ETV Bharat / entertainment

ਪ੍ਰਭਾਸ ਦੀ 'ਕਲਕੀ 2898 AD' ਨਾਲ ਹੋਇਆ ਵੱਡਾ ਧੋਖਾ, ਟਿਕਟ ਬੁਕਿੰਗ 'ਚ ਹੋਈ ਲੋਕਾਂ ਨਾਲ ਹਾਸੋ-ਹੀਣੀ ਕਲੋਲ - Kalki 2898 AD - KALKI 2898 AD

Kalki Or Kalki 2898 AD: ਪ੍ਰਭਾਸ ਦੀ ਆਉਣ ਵਾਲੀ ਫਿਲਮ 'ਕਲਕੀ 2898 AD' ਦੀ ਟਿਕਟ ਬੁੱਕ ਕਰਦੇ ਸਮੇਂ ਲੋਕਾਂ ਨੇ ਵੱਡੀ ਗਲਤੀ ਕੀਤੀ ਹੈ। ਦਰਸ਼ਕਾਂ ਨੇ 'ਕਲਕੀ 2898 AD' ਦੀ ਥਾਂ 'ਕਲਕੀ' ਦੀਆਂ ਟਿਕਟਾਂ ਬੁੱਕ ਕਰਵਾਈਆਂ ਹਨ।

Kalki Or Kalki 2898 AD
Kalki Or Kalki 2898 AD (FILM POSTER)
author img

By ETV Bharat Entertainment Team

Published : Jun 24, 2024, 7:12 PM IST

ਹੈਦਰਾਬਾਦ: ਤੇਲਗੂ ਅਦਾਕਾਰ ਰਾਜਸ਼ੇਖਰ ਸਟਾਰਰ ਫਿਲਮ 'ਕਲਕੀ' (2019) ਨੂੰ ਲੈ ਕੇ ਬਹੁਤ ਹੀ ਦਿਲਚਸਪ ਖਬਰ ਸਾਹਮਣੇ ਆ ਰਹੀ ਹੈ। ਦੱਖਣੀ ਸੁਪਰਸਟਾਰ ਪ੍ਰਭਾਸ ਸਟਾਰਰ ਫਿਲਮ 'ਕਲਕੀ 2898 AD' ਅਤੇ ਰਾਜਸ਼ੇਖਰ ਦੀ ਫਿਲਮ 'ਕਲਕੀ' ਨੂੰ ਲੈ ਕੇ ਆਨਲਾਈਨ ਟਿਕਟ ਬੁਕਿੰਗ 'ਚ ਕਾਫੀ ਵੱਡੀ ਕਲੋਲ ਹੋ ਰਹੀ ਹੈ। ਕੁੱਝ ਲੋਕਾਂ ਨੇ ਪ੍ਰਭਾਸ ਦੀ 'ਕਲਕੀ 2898 AD' ਨੂੰ ਸਮਝ ਕੇ ਰਾਜਸ਼ੇਖਰ ਦੀ ਕਲਕੀ ਲਈ ਟਿਕਟਾਂ ਬੁੱਕ ਕਰ ਲਈਆਂ ਹਨ ਅਤੇ ਹੁਣ ਫਿਲਮ ਕਲਕੀ ਦੇ ਸ਼ੋਅ ਹਾਊਸਫੁੱਲ ਜਾ ਰਹੇ ਹਨ।

ਇਹ ਗਲਤੀ ਉਦੋਂ ਹੋਈ ਜਦੋਂ ਬੁੱਕ ਮਾਈ ਸ਼ੋਅ ਨੇ ਪ੍ਰਭਾਸ ਦੀ ਫਿਲਮ 'ਕਲਕੀ 2898 AD' ਦੀ ਬਜਾਏ ਰਾਜਸ਼ੇਖਰ ਦੀ ਫਿਲਮ ਕਲਕੀ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਫਿਲਮ 'ਕਲਕੀ 2898 AD' ਦੇ ਅਦਾਕਾਰ ਰਾਜਸ਼ੇਖਰ ਨੇ ਇਸ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਨੇ ਇਸ ਗਲਤੀ ਨੂੰ ਆਪਣੀ ਐਕਸ-ਪੋਸਟ 'ਚ ਦਿਖਾਇਆ ਹੈ। ਇਸ ਪੋਸਟ ਦੇ ਨਾਲ ਕੈਪਸ਼ਨ 'ਚ ਰਾਜਸ਼ੇਖਰ ਨੇ ਲਿਖਿਆ ਹੈ, 'ਉਨ੍ਹਾਂ ਕੋਲ ਇਸ ਮਿਕਸਅੱਪ 'ਤੇ ਕਰਨ ਜਾਂ ਕਹਿਣ ਨੂੰ ਕੁਝ ਨਹੀਂ ਹੈ।'

ਖਬਰਾਂ ਮੁਤਾਬਕ ਰਾਜਸ਼ੇਖਰ ਦੀ ਫਿਲਮ ਕਲਕੀ ਦੇ 20 ਸ਼ੋਅ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਅਦਾਕਾਰ ਨੇ ਲਿਖਿਆ, 'ਮੇਰਾ ਇਸ ਨਾਲ ਕੋਈ ਸੰਬੰਧ ਨਹੀਂ ਹੈ, ਮੈਂ ਮਜ਼ਾਕ ਕਰ ਰਿਹਾ ਹਾਂ, ਪ੍ਰਭਾਸ ਅਤੇ ਨਾਗ ਅਸ਼ਵਿਨ ਨੂੰ ਮੇਰੀਆਂ ਸ਼ੁੱਭਕਾਮਨਾਵਾਂ, ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀ 'ਕਲਕੀ 2898 AD' ਬਾਕਸ ਆਫਿਸ 'ਤੇ ਇਤਿਹਾਸ ਰਚ ਦੇਵੇ।'

ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਆਪਣੀ ਟਿਕਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ 'ਚ ਫਿਲਮ ਕਲਕੀ ਦੇ ਐਕਟਰ ਰਾਜਸ਼ੇਖਰ ਦਾ ਪੋਸਟਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ BookMyShow ਨੇ ਭਰੋਸਾ ਦਿੱਤਾ ਹੈ ਕਿ ਇਸ ਗਲਤੀ ਨੂੰ ਸੁਧਾਰਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਰਾਜਸ਼ੇਖਰ ਦੀ ਕਲਕੀ 28 ਜੂਨ 2019 ਨੂੰ ਰਿਲੀਜ਼ ਹੋਈ ਸੀ ਅਤੇ ਪ੍ਰਭਾਸ ਦੀ ਕਲਕੀ 'ਕਲਕੀ 2898 AD' 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 'ਕਲਕੀ 2898 AD' ਨੂੰ ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫਿਲਮ ਨੂੰ ਬਣਾਉਣ 'ਚ ਉਨ੍ਹਾਂ ਨੂੰ 5 ਸਾਲ ਲੱਗੇ ਹਨ। ਫਿਲਮ ਵਿੱਚ ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ, ਦੀਪਿਕਾ ਪਾਦੂਕੋਣ, ਕਮਲ ਹਾਸਨ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.