ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਅਤੇ ਕੈਨੇਡੀਅਨ ਕਲਾ ਖੇਤਰ ਦੇ ਨਾਲ-ਨਾਲ ਪਾਲੀਵੁੱਡ ਦਾ ਵੀ ਅਨਿਖੜਵਾਂ ਅਤੇ ਪ੍ਰਭਾਵੀ ਹਿੱਸਾ ਬਣ ਚੁੱਕੇ ਦਿੱਗਜ ਅਦਾਕਾਰ ਗੁਰਸ਼ਰਨ ਮਾਨ ਇੱਕ ਵੱਡੇ ਫਿਲਮ ਪ੍ਰੋਜੈਕਟ ਲਈ ਇਕੱਠੇ ਹੋਏ ਹਨ, ਜੋ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਅਨ-ਟਾਈਟਲ ਅਰਥ-ਭਰਪੂਰ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਪੰਜਾਬ ਦੇ ਦੁਆਬਾ ਖਿੱਤੇ ਵਿੱਚ ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਉਮਦਾ ਅਤੇ ਮਿਆਰੀ ਫਿਲਮ ਦਾ ਨਿਰਮਾਣ ਕ੍ਰਿਏਟਿਵ ਬ੍ਰਰੋਜ ਪ੍ਰੋਡੋਕਸ਼ਨ ਯੂਐਸਏ ਦੇ ਬੈਨਰ ਅਧੀਨ ਕੀਤਾ ਜਾ ਰਿਹਾ ਹੈ, ਜਦਕਿ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਨ ਸੰਨੀ ਬਿਨਿੰਗ ਦੇ ਨਾਲ ਅਮਰੀਕਾ, ਕੈਨੇਡਾ ਫਿਲਮ, ਸਾਹਿਤ ਅਤੇ ਕਲਾ ਗਲਿਅਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹੈਰੀ ਬਰਾੜ ਵੱਲੋਂ ਕੀਤਾ ਜਾਵੇਗਾ, ਜੋ ਇਸ ਫਿਲਮ ਨਾਲ ਹੋਰ ਨਵੇਂ ਸਿਨੇਮਾ ਆਯਾਮ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ।
ਕੈਨੇਡਾ ਤੋਂ ਉਚੇਚੇ ਤੌਰ 'ਤੇ ਉਕਤ ਫਿਲਮ ਦਾ ਹਿੱਸਾ ਬਣਨ ਪੰਜਾਬ ਪੁੱਜੇ ਅਦਾਕਾਰ ਗੁਰਸ਼ਰਨ ਮਾਨ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਐਲਬਮ 'ਭੰਗੜੇ ਦਾ ਕਿੰਗ' ਨਾਲ ਮੁੜ ਸੰਗੀਤਕ ਧਮਾਲਾਂ ਪਾ ਰਹੇ ਬਾਕਮਾਲ ਗਾਇਕ ਸਰਬਜੀਤ ਚੀਮਾ ਨਾਲ ਇਸੇ ਫਿਲਮ ਦੇ ਸੈੱਟ 'ਤੇ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ, ਜਿਸ ਦੌਰਾਨ ਮਨ ਦੇ ਵਲਵਲੇ ਸਾਂਝਿਆਂ ਕਰਦਿਆਂ ਅਦਾਕਾਰ ਗੁਰਸ਼ਰਨ ਮਾਨ ਨੇ ਕਿਹਾ ਕਿ ਉਕਤ ਫਿਲਮ (ਜਿਸ ਦਾ ਲੁੱਕ ਜਲਦ ਰਿਵੀਲ ਕੀਤਾ ਜਾਵੇਗਾ) ਵਿੱਚ ਉਹ ਕਾਫ਼ੀ ਮਹੱਤਵਪੂਰਨ ਸਪੋਰਟਿੰਗ ਰੋਲ ਅਦਾ ਕਰਨ ਜਾ ਰਹੇ ਹਨ, ਜਿਸ ਦੁਆਰਾ ਦਰਸ਼ਕਾਂ ਅਤੇ ਉਨਾਂ ਦੇ ਚਾਹੁੰਣ ਵਾਲਿਆਂ ਨੂੰ ਉਨਾਂ ਦੀ ਅਦਾਕਾਰੀ ਦੇ ਕਈ ਹੋਰ ਨਿਵੇਕਲੇ ਸ਼ੇਡਜ਼ ਵੇਖਣ ਨੂੰ ਮਿਲਣਗੇ।
- ਸੋਨੂੰ ਸੂਦ ਦੀ ਫਿਲਮ 'ਫਤਿਹ' ਦਾ ਸ਼ਾਨਦਾਰ ਪੋਸਟਰ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗਾ ਰੀਅਲ ਹੀਰੋ ਦੀ ਫਿਲਮ ਦਾ ਟੀਜ਼ਰ
- Alia Bhatt 31st Birthday: 'ਜਿਗਰਾ' ਤੋਂ ਲੈ ਕੇ 'ਜੀ ਲੇ ਜ਼ਰਾ' ਤੱਕ, ਜਲਦ ਹੀ ਰਿਲੀਜ਼ ਹੋਣਗੀਆਂ ਆਲੀਆ ਭੱਟ ਦੀਆਂ ਇਹ ਬਿਹਤਰੀਨ ਫਿਲਮਾਂ
- ਬਾਦਸ਼ਾਹ ਦੀ ਆਉਣ ਵਾਲੀ ਐਲਬਮ 'ਏਕ ਥਾ ਰਾਜਾ' ਦੇ ਐਲਾਨ 'ਚ ਗੂੰਜੀ ਸ਼ਾਹਰੁਖ ਖਾਨ ਦੀ ਆਵਾਜ਼, ਇਸ ਦਿਨ ਹੋਵੇਗੀ ਰਿਲੀਜ਼
ਉਨਾਂ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਵਿਸਥਾਰਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮੂਲਾ ਫਿਲਮਾਂ ਤੋਂ ਇੱਕਦਮ ਅਲਹਦਾ ਹੱਟ ਕੇ ਬਣਾਈ ਜਾ ਰਹੀ ਹੈ ਇਹ ਫਿਲਮ, ਜਿਸ ਵਿੱਚ ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਚਿਹਰੇ ਗੁੱਗੂ ਗਿੱਲ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੇ ਹਨ, ਉਥੇ ਨਾਲ ਹੀ ਹਿੰਦੀ ਫਿਲਮ ਜਗਤ ਦੀ ਨਾਮਵਰ ਅਦਾਕਾਰਾ ਪੂਨਮ ਢਿੱਲੋਂ ਵੀ ਇਸ ਦਾ ਖਾਸ ਆਕਰਸ਼ਨ ਹੋਣਗੇ, ਜੋ ਇੱਕ ਵਾਰ ਫਿਰ ਅਪਣੀ ਮੰਝੀ ਹੋਈ ਅਦਾਕਾਰੀ ਦਾ ਅਤਿ ਪ੍ਰਭਾਵੀ ਇਜ਼ਹਾਰ ਇਸ ਅਲਹਦਾ ਕੰਟੈਂਟ ਅਧਾਰਿਤ ਫਿਲਮ ਵਿੱਚ ਕਰਵਾਉਂਦੇ ਨਜ਼ਰੀ ਪਵੇਗੀ, ਜਿੰਨਾਂ ਨਾਲ ਸਕ੍ਰੀਨ ਸ਼ੇਅਰ ਕਰਨਾ ਉਨਾਂ ਲਈ ਵੀ ਇੱਕ ਯਾਦਗਾਰ ਅਨੁਭਵ ਰਹੇਗਾ।
ਓਧਰ ਗਾਇਕ ਸਰਬਜੀਤ ਚੀਮਾ ਨੇ ਵੀ ਅਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਖੁੱਲ੍ਹ ਕੇ ਜਜ਼ਬਾਤ ਬਿਆਨ ਕੀਤੇ ਅਤੇ ਦੱਸਿਆ ਕਿ ਇਹ ਫਿਲਮ ਇੱਕ ਪਰਿਵਾਰਿਕ-ਡਰਾਮਾ ਫਿਲਮ ਹੈ, ਜਿਸ ਵਿੱਚ ਸਮਾਜ ਨੂੰ ਸੇਧ ਦੇਣ ਅਤੇ ਪਿਆਰ-ਮੁਹੱਬਤ ਦਾ ਪੈਗਾਮ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਹਾਲ ਹੀ ਵਿੱਚ ਸਾਹਮਣੇ ਆਈਆਂ ਅਪਣੀਆਂ ਪੰਜਾਬੀ ਫਿਲਮਾਂ 'ਲਹਿੰਬਰਗਿੰਨੀ', 'ਮੁੰਡਾ ਸਾਊਥਹਾਲ ਦਾ' ਅਤੇ 'ਸਰਦਾਰਾ ਐਂਡ ਸੰਨਜ਼' ਵਿਚਲੀਆਂ ਭੂਮਿਕਾਵਾਂ ਨੂੰ ਮਿਲੇ ਅਪਾਰ ਦਰਸ਼ਕ ਹੁੰਗਾਰੇ ਪ੍ਰਤੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨਾਂ ਦੱਸਿਆ ਕਿ ਜਲਦ ਹੀ ਉਨਾਂ ਦੀਆਂ ਦੋ ਹੋਰ ਅਹਿਮ ਫਿਲਮਾਂ ਵੀ ਰਿਲੀਜ਼ ਹੋਣ ਜਾ ਰਹੀਆਂ ਹਨ, ਜਿੰਨਾਂ ਵਿੱਚ ਅਮਿਤੋਜ ਮਾਨ ਵੱਲੋਂ ਨਿਰਦੇਸ਼ਿਤ ਕੀਤੀ ਬੱਬੂ ਮਾਨ ਸਟਾਰਰ 'ਸੁੱਚਾ ਸਿੰਘ ਸੂਰਮਾ' ਅਤੇ ਦੇਵ ਖਰੌੜ ਨਾਲ 'ਉੱਚਾ ਦਰ ਬਾਬੇ ਨਾਨਕ ਦਾ' ਸ਼ੁਮਾਰ ਹਨ, ਜਿੰਨਾਂ ਦੇ ਨਾਲ-ਨਾਲ ਹੋਰ ਮਿਆਰੀ ਗਾਣੇ ਵੀ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣਗੇ।