿਰ ਤੋਂ ਆਪਣਾ ਜਾਦੂ ਦਿਖਾਇਆ ਹੈ। ਐਸ਼ਵਰਿਆ ਪਿਛਲੇ ਕਈ ਸਾਲਾਂ ਤੋਂ ਕਾਨਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ।
ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸ਼ਵਰਿਆ ਰਾਏ ਕਾਨਸ ਦੇ ਰੈੱਡ ਕਾਰਪੇਟ 'ਤੇ ਸੈਰ ਕਰਦੀ ਨਜ਼ਰ ਆਈ ਹੈ। ਇੱਥੇ ਐਸ਼ਵਰਿਆ ਰਾਏ ਨੇ ਬਲੈਕ ਗੋਲਡ ਕੰਟਰਾਸਟ ਵਿੱਚ ਬਟਰਫਲਾਈ ਗਾਊਨ ਪਾਇਆ ਸੀ, ਜੋ ਇੰਟਰਨੈੱਟ ਸਨਸਨੀ ਅਤੇ ਟੀਵੀ ਅਦਾਕਾਰਾ ਉਰਫੀ ਜਾਵੇਦ ਦੇ ਬਟਰਫਲਾਈ ਗਾਊਨ ਦੀ ਯਾਦ ਦਿਵਾਉਂਦਾ ਹੈ।
ਕਿਵੇਂ ਹੈ ਐਸ਼ ਦਾ ਗਾਊਨ: ਐਸ਼ਵਰਿਆ ਰਾਏ ਨੇ ਫਾਲਗੁਨੀ ਸ਼ਾਨ ਪੀਕੌਕ ਦੇ ਫਲੋਰ ਟੱਚ ਗਾਊਨ 'ਚ ਆਪਣੀ ਖੂਬਸੂਰਤੀ ਦਿਖਾਈ ਹੈ। ਐਸ਼ ਨੇ ਚਿਹਰੇ 'ਤੇ ਸਾਫਟ ਮੇਕਅੱਪ ਲਗਾਇਆ ਹੋਇਆ ਹੈ। ਐਸ਼ ਦੇ ਗਾਊਨ ਦੀ ਗੱਲ ਕਰੀਏ ਤਾਂ ਬਲੈਕ ਕਲਰ ਦਾ ਗਾਊਨ ਵਾਈਟ ਅਤੇ ਗੋਲਡਨ ਕਲਰ ਨਾਲ ਮੇਲ ਖਾਂਦਾ ਹੈ। ਇਸ ਤੋਂ ਪਹਿਲਾਂ ਇਹ 3ਡੀ ਬਟਰਫਲਾਈ ਗਾਊਨ ਮੁੰਬਈ 'ਚ ਉਰਫੀ ਜਾਵੇਦ ਨੇ ਪਹਿਨਿਆ ਸੀ।
- VIDEO: ਨਿਮਰਤ ਖਹਿਰਾ ਦਾ ਪੁਰਾਣਾ ਵੀਡੀਓ ਆਇਆ ਸਾਹਮਣੇ, 21 ਸਾਲ ਦੀ ਉਮਰ 'ਚ ਕੁੱਝ ਇਸ ਤਰ੍ਹਾਂ ਦੀ ਦਿਖਦੀ ਸੀ ਗਾਇਕਾ - Nimrat Khaira Old Singing Video
- ਕੀ ਹੁਣ ਜੈਕੀ ਸ਼ਰਾਫ ਦੀ ਮਿਮਿਕਰੀ ਨਹੀਂ ਕਰ ਸਕਣਗੇ ਕ੍ਰਿਸ਼ਨਾ ਅਭਿਸ਼ੇਕ? ਪਤਨੀ ਕਸ਼ਮੀਰਾ ਨੇ ਦੱਸਿਆ ਕਾਰਨ - Krushna Abhishek
- ਯੂਟਿਊਬ 'ਤੇ ਧਮਾਲ ਮਚਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ, ਕੀ ਤੁਸੀਂ ਸੁਣਿਆ? - Karan Aujla new song Goin Off
ਉਲੇਖਯੋਗ ਹੈ ਕਿ ਉਰਫੀ ਜਾਵੇਦ ਦਾ ਗਾਊਨ ਕਾਲਾ ਸੀ ਅਤੇ ਉਸ 'ਤੇ ਹਰੇ ਰੰਗ ਦੀ 3ਡੀ ਤਿਤਲੀਆਂ ਸਨ। ਅਜਿਹੇ 'ਚ ਐਸ਼ਵਰਿਆ ਰਾਏ ਦਾ ਗਾਊਨ ਉਰਫੀ ਜਾਵੇਦ ਦੇ ਗਾਊਨ ਦੀ ਯਾਦ ਦਿਵਾਉਂਦਾ ਹੈ। ਉਰਫੀ ਨੇ ਇਹ ਗਾਊਨ 2 ਮਈ ਨੂੰ ਪਹਿਨਿਆ ਸੀ। ਦੱਸ ਦੇਈਏ ਕਿ ਐਸ਼ਵਰਿਆ 16 ਮਈ ਨੂੰ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਕਾਨਸ ਪਹੁੰਚੀ ਸੀ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਦੇ ਸੱਜੇ ਹੱਥ 'ਤੇ ਸਫੈਦ ਰੰਗ ਦਾ ਪਲਾਸਟਰ ਹੈ ਅਤੇ ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਐਸ਼ ਨੂੰ ਇਹ ਸੱਟ ਕਦੋਂ ਅਤੇ ਕਿਵੇਂ ਲੱਗੀ। ਮੀਡੀਆ ਰਿਪੋਰਟਾਂ ਮੁਤਾਬਕ ਐਸ਼ ਦੇ ਆਪਣੇ ਸਹੁਰਿਆਂ ਨਾਲ ਹਾਲਾਤ ਠੀਕ ਨਹੀਂ ਚੱਲ ਰਹੇ ਹਨ।