ਫਰੀਦਕੋਟ: ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿੱਚ ਅਦਾਕਾਰ ਅਤੇ ਨਿਰਮਾਤਾ ਦੇ ਤੌਰ 'ਤੇ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਯੁਵਰਾਜ ਐਸ ਸਿੰਘ ਹੁਣ ਮਿਊਜ਼ਿਕ ਪੇਸ਼ਕਾਰ ਦੇ ਤੌਰ 'ਤੇ ਵੀ ਆਪਣੀ ਪਹਿਚਾਣ ਬਣਾਉਣ ਵੱਲ ਵਧ ਰਹੇ ਹਨ। ਉਨ੍ਹਾਂ ਵੱਲੋਂ ਨਿਰਮਿਤ ਕੀਤਾ ਗਿਆ ਪਹਿਲਾ ਗਾਣਾ 'ਫਕੀਰ' ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮਾਂ 'ਤੇ ਜਾਰੀ ਹੋਣ ਜਾ ਰਿਹਾ ਹੈ। 'ਰੇਜ ਫਿਲਮ ਅਤੇ ਮਿਊਜ਼ਿਕ' ਦੇ ਲੇਵਲ ਅਧੀਨ ਪ੍ਰਸਤੁਤ ਕੀਤੇ ਜਾ ਰਹੇ, ਮਸ਼ਹੂਰ ਸੰਗੀਤਕ ਲੇਬਲ 'ਟਿਪਸ ਪੰਜਾਬੀ' ਅਤੇ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਗਾਣੇ 'ਫਕੀਰ' ਨੂੰ ਆਵਾਜ਼ ਚਰਚਿਤ ਪੰਜਾਬੀ ਗਾਇਕ ਮਾਇਲ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਮਿਊਜ਼ਿਕ ਗ੍ਰੈਂਡ ਸਿੰਘ ਵੱਲੋ ਤਿਆਰ ਕੀਤਾ ਗਿਆ ਹੈ ਅਤੇ ਬੋਲ ਰਚਨਾ ਮੁਕਾਬ ਦੇ ਹਨ।
ਬਹੁ-ਭਾਸ਼ਾਈ ਸਿਨੇਮਾਂ ਤੋਂ ਮਿਊਜਿਕ ਇੰਡਸਟਰੀ ਵੱਲ ਹੋਏ ਝੁਕਾਵ ਸਬੰਧੀ ਗੱਲਬਾਤ ਕਰਦਿਆਂ ਅਦਾਕਾਰ ਅਤੇ ਨਿਰਮਾਤਾ ਨੇ ਦੱਸਿਆ ਕਿ ਮੇਰੀ ਸੰਗੀਤ ਨਾਲ ਸਾਂਝ ਬਚਪਣ ਤੋਂ ਹੀ ਰਹੀ ਹੈ ਅਤੇ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਮੈਂ ਮਿਊਜ਼ਿਕ ਇਸਟੂਮੈਂਟ ਗਿਟਾਰ ਪਲੇ ਕਰਨ ਤੋਂ ਲੈ ਸੰਗੀਤਕ ਸਾਜਾਂ ਅਤੇ ਰਾਗਾਂ ਦੀ ਚੰਗੀ ਸਮਝ ਵੀ ਰੱਖਦਾ ਹਾਂ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਅਦਾਕਾਰੀ ਅਤੇ ਫਿਲਮ ਨਿਰਮਾਣ ਦੇ ਪਿਛਲੇ ਕਈ ਸਾਲਾਂ ਤੋਂ ਰਹੇ ਲਗਾਤਾਰ ਰੁਝੇਵਿਆਂ ਦੇ ਚਲਦਿਆ ਇਸ ਪਾਸੇ ਜਿਆਦਾ ਧਿਆਨ ਕੇਂਦਰਿਤ ਨਹੀਂ ਕਰ ਸਕਿਆ, ਪਰ ਹੁਣ ਹੌਲੀ-ਹੌਲੀ ਇਸ ਪਾਸੇ ਵੀ ਫੋਕਸ ਕਰਨ ਜਾ ਰਿਹਾ ਹੈ। ਇਸਦੀ ਪਹਿਲੀ ਲੜੀ ਦੇ ਤੌਰ 'ਤੇ ਹੀ ਗਾਣਾ 'ਫਕੀਰ' ਸਾਹਮਣੇ ਆਉਣ ਜਾ ਰਿਹਾ ਹੈ।
ਇਸ ਗਾਣੇ ਨੂੰ ਉੱਚ ਪੱਧਰੀ ਸੰਗ਼ੀਤਕ ਮਾਪਦੰਢਾ ਅਧੀਨ ਤਿਆਰ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਮੋਲੋਡੀਅਸ ਰੰਗਾਂ ਵਿੱਚ ਰੰਗੇ ਹੋਏ ਇਸ ਮਨ ਨੂੰ ਛੂਹ ਲੈਣ ਵਾਲੇ ਗਾਣੇ ਦਾ ਮਿਊਜ਼ਿਕ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਇਸ ਗਾਣੇ ਨੂੰ ਦੇਸ਼ ਦੀਆਂ ਵੱਖ-ਵੱਖ ਅਤੇ ਖੂਬਸੂਰਤ ਲੋਕੋਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਉਨਾਂ ਨੇ ਅੱਗੇ ਕਿਹਾ ਕਿ ਲੰਬੇ ਸਮੇਂ ਬਾਅਦ ਸੰਗੀਤਕ ਖੇਤਰ ਵਿੱਚ ਇੱਕ ਵਾਰ ਫਿਰ ਧਮਾਲ ਪਾਉਣ ਜਾ ਰਹੇ ਗਾਇਕ ਮਾਇਲ ਵੱਲੋ ਗਾਇਆ ਗਿਆ ਗਾਣਾ ਉਨ੍ਹਾਂ ਦੀ ਨਯਾਬ ਗਾਇਕੀ ਨੂੰ ਹੋਰ ਨਵੇਂ ਆਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
- ਜਦੋਂ 11 ਸਾਲ ਦੀ ਉਮਰ 'ਚ ਦਿਲਜੀਤ ਦੁਸਾਂਝ ਨੂੰ ਛੱਡਣਾ ਪਿਆ ਸੀ ਆਪਣੇ ਮਾਪਿਆਂ ਦਾ ਘਰ, ਗਾਇਕ ਨੇ ਦੱਸੀ ਰਿਸ਼ਤਿਆਂ 'ਚ ਤਣਾਅ ਵਾਲੀ ਗੱਲ - Diljit Dosanjh
- ਰਜਨੀਕਾਂਤ-ਸ਼ਾਹਰੁਖ ਖਾਨ ਨੂੰ ਪਿੱਛੇ ਛੱਡ ਕੇ ਰਣਬੀਰ ਕਪੂਰ ਬਣੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਦਾਕਾਰ, 'ਰਾਮਾਇਣ' ਲਈ ਕਿਸ ਨੇ ਕਿੰਨੀ ਲਈ ਫੀਸ, ਜਾਣੋ ਇੱਥੇ - Ranbir Kapoor
- ਸ਼ੂਟਿੰਗ ਪੜਾਅ ਵੱਲ ਵਧੀ ਇਹ ਬਹੁ-ਚਰਚਿਤ ਫਿਲਮ 'ਡਾਕੂਆਂ ਦਾ ਮੁੰਡਾ 3', ਲੀਡ ਭੂਮਿਕਾ 'ਚ ਨਜ਼ਰ ਆਉਣਗੇ ਦੇਵ ਖਰੌੜ - dakuaan da munda 3
ਮੂਲ ਰੂਪ ਵਿੱਚ ਗੂਰੂ ਗ੍ਰਾਮ ਨਾਲ ਸਬੰਧਿਤ ਅਤੇ ਅਜਕੱਲ੍ਹ ਬਾਲੀਵੁਡ ਅਤੇ ਪਾਲੀਵੁੱਡ ਦੇ ਨਾਮੀ ਨਿਰਮਾਤਾਵਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵੱਲ ਵੱਧ ਰਹੇ ਯੁਵਰਾਜ ਐਸ ਸਿੰਘ ਅਨੁਸਾਰ, ਉਹ ਜਲਦ ਹੀ ਅਪਣੇ ਸੰਗੀਤਕ ਲੇਬਲ ਅਧੀਨ ਕੁਝ ਹੋਰ ਬੇਹਤਰੀਣ ਟਰੈਕ ਸੰਗੀਤਕ ਮਾਰਕੀਟ ਵਿੱਚ ਜਾਰੀ ਕਰਨਗੇ। ਯੁਵਰਾਜ ਐਸ ਸਿੰਘ ਪੰਜਾਬੀ ਸਿਨੇਮਾਂ ਦੀਆਂ ਫਿਲਮਾਂ 'ਕਿਸਮਤ', 'ਕਿਸਮਤ 2', 'ਸਹੁਰਿਆਂ ਦਾ ਪਿੰਡ', 'ਮੁੰਡਾ ਹੀ ਚਾਹੀਦਾ', 'ਸੁਰਖੀ ਬਿੰਦੀ', 'ਮੋਹ', 'ਬਾਜਰੇ ਦਾ ਸਿੱਟਾ' ਆਦਿ ਜਿਹੀਆਂ ਕਈ ਸਫਲ ਅਤੇ ਬਹੁ-ਚਰਚਿਤ ਫਿਲਮਾਂ ਨਾਲ ਸਹਿ ਨਿਰਮਾਤਾ ਦੇ ਤੌਰ 'ਤੇ ਜੁੜੇ ਰਹਿ ਚੁੱਕੇ ਹਨ।