ਮੁੰਬਈ (ਬਿਊਰੋ): ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫੀ ਫੈਨ ਫਾਲੋਇੰਗ ਹੈ। ਸ਼ਾਹਰੁਖ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਿਛਲੇ ਸਾਲ 2023 'ਚ ਸ਼ਾਹਰੁਖ ਖਾਨ ਨੇ ਤਿੰਨ ਸੁਪਰਹਿੱਟ ਫਿਲਮਾਂ (ਪਠਾਨ, ਜਵਾਨ, ਡੰਕੀ) ਨਾਲ ਬਾਕਸ ਆਫਿਸ 'ਤੇ ਇੱਕ ਵਾਰ ਫਿਰ ਆਪਣਾ ਨਾਂਅ ਲਿਖਵਾਇਆ ਹੈ।
ਸ਼ਾਹਰੁਖ ਮੌਜੂਦਾ ਸਾਲ 2024 'ਚ ਕਿਸੇ ਵੀ ਪ੍ਰੋਜੈਕਟ 'ਚ ਨਜ਼ਰ ਨਹੀਂ ਆਉਣ ਵਾਲੇ ਹਨ ਪਰ ਉਨ੍ਹਾਂ ਦੇ ਝੋਲੇ 'ਚ ਸੁਜੋਏ ਘੋਸ਼ ਦੀ ਫਿਲਮ 'ਕਿੰਗ' ਹੈ, ਜੋ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦੇ ਸਟਾਰਡਮ ਨੂੰ ਲੈ ਕੇ ਰੌਲਾ ਪਾਇਆ ਜਾ ਰਿਹਾ ਹੈ। ਸ਼ਾਹਰੁਖ ਖਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਾਹਰੁਖ ਖਾਨ ਸੋਨੇ ਦੇ ਸਿੱਕੇ 'ਤੇ ਨਜ਼ਰ ਆ ਰਹੇ ਹਨ। ਵਾਇਰਲ ਤਸਵੀਰਾਂ ਅਤੇ ਖਬਰਾਂ ਮੁਤਾਬਕ ਸ਼ਾਹਰੁਖ ਖਾਨ ਦੀ ਤਸਵੀਰ ਵਾਲੇ ਇਹ ਸੋਨੇ ਦੇ ਸਿੱਕੇ ਪੈਰਿਸ (ਫਰਾਂਸ) ਦੇ ਗ੍ਰੇਵਿਨ ਮਿਊਜ਼ੀਅਮ 'ਚ ਰੱਖੇ ਗਏ ਹਨ।
ਇਨ੍ਹਾਂ ਸੋਨੇ ਦੇ ਸਿੱਕਿਆਂ 'ਤੇ ਬਾਲੀਵੁੱਡ ਦਾ 'ਬਾਦਸ਼ਾਹ' ਨਜ਼ਰ ਆ ਰਿਹਾ ਹੈ ਅਤੇ ਇਨ੍ਹਾਂ 'ਤੇ ਮਿਊਜ਼ੀਅਮ ਅਤੇ ਸ਼ਾਹਰੁਖ ਖਾਨ ਦਾ ਨਾਂਅ ਵੀ ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਰ-ਵਾਰ ਸਾਹਮਣੇ ਆ ਰਹੀਆਂ ਹਨ। ਪਿਛਲੇ ਸਾਲ ਸ਼ਾਹਰੁਖ ਖਾਨ ਦੀਆਂ ਇਨ੍ਹਾਂ ਤਸਵੀਰਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਜ਼ੋਰ ਫੜਿਆ ਸੀ। ਹੁਣ ਇੱਕ ਵਾਰ ਫਿਰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਲਾ ਰਹੇ ਹਨ।
Grevin Museum, Paris issued this gold coin in honour of Shah Rukh Khan. The only Bollywood actor to receive it 🌟
— Shah Rukh Khan Universe Fan Club (@SRKUniverse) April 15, 2023
SRK TIME100 ICON pic.twitter.com/5Gj5uTh5EJ
ਸ਼ਾਹਰੁਖ ਖਾਨ ਦੇ ਫੈਨ ਕਲੱਬ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਪੈਰਿਸ ਦੇ ਗ੍ਰੇਵਿਨ ਮਿਊਜ਼ੀਅਮ ਨੇ ਸ਼ਾਹਰੁਖ ਖਾਨ ਦੇ ਸਨਮਾਨ 'ਚ ਸੋਨੇ ਦਾ ਇਹ ਸਿੱਕਾ ਜਾਰੀ ਕੀਤਾ ਹੈ, ਭਾਰਤੀ ਫਿਲਮ ਇੰਡਸਟਰੀ 'ਚ ਸ਼ਾਹਰੁਖ ਖਾਨ ਇਕਲੌਤੇ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ।'
- ਲੰਮੇਂ ਸਮੇਂ ਬਾਅਦ ਮੁੜ ਇਕੱਠੇ ਹੋਏ 'ਅੰਗਰੇਜ਼ੀ ਬੀਟ' ਫੇਮ ਗਿੱਪੀ ਗਰੇਵਾਲ-ਹਨੀ ਸਿੰਘ, ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ - Gippy Grewal And Yo Yo Honey Singh
- ਰਿਲੀਜ਼ ਹੋਈ ਅਰਥ-ਭਰਪੂਰ ਲਘੂ ਫਿਲਮ 'ਨੰਗੇਜ', ਭਗਵੰਤ ਸਿੰਘ ਕੰਗ ਨੇ ਕੀਤਾ ਹੈ ਨਿਰਦੇਸ਼ਨ - Short Film Nangej
- ਰਿਲੀਜ਼ ਲਈ ਤਿਆਰ ਲਘੂ ਫਿਲਮ 'ਭੂਆ ਦਾ ਸੰਧਾਰਾ', ਅਮਨ ਮਹਿਮੀ ਨੇ ਕੀਤਾ ਹੈ ਨਿਰਦੇਸ਼ਨ - Aman Mehmi
ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਵਲੋਂ ਇਨ੍ਹਾਂ ਖਬਰਾਂ ਜਾਂ ਅਜਿਹੇ ਕਿਸੇ ਸਨਮਾਨ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖਾਨ ਦੇ ਇਨ੍ਹਾਂ ਸਿੱਕਿਆਂ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਇਨ੍ਹਾਂ ਨੂੰ ਸ਼ੇਅਰ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੁਖ ਖਾਨ ਆਪਣੀ ਅਗਲੀ ਫਿਲਮ 'ਕਿੰਗ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਫਿਲਮ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਸੁਹਾਨਾ ਖਾਨ ਨਜ਼ਰ ਆਵੇਗੀ।