ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਪੰਜਾਬੀ ਫਿਲਮ 'ਸੁੱਚਾ ਸੂਰਮਾ' ਨਾਲ ਬਤੌਰ ਲੇਖਕ ਅਤੇ ਅਦਾਕਾਰ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਗੁਰਪ੍ਰੀਤ ਰਟੌਲ, ਜਿੰਨ੍ਹਾਂ ਨੂੰ ਅੱਜ ਸ਼ੁਰੂ ਹੋਈ ਓਟੀਟੀ ਫਿਲਮ 'ਲੱਕੜਬੱਗੇ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਥ੍ਰਿਲਰ ਭਰਪੂਰ ਫਿਲਮ ਵਿੱਚ ਲੀਡ ਰੋਲ ਅਦਾ ਕਰਨ ਜਾ ਰਹੇ ਹਨ।
'ਓਟੀਟੀ ਨੈਟਵਰਕ ਕੇਬਲ ਵਨ' ਵੱਲੋਂ ਪੇਸ਼ ਕੀਤੀ ਜਾਣ ਇਸ ਫਿਲਮ ਦਾ ਨਿਰਮਾਣ 'ਸਾਗਾ ਫਿਲਮ ਸਟੂਡਿਓਜ਼' ਦੁਆਰਾ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ 'ਦਿ ਟੀਮ ਫਿਲਮਜ਼' ਦੀ ਸੁਯੰਕਤ ਭਾਗੀਦਾਰੀ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਪਰਮ ਰਿਆੜ ਅਤੇ ਹਰੀਸ਼ਭ ਸ਼ਰਮਾ ਕਰ ਰਹੇ ਹਨ, ਜੋ ਇਸ ਫਿਲਮ ਨਾਲ ਪੰਜਾਬੀ ਓਟੀਟੀ ਫਿਲਮ ਖੇਤਰ ਵਿੱਚ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਫਾਰਮੂਲਾ ਫਿਲਮਾਂ ਤੋਂ ਅਲਹਦਾ ਹੱਟ ਕੇ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਅਤੇ ਚੁਣੌਤੀਪੂਰਨ ਰੋਲ ਅਦਾ ਕਰਨ ਜਾ ਰਹੇ ਅਦਾਕਾਰ ਗੁਰਪ੍ਰੀਤ ਰਟੌਲ, ਜੋ ਅਪਣੀ ਬਹੁਪੱਖੀ ਸ਼ਖਸੀਅਤ ਦੇ ਚੱਲਦਿਆਂ ਪੰਜਾਬੀ ਫਿਲਮ ਉਦਯੋਗ ਵਿੱਚ ਇੰਨੀਂ ਦਿਨੀਂ ਚੌਖੀ ਭੱਲ ਕਾਇਮ ਕਰਦੇ ਜਾ ਰਹੇ ਹਨ।
ਪਾਲੀਵੁੱਡ 'ਚ ਅਦਾਕਾਰੀ ਦੇ ਨਾਲ-ਨਾਲ ਲੇਖਕ ਦੇ ਰੂਪ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਇਹ ਹੋਣਹਾਰ ਅੱਜਕਲ੍ਹ ਕੰਟੈਂਟ ਆਧਾਰਿਤ ਅਤੇ ਮੇਨ ਸਟ੍ਰੀਮ ਲੀਕ ਤੋਂ ਅਲਹਦਾ ਹੱਟ ਕੇ ਸਿਰਜੀਆਂ ਜਾ ਰਹੀਆਂ ਫਿਲਮਾਂ ਨੂੰ ਕਾਫ਼ੀ ਤਰਜ਼ੀਹ ਦਿੰਦੇ ਆ ਰਹੇ ਹਨ, ਜਿਸ ਮੱਦੇਨਜ਼ਰ ਫਿਲਮਾਂ ਦੀ ਚੋਣ ਸੰਬੰਧੀ ਅਪਣਾਈ ਜਾ ਰਹੀ ਸੰਜ਼ੀਦਗੀ ਭਰੀ ਸੋਚ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਫਿਲਮ, ਜੋ ਰਸਮੀ ਮਹੂਰਤ ਉਪਰੰਤ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।
ਇਹ ਵੀ ਪੜ੍ਹੋ:
- ਗੈਂਗਸਟਰਾਂ ਉਤੇ ਬਣ ਰਹੀਆਂ ਫਿਲਮਾਂ ਕਾਰਨ ਭੜਕੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ, ਸ਼ਰੇਆਮ ਸਰਕਾਰਾਂ ਉਤੇ ਚੁੱਕੇ ਇਹ ਸੁਆਲ
- ਚੰਡੀਗੜ੍ਹ ਵਾਲਿਆਂ ਦਾ ਦਿਲ ਜਿੱਤਣ ਆ ਰਿਹਾ ਦਿਲਜੀਤ ਦੁਸਾਂਝ, ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਨੇ ਸ਼ੋਅ ਦੀਆਂ ਤਿਆਰੀਆਂ
- ਦਿਲਜੀਤ ਦੁਸਾਂਝ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਗਾਇਕ ਚੰਡੀਗੜ੍ਹ ਦੇ ਸ਼ੋਅ 'ਚ ਨਹੀਂ ਗਾ ਸਕਣਗੇ 'ਪਟਿਆਲਾ ਪੈੱਗ' ਸਮੇਤ ਇਹ ਗੀਤ, ਜਾਣੋ ਕਿਉਂ