ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਅਜ਼ੀਮ ਅਤੇ ਬਿਹਤਰੀਨ ਅਦਾਕਾਰਾ ਵਜੋਂ ਆਪਣੀ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਕਿੰਮੀ ਵਰਮਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਫਿਰ ਪਾਲੀਵੁੱਡ ਵਿੱਚ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਦੀ ਇਸ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ', ਜਿਸ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਨਜ਼ਰੀ ਆਵੇਗੀ ਇਹ ਖੂਬਸੂਰਤ ਅਤੇ ਟੈਲੇਂਟਡ ਆਦਾਕਾਰਾ।
'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਦੇ ਬੈਨਰ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ-ਨਿਰਦੇਸ਼ਨ ਅਤੇ ਨਿਰਮਾਣ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਗਈ ਇਸ ਪਰਿਵਾਰਕ-ਡਰਾਮਾ ਫਿਲਮ ਦੀ ਜਿਆਦਾਤਾਰ ਸ਼ੂਟਿੰਗ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਪੂਰੀ ਕੀਤੀ ਗਈ ਹੈ, ਜਿਸ ਤੋਂ ਇਲਾਵਾ ਕੁਝ ਵਿਸ਼ੇਸ਼ ਹਿੱਸੇ ਦਾ ਫਿਲਮਾਂਕਣ ਪੰਜਾਬ ਵਿੱਚ ਵੀ ਕੀਤਾ ਗਿਆ ਹੈ।
'ਰਿਦਮ ਬੁਆਏ ਇੰਟਰਟੇਨਮੈਂਟ' ਵੱਲੋਂ ਆਗਾਮੀ 12 ਜੁਲਾਈ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਵਿੱਚ ਦੇਵ ਖਰੌੜ, ਯੋਗਰਾਜ ਸਿੰਘ, ਸਰਬਜੀਤ ਚੀਮਾ, ਮੋਨਿਕਾ ਗਿੱਲ, ਇਸ਼ਾ ਰਿਖੀ, ਹਰਜ ਨਾਗਰਾ, ਗੁਰਨਾਜ ਕੌਰ, ਹਰਬੀ ਸੰਘਾ, ਕਰਮਜੀਤ ਨੀਰੂ, ਨਗਿੰਦਰ ਗੱਖੜ, ਬਲਜਿੰਦਰ ਅਟਵਾਲ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜਿੰਨ੍ਹਾਂ ਨਾਲ ਹੀ ਮਹੱਤਵਪੂਰਨ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਸਨਮੁੱਖ ਹੋਵੇਗੀ ਇਹ ਬਿਹਤਰੀਨ ਅਦਾਕਾਰਾ।
ਮੂਲ ਰੂਪ ਵਿੱਚ ਜ਼ਿਲਾਂ ਲੁਧਿਆਣਾ ਦੀ ਤਹਿਸੀਲ ਜਗਰਾਉ ਨਾਲ ਸੰਬੰਧਤ ਇਹ ਉਮਦਾ ਅੱਜਕੱਲ੍ਹ ਅਮਰੀਕਾ ਦੇ ਮਸ਼ਹੂਰ ਸ਼ਹਿਰ ਲਾਸ ਏਂਜਲਸ ਵਿਖੇ ਵੱਸ ਦੀ ਹੈ, ਜੋ ਸੱਤ ਸੁਮੰਦਰ ਪਾਰ ਵਸਣ ਦੇ ਬਾਵਜੂਦ ਪੁਰਾਤਨ ਪੰਜਾਬੀ ਵੰਨਗੀਆਂ ਦਾ ਪਸਾਰਾ ਕਰਨ ਅਤੇ ਪੰਜਾਬ ਦੇ ਅਸਲ ਰੀਤੀ ਰਿਵਾਜਾਂ ਨੂੰ ਪ੍ਰਫੁੱਲਤਾ ਦੇਣ ਵਿੱਚ ਵੀ ਪਿਛਲੇ ਲੰਮੇਂ ਸਮੇਂ ਤੋਂ ਲਗਾਤਾਰ ਅਹਿਮ ਯੋਗਦਾਨ ਪਾ ਰਹੀ ਹੈ।
ਬੀਤੇ ਵਰ੍ਹੇ ਰਿਲੀਜ਼ ਹੋਈ ਅਤੇ ਰਣਜੀਤ ਬਾਵਾ-ਮਾਹਿਰਾ ਸ਼ਰਮਾ ਸਟਾਰਰ 'ਲਹਿੰਬਰਗਿੰਨੀ' ਵਿੱਚ ਨਜ਼ਰ ਆਈ ਇਹ ਬਾਕਮਾਲ ਅਦਾਕਾਰਾ ਹੌਲੀ-ਹੌਲੀ ਮੁੜ ਆਪਣੀ ਕਰਮਭੂਮੀ ਵੱਲ ਸਰਗਰਮੀ ਵਧਾਉਂਦੀ ਨਜ਼ਰ ਆ ਰਹੀ ਹੈ, ਜਿੰਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਉਨਾਂ ਦੀ ਉਕਤ ਨਵੀਂ ਫਿਲਮ, ਜਿੰਨ੍ਹਾਂ ਦੀ ਮੁੜ ਸਕਰੀਨ ਪ੍ਰੋਜੈਸ ਦਾ ਦਰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।